Site icon Punjab Mirror

ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਕੋਰੋਨਾ ਦੇ ਫਿਰ ਤੋਂ ਫੜੀ ਰਫਤਾਰ

ਦੇਸ਼ ਵਿਚ ਇਕ ਵਾਰ ਫਿਰ ਤੋਂ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਐਡਵਾਇਜਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਜਾਰੀ ਐਡਵਾਇਜ਼ਰੀ ਮੁਤਾਬਕ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਤੋਂ ਬਚਣ ਦੀ ਵੀ ਹਦਾਇਤ ਦਿੱਤੀ ਗਈ ਹੈ। ਨਾਲ ਹੀ ਲੋਕਾਂ ਨੂੰ ਮਾਸਕ ਪਾਉਣ ਨੂੰ ਵੀ ਕਿਹਾ ਗਿਆ ਹੈ। ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ। ਇਕ ਲੈਟਰ ਜਾਰੀ ਕਰਕੇ ਐਡਵਾਇਜਰੀ ਬਾਰੇ ਦੱਸਿਆ ਗਿਆ ਹੈ।

ਐਡਵਾਇਜਰੀ ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਭੀੜ ਤੇ ਤੰਗ ਥਾਵਾਂ ‘ਤੇ ਮਾਸਕ ਪਾਉਣਾ ਚਾਹੀਦਾ ਹੈ। ਜੇਕਰ ਤੁਹਾਨੂੰ ਖੰਘ ਆਉਂਦੀ ਹੈ ਤਾਂ ਉਸ ਸਮੇਂ ਵੀ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਢੱਕਿਆ ਜਾਵੇ। ਛਿੱਕ ਮਾਰਦੇ ਸਮੇਂ ਨੱਕ ਉਤੇ ਰੁਮਾਲ ਰੱਖਿਆ ਜਾਵੇ। ਜੇਕਰ ਟਿਸ਼ੂ ਪੇਪਰ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਉਨ੍ਹਾਂ ਨੂੰ ਡਸਟਬਿਨ ਵਿਚ ਪਾਇਆ ਜਾਵੇ ਤੇ ਦੁਬਾਰਾ ਨਾ ਵਰਤਿਆ ਜਾਵੇ। ਹੱਥ ਸੈਨੇਟਾਈਜਰ ਨਾਲ ਸਾਫ ਕੀਤੇ ਜਾਣ। ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ।

ਇਹ ਵੀ ਪੜ੍ਹੋ : Covid-19 Variant XBB.1.16 ਗੁਲੇਰੀਆ ਨੇ ਕਿਹਾ ਕੋਰੋਨਾ ਮਾਮਲਿਆਂ ਦੇ ਵਾਧੇ ਪਿੱਛੇ ਹੋ ਸਕਦੈ XBB.1.16 ਵੇਰੀਐਂਟ, ਪਰ… ਮਾਮਲਿਆਂ ‘ਚ ਉਛਾਲ ‘ਤੇ ਬੋਲੇ ਰਣਦੀਪ ਗੁਲੇਰੀਆ

ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਾਹ ਦੀ ਤਕਲੀਫ ਹੈ ਤਾਂ ਉਸ ਵੇਲੇ ਲੋਕਾਂ ਦੇ ਸੰਪਰਕ ਵਿਚ ਨਾ ਆਇਆ ਜਾਵੇ। ਜੇਕਰ ਬੁਖਾਰ, ਖਾਂਸੀ ਹੈ ਤਾਂ ਇਸ ਲਈ ਡਾਕਟਰ ਨਾਲ ਬਾਕਾਇਦਾ ਸੰਪਰਕ ਕੀਤਾ ਜਾਵੇ ਤਾਂ ਜੋ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕੇ।

Exit mobile version