Samsung suspends shipments to Russia

Samsung ਤੋਂ ਬਾਅਦ Appleਨੇ ਰੂਸ ਨੂੰ ਦਿੱਤਾ ਵੱਡਾ ਝਟਕਾ, ਚਿਪ ਅਤੇ ਫੋਨ ਦੀ ਸਪਲਾਈ ਰੋਕੀ

ਰੂਸ ਅਤੇ ਯੂਕਰੇਨ ਵਿਚਾਲੇ 10ਵੇਂ ਦਿਨ ਵੀ ਜੰਗ ਜਾਰੀ ਹੈ। ਜਿਸਦੇ ਮੱਦੇਨਜ਼ਰ ਹੋਰ ਦੇਸ਼ਾਂ ਵੱਲੋਂ ਰੂਸ ’ਤੇ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ । ਇਸ ਵਿਚਾਲੇ Apple ਤੋਂ ਬਾਅਦ ਹੁਣ Samsung ਕੰਪਨੀ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ । Samsung ਨੇ ਐਲਾਨ ਕਰਦਿਆਂ ਕਿਹਾ ਕਿ ਉਹ ਰੂਸ ਵਿੱਚ ਆਪਣੇ ਸਾਰੇ ਪ੍ਰੋਡਕਟਸ ਦੀ ਸ਼ਿਪਮੈਂਟਸ ਨੂੰ ਸਸਪੈਂਡ ਕਰ ਰਿਹਾ ਹੈ। ਯਾਨੀ ਹੁਣ ਰੂਸ ਵਿੱਚ ਹੁਣ Samsung ਦੇ ਪ੍ਰੋਡਕਟਸ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ।

Samsung suspends shipments to Russia

Samsung ਦੀ ਪੀ.ਆਰ. ਈਮੇਲ ’ਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਸਥਿਤੀ ਨੂੰ ਲਗਾਤਾਰ ਮਨੀਟਰ ਕਰਨਗੇ ਅਤੇ ਇਸ ਤੋਂ ਬਾਅਦ ਹੀ ਉਹ ਆਪਣਾ ਅਗਲਾ ਕਦਮ ਚੁੱਕਣਗੇ। Samsung ਸਿਰਫ਼ ਸਮਾਰਟਫੋਨ ਹੀ ਨਹੀਂ ਸਗੋਂ ਦੂਜੇ ਪ੍ਰੋਡਕਟਸ ਜਿਵੇਂ ਚਿਪ, ਕੰਜ਼ਿਊਮਰ ਇਲੈਕਟ੍ਰੋਨਿਕਸ ਦੀ ਸਪਲਾਈ ਨੂੰ ਵੀ ਬੰਦ ਕਰ ਰਿਹਾ ਹੈ । ਇਸਨੂੰ ਲੈ ਕੇ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ । Samsung ਦੇ ਇਸ ਕਦਮ ਨਾਲ ਰੂਸ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਰੂਸ ਵਿੱਚ ਸਭ ਤੋਂ ਵੱਡੇ ਇਲੈਕਟ੍ਰੋਨਿਕਸ ਵੈਂਡਰ ਦਾ ਪ੍ਰੋਡਕਟ ਨਹੀਂ ਮਿਲੇਗਾ । ਇਸ ਤੋਂ ਇਲਾਵਾ ਮਨੁੱਖਤਾ ਲਈ Samsung ਕੰਪਨੀ ਡੋਨੇਸ਼ਨ ਦੀ ਵੀ ਅਪੀਲ ਕਰ ਰਹੀ ਹੈ।

ਇਸ ਤੋਂ ਅੱਗੇ ਕੰਪਨੀ ਨੇ ਕਿਹਾ ਹੈ ਕਿ ਜੋ ਵੀ ਇਸ ਜੰਗ ਨਾਲ ਪ੍ਰਭਾਵਿਤ ਹੋਏ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ । ਸਾਡੀ ਪਹਿਲ ਉਨ੍ਹਾਂ ਦੇ ਸਾਰੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਕੰਪਨੀ ਨੇ ਅੱਗੇ ਦੱਸਿਆ ਕਿ ਉਹ ਮਨੁੱਖਤਾ ਦੀ ਮਦਦ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ । ਉਹ 6 ਮਿਲੀਅਨ ਡਾਲਰ ਦੀ ਮਦਦ ਕਰ ਰਹੇ ਹਨ। ਸੈਮਸੰਗ ਦਾ ਇਹ ਕਦਮ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਟੈੱਕ ਕੰਪਨੀਆਂ ਨੇ ਆਪਣੀ ਸੇਵਾ ਨੂੰ ਰੂਸ ਵਿੱਚ ਬੰਦ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ Apple ਨੇ ਵੀ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀ ਸੇਲ ਨੂੰ ਰੂਸ ਵਿੱਚ ਬੰਦ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਸੇਵਾਵਾਂ ਨੂੰ ਵੀ ਉਸਨੇ ਬੰਦ ਕਰਨ ਦਾ ਐਲਾਨ ਕੀਤਾ ਸੀ।

Leave a Reply

Your email address will not be published.