Site icon Punjab Mirror

ਕੈਪਟਨ ਨੇ ਚੋਣ ਲੜਨ ਲਈ 25 ਲੱਖ ਕਰਜ਼ਾ ਲਿਆ , ‘ਆਪ ਪਾਰਟੀ ਬੋਲੀ’-‘ ਉਨ੍ਹਾਂ ਨੂੰ ਤਾਂ ਪਾਕਿਸਤਾਨ ਤੋਂ ਵੀ ਆ ਸਕਦੈ ਸੀ ਫੰਡ’

Captain
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿਚ ਸ਼ਰਾਬ ਠੇਕੇਦਾਰ ਤੋਂ ਉਧਾਰ ਲਿਆ ਜਿਸ ਦਾ ਜ਼ਿਕਰ ਉਨ੍ਹਾਂ ਨੇ ਕਮਿਸ਼ਨ ਨੂੰ ਦਿੱਤੇ ਖਰਚ ਵਿਚ ਕੀਤਾ। ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕੈਪਟਨ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ‘ਤੇ 39.67 ਲੱਖ ਰੁਪਏ ਖਰਚ ਕੀਤੇ। ਇਸ ਵਿਚ 25 ਲੱਖ ਰੁਪਏ ਉਨ੍ਹਾਂ ਨੇ ਉਧਾਰ ਲਏ। ਇਹ ਉਧਾਰ ਜਿਸ ਵਿਅਕਤੀ ਤੋਂ ਲਿਆ ਗਿਆ, ਉਹ ਸ਼ਰਾਬ ਦਾ ਠੇਕੇਦਾਰ ਹੈ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕੈਪਟਨ ‘ਤੇ ਤੰਜ ਕੱਸਣ ਤੋਂ ਪਿੱਛੇ ਨਹੀਂ ਰਹੀ।

‘ਆਪ’ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੈਪਟਨ ਸਿੰਘ ਸਾਢੇ 9 ਸਾਲ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਸਿਸਵਾਂ ਵਰਗਾ ਫਾਰਮ ਹਾਊਸ ਖੜ੍ਹਾ ਕਰ ਦਿੱਤਾ। ਹੁਣ ਪਤਾ ਲੱਗਾ ਹੈ ਕਿ ਚੋਣ ਲੜਨ ਲਈ ਕਰਜ਼ਾ ਲਿਆ। ਉਹ ਵੀ ਇੱਕ ਸ਼ਰਾਬ ਠੇਕੇਦਾਰ ਤੋਂ ਕਰਜ਼ਾ ਲੈਣ ਪਿਆ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਤਾਂ ਪਾਕਿਸਤਾਨ ਤੋਂ ਵੀ ਫੰਡ ਆ ਸਕਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਪਹਿਲਾਂ ਅਜਿਹਾ ਹੀ ਚੱਲਦਾ ਸੀ। ਪਹਿਲਾਂ ਉਹ ਨੇਤਾਵਾਂ ਨੂੰ ਫੇਵਰ ਕਰਦੇ ਸੀ ਫਿਰ ਨੇਤਾ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਫੇਵਰ ਕਰਦੇ ਸਨ।ਹੁਣ ਅਜਿਹਾ ਨਹੀਂ ਹੋਵੇਗਾ।

Exit mobile version