ਅੰਮ੍ਰਿਤਸਰ-ਅਟਾਰੀ ਰੋਡ ‘ਤੇ ਅੱਡਾ ਢੋਡੀਵਿੰਡ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਹੋਇਆ, ਜਿਸ ‘ਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਾਬਕ, ਖਾਸਾ ਪੈਟਰੋਲ ਪੰਪ ਦੇ ਮਾਲਕ ਸਰ ਮੋਤਾ ਸਿੰਘ ਘਰਿੰਡਾ ਦਾ ਪੋਤਰਾ ਆਪਣੇ ਦੋ ਕਰਮਚਾਰੀਆਂ ਨਾਲ ਇੱਕ ਵੈਨਿਊ ਕਾਰ ‘ਚ ਅਟਾਰੀ ਸਰਹੱਦ ਵੱਲ ਜਾ ਰਿਹਾ ਸੀ। ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਸਿੱਧੀ ਟਕਰ ਟਰੈਕਟਰ-ਟਰਾਲੀ ਨਾਲ ਹੋ ਗਈ।ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੈਕਟਰ-ਟਰਾਲੀ ਉਲਟ ਗਈ ਅਤੇ ਕਾਰ ਚ ਸਵਾਰ ਤਿੰਨੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਨੂੰ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।