ਚੰਡੀਗੜ੍ਹ : ਸੈਕਟਰ-32 ਵਿਖੇ ਸਥਿਤ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ (GMCH) ਵਿੱਚ 283 ਬੈੱਡਾਂ ਵਾਲਾ ਨਵਾਂ ਐਮਰਜੈਂਸੀ ਅਤੇ ਟਰਾਮਾ ਬਲਾਕ ਤਿਆਰ ਹੋ ਗਿਆ ਹੈ। ਅੱਜ ਸਵੇਰੇ 10 ਵਜੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਸਕੱਤਰ ਰਾਜੀਵ ਵਰਮਾ ਅਤੇ ਸਿਹਤ ਸਕੱਤਰ ਅਜੇ ਚਗਤੀ ਵੀ ਹਾਜ਼ਰ ਸਨ।
ਰਾਜਪਾਲ ਨੇ ਦੱਸਿਆ ਕਿ 60 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਟਰਾਮਾ ਸੈਂਟਰ ਪੀ. ਜੀ. ਆਈ. ਉੱਤੇ ਪੈ ਰਹੇ ਬੋਝ ਨੂੰ ਘਟਾਏਗਾ। ਯਾਦ ਰਹੇ ਕਿ ਉਦਘਾਟਨ ਮੁੱਢਲੇ ਤੌਰ ’ਤੇ 28 ਜੁਲਾਈ ਨੂੰ ਹੋਣਾ ਸੀ ਪਰ ਰਾਜਪਾਲ ਦੀ ਤਬੀਅਤ ਖ਼ਰਾਬ ਹੋਣ ਕਰਕੇ ਟਾਲਿਆ ਗਿਆ ਸੀ। ਨਵਾਂ ਬਲਾਕ ਖਾਸ ਤੌਰ ’ਤੇ ਐਮਰਜੈਂਸੀ ਸੇਵਾਵਾਂ ਲਈ ਬਣਾਇਆ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਹੋਰ ਬਿਹਤਰ ਇਲਾਜ ਦੀ ਸਹੂਲਤ ਮਿਲੇਗੀ।