More
    HomeਮਨੋਰੰਜਨCARRY ON JATTA 3 Teaser: ਸੋਨਮ ਦੀ ਹੌਟਨੇਸ 'ਤੇ ਜਸਵਿੰਦਰ ਭੱਲਾ ਦੀ...

    CARRY ON JATTA 3 Teaser: ਸੋਨਮ ਦੀ ਹੌਟਨੇਸ ‘ਤੇ ਜਸਵਿੰਦਰ ਭੱਲਾ ਦੀ ਕਾਮੇਡੀ ਜਿੱਤੇਗੀ ਦਿਲ ‘ਕੈਰੀ ਆਨ ਜੱਟਾ 3’ ਦਾ ਟੀਜ਼ਰ ਰਿਲੀਜ਼

    Published on

    spot_img

    CARRY ON JATTA 3 Teaser Release: ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਸਟਾਰਰ ਫਿਲਮ ‘ਕੈਰੀ ਆਨ ਜੱਟਾ 3’ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਦੱਸ ਦੇਈਏ ਕਿ ਇਸ ਫਿਲਮ…

    CARRY ON JATTA 3 Teaser Release: ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਸਟਾਰਰ ਫਿਲਮ ‘ਕੈਰੀ ਆਨ ਜੱਟਾ 3’ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਦੱਸ ਦੇਈਏ ਕਿ ਇਸ ਫਿਲਮ ਦੇ ਪਹਿਲੇ ਅਤੇ ਦੂਜੇ ਭਾਗ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਹੁਣ ਇਸਦਾ ਤੀਜਾ ਭਾਗ ਦਰਸ਼ਕਾਂ ਦਾ ਮਨੋਰੰਜਨ ਕਰੇਗਾ। ਦੱਸ ਦੇਈਏ ਕਿ ਵਿਸਾਖੀ ਮੌਕੇ ਕੈਰੀ ਆਨ ਜੱਟਾ 3 ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

    ਗਿੱਪੀ ਗਰੇਵਾਲ ਨੇ ਫਿਲਮ ਦਾ ਟੀਜ਼ਰ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, CARRY ON JATTA 3 ਦੇ ਟੀਜ਼ਰ ਨਾਲ ਇਹ ਨਾ ਰੁਕਣ ਵਾਲੇ ਹਾਸਿਆਂ ਦੀ ਸ਼ੁਰੂਆਤ ਹੈ 😜… #Carryonjatta3 29 ਜੂਨ 2023 ਨੂੰ ਸਿਨੇਮਾਘਰਾਂ ਵਿੱਚ… ਫਿਲਮ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਵਿਤਾ ਕੌਸ਼ਿਕ ਅਤੇ ਗਿੱਪੀ ਗਰੇਵਾਲ ਅਤੇ ਬੀਨੂੰ ਢਿੱਲੋਂ ਦੀ ਕਾਮੇਡੀ ਦੇ ਨਾਲ-ਨਾਲ ਸੋਨਮ ਬਾਜਵਾ ਦੀ ਹੌਟਨੇਸ ਦੇਖਣ ਨੂੰ ਬੇਤਾਬ ਹਨ। ਗਿੱਪੀ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕਾਂ ਨੇ ਪ੍ਰਤੀਕਿਰਿਆ ਦੇਣੀ ਸ਼ੂਰੁ ਕਰ ਦਿੱਤੀ ਹੈ। ਫਿਲਮ ਟੀਜ਼ਰ ਨੂੰ ਪ੍ਰਸ਼ੰਸ਼ਕ ਬਾਕਮਾਲ ਦੱਸ ਰਹੇ ਹਨ।

    ਫਿਲਮ ਕੈਰੀ ਆਨ ਜੱਟਾ 3 ਦੇ ਪ੍ਰਸ਼ੰਸ਼ਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਪੰਜਾਬੀ ਸਿਨੇਮਾ ਦੀ ਅਜਿਹੀ ਫਿਲਮ ਹੈ, ਜਿਸ ਨੂੰ ਤਾਮਿਲ ਤੇ ਤੇਲਗੂ ਭਾਸ਼ਾਵਾਂ ‘ਚ ਵੀ ਡੱਬ ਕੀਤਾ ਜਾਵੇਗਾ। ਕਿਉਂਕਿ ‘ਕੈਰੀ ਆਨ ਜੱਟਾ’ (2012) ਦੇ ਪਹਿਲੇ ਭਾਗ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਪੂਰੇ ਦੇਸ਼ ‘ਚ ਫਿਲਮ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਸਾਊਥ ਸਿਨੇਮਾ ‘ਚ ਤਾਂ ਇਸ ਫਿਲਮ ਦਾ ਰੀਮੇਕ ਵੀ ਬਣਾਇਆ ਗਿਆ ਸੀ। ਹੁਣ ਇਸ ਫਿਲਮ ਦਾ ਤੀਜਾ ਭਾਗ ਕਿਵੇਂ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾਉਦਾ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਸਾਬਿਤ ਹੋਵੇਗਾ। 

    Latest articles

    Sidhu Moose Wala: ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਗਾਣਾ ‘410’ ਹੋਇਆ ਰਿਲੀਜ਼!

    Sidhu Moose Wala New Song: ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ...

    BJP releases list of 6 candidates for Punjab!

    Chandigarh: BJP released the 8th list of Lok Sabha Candidates from Punjab, Odisha and...

    Drinking Coconut Water: ਜਾਣੋ ਕਿੰਨਾ ਅਤੇ ਕਦੋਂ ਕਰਨਾ ਚਾਹੀਦਾ ਸੇਵਨ ਹਾਈ ਬੀਪੀ ਦੇ ਮਰੀਜ਼ਾਂ ਲਈ ਨਾਰੀਅਲ ਪਾਣੀ ਪੀਣਾ ਵਰਦਾਨ!

    Health News: ਨਾਰੀਅਲ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕਈ...

    More like this