ਚੰਡੀਗੜ੍ਹ ਤੋਂ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਕਰੀਬ 13 ਲੱਖ ਰੁਪਏ ਦੇ ਬਕਾਏ ਕਰਕੇ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਸੈਕਟਰ 7 ‘ਚ ਮਿਲੇ ਸਰਕਾਰੀ ਘਰ ਦਾ ਕਿਰਾਇਆ ਨਹੀਂ ਭਰਿਆ, ਜਿਸ ਕਾਰਨ 12.76 ਲੱਖ ਰੁਪਏ ਦਾ ਬਕਾਇਆ ਹੋ ਗਿਆ।ਰੈਂਟਸ ਦੇ ਅਸਿਸਟੈਂਟ ਕੰਟਰੋਲਰ ਨੇ ਉਨ੍ਹਾਂ ਨੂੰ 24 ਜੂਨ ਨੂੰ ਨੋਟਿਸ ਭੇਜ ਕੇ ਜਲਦੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਜੇਕਰ ਉਹ ਰਕਮ ਨਹੀਂ ਭਰਦੇ ਤਾਂ ਉੱਤੇ 12% ਵਿਆਜ ਲੱਗੇਗਾ।ਨੋਟਿਸ ਵਿੱਚ ਕਿਹਾ ਗਿਆ ਹੈ ਕਿ ਭੁਗਤਾਨ ਡੀਮਾਂਡ ਡਰਾਫਟ ਜਾਂ ਬੈਂਕ ਟਰਾਂਸਫਰ ਰਾਹੀਂ ਕੀਤਾ ਜਾਵੇ ਅਤੇ ਉਸ ਤੋਂ ਪਹਿਲਾਂ ਕੈਸ਼ੀਅਰ ਤੋਂ ਵੇਰਵਾ ਲੈਣਾ ਜ਼ਰੂਰੀ ਹੋਵੇਗਾ।
