HomeਕਾਰੋਬਾਰBusiness Ideas: ਸਰਕਾਰ ਕਰੇਗੀ ਤੁਹਾਡੀ ਮਦਦ , ਹਰ ਮਹੀਨੇ ਹੋਵੇਗੀ ਮੋਟੀ ਕਮਾਈ,...

Business Ideas: ਸਰਕਾਰ ਕਰੇਗੀ ਤੁਹਾਡੀ ਮਦਦ , ਹਰ ਮਹੀਨੇ ਹੋਵੇਗੀ ਮੋਟੀ ਕਮਾਈ, ਘੱਟ ਲਾਗਤ ‘ਚ ਸ਼ੁਰੂ ਕਰੋ ਇਹ ਸ਼ਾਨਦਾਰ ਬਿਜ਼ਨੈੱਸ

Published on

spot_img

ਪਾਪੜ ਬਣਾਉਣ ਦਾ ਬਿਜ਼ਨੈੱਸ ਸ਼ੁਰੂ ਕਰਨ ਲਈ ਤੁਹਾਨੂੰ ਘੱਟੋ-ਘੱਟ 250-300 ਵਰਗ ਫੁੱਟ ਜਗ੍ਹਾ ਦੀ ਲੋੜ ਹੈ। ਇਸ ਲਈ 2 ਸਕਿੱਲਡ ਮੁਲਾਜ਼ਮ, 3 ਅਨ-ਸਕਿੱਲਡ ਮੁਲਾਜ਼ਮ ਅਤੇ 1 ਸੁਪਰਵਾਈਜ਼ਰ ਦੀ ਲੋੜ ਹੋਵੇਗੀ।

Papad Making Business Under Mudra Scheme : ਜੇਕਰ ਤੁਸੀਂ ਕਿਸੇ ਨਵੇਂ ਬਿਜਨੈੱਸ (Business Idea) ਦੀ ਤਲਾਸ਼ ‘ਚ ਹੋ। ਤੁਸੀਂ ਆਪਣੀ ਨੌਕਰੀ ਤੋਂ ਖੁਸ਼ ਨਹੀਂ ਹੋ ਜਾਂ ਇਸ ਨਾਲੋਂ ਕੁਝ ਵਾਧੂ ਕਮਾਈ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇੱਕ ਸ਼ਾਨਦਾਰ ਕਾਰੋਬਾਰ ਬਾਰੇ ਦੱਸਣ ਜਾ ਰਹੇ ਹਾਂ। ਅਸੀਂ ਤੁਹਾਨੂੰ ਅਜਿਹਾ ਬਿਜ਼ਨੈੱਸ ਆਈਡੀਆ ਦੇਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਕਈ ਲੋਕਾਂ ਨੂੰ ਨੌਕਰੀ ਦੇਣ ਦੇ ਨਾਲ-ਨਾਲ ਚੰਗੀ ਕਮਾਈ ਕਰ ਸਕਦੇ ਹੋ।

ਬੰਪਰ ਮੁਨਾਫ਼ਾ ਦੇਵੇਗਾ ਇਹ ਬਿਜ਼ਨੈੱਸ

ਇਸ ਖ਼ਬਰ ‘ਚ ਅਸੀਂ ਪਾਪੜ ਬਣਾਉਣ ਦੇ ਬਿਜ਼ਨੈੱਸ (Papad Making Business) ਬਾਰੇ ਚਰਚਾ ਕਰ ਰਹੇ ਹਾਂ। ਤੁਸੀਂ ਇਸ ਬਿਜ਼ਨੈੱਸ ਨੂੰ ਆਪਣੇ ਘਰ ਤੋਂ ਸ਼ੁਰੂ ਕਰ ਸਕਦੇ ਹੋ। ਨਾਲ ਹੀ ਤੁਹਾਨੂੰ ਇਸ ‘ਚ ਬਹੁਤ ਸਾਰਾ ਪੈਸਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਰਕਾਰ ਤੋਂ ਪੈਸੇ ਦੀ ਮਦਦ ਮਿਲੇਗੀ। ਜੇਕਰ ਤੁਸੀਂ ਕਿਸੇ ਪਿੰਡ ਜਾਂ ਛੋਟੇ ਸ਼ਹਿਰ ‘ਚ ਰਹਿੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਘੱਟ ਜਗ੍ਹਾ ਦੀ ਲੋੜ ਪਵੇਗੀ।

ਇਸ ਤਰ੍ਹਾਂ ਕਰੋ ਸ਼ੁਰੂਆਤ

ਪਾਪੜ ਬਣਾਉਣ ਦਾ ਬਿਜ਼ਨੈੱਸ ਸ਼ੁਰੂ ਕਰਨ ਲਈ ਤੁਹਾਨੂੰ ਘੱਟੋ-ਘੱਟ 250-300 ਵਰਗ ਫੁੱਟ ਜਗ੍ਹਾ ਦੀ ਲੋੜ ਹੈ। ਇਸ ‘ਚ ਤੁਸੀਂ ਪਾਪੜ ਬਣਾਉਣ ਵਾਲੀ ਯੂਨਿਟ ਲਗਾ ਸਕਦੇ ਹੋ, ਜਿਸ ਲਈ 2 ਸਕਿੱਲਡ ਮੁਲਾਜ਼ਮ, 3 ਅਨ-ਸਕਿੱਲਡ ਮੁਲਾਜ਼ਮ ਅਤੇ 1 ਸੁਪਰਵਾਈਜ਼ਰ ਦੀ ਲੋੜ ਹੋਵੇਗੀ। ਇਹ ਕਾਰੋਬਾਰ ਸ਼ੁਰੂ ਹੁੰਦੇ ਹੀ ਤੁਹਾਡੀ ਕਮਾਈ ਸ਼ੁਰੂ ਹੋ ਜਾਂਦੀ ਹੈ। ਜੇਕਰ ਲੋਕ ਤੁਹਾਡੇ ਦੁਆਰਾ ਬਣਾਏ ਪਾਪੜ ਦੀ ਗੁਣਵੱਤਾ ਨੂੰ ਪਸੰਦ ਕਰਦੇ ਹਨ ਤਾਂ ਇਸ ਦੀ ਮੰਗ ਵੀ ਵਧੇਗੀ। ਇਸ ‘ਚ ਤੁਸੀਂ ਆਲੂ, ਦਾਲਾਂ ਅਤੇ ਚੌਲਾਂ ਦਾ ਪਾਪੜ ਬਣਾ ਸਕਦੇ ਹੋ, ਜਿਸ ਦੀ ਬਾਜ਼ਾਰ ‘ਚ ਕਾਫੀ ਮੰਗ ਹੈ।

ਕਿੰਨਾ ਹੋਵੇਗਾ ਖਰ਼ਚ?

ਇਸ ਬਿਜ਼ਨੈੱਸ ‘ਚ ਤੁਹਾਨੂੰ 30,000 ਕਿਲੋਗ੍ਰਾਮ ਦੀ ਉਤਪਾਦਨ ਸਮਰੱਥਾ ਦੀ ਇੱਕ ਯੂਨਿਟ ਤਿਆਰ ਕਰਨ ਲਈ 6 ਲੱਖ ਰੁਪਏ ਦੇ ਨਿਵੇਸ਼ ਦੀ ਲੋੜ ਹੋਵੇਗੀ। ਇਸ ‘ਚ ਤੁਹਾਨੂੰ ਸਰਕਾਰ ਤੋਂ 4 ਲੱਖ ਰੁਪਏ ਦਾ ਕਰਜ਼ਾ ਮਿਲੇਗਾ। ਇਸ ‘ਚ ਤੁਹਾਨੂੰ 2 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।

ਇੰਝ ਸਮਝੋ ਪੂੰਜੀ ਦੀ ਵਰਤੋਂ ਬਾਰੇ

6 ਲੱਖ ‘ਚ ਫਿਕਸਡ ਕੈਪੀਟਲ ਅਤੇ ਵਰਕਿੰਗ ਕੈਪੀਟਲ ਦੋਵੇਂ ਸ਼ਾਮਲ ਹਨ। ਫਿਕਸਡ ਕੈਪੀਟਲ ਤੋਂ ਤੁਹਾਡੀਆਂ 2 ਮਸ਼ੀਨਾਂ, ਪੈਕੇਜਿੰਗ ਮਸ਼ੀਨ ਉਪਕਰਣ ਵਰਗੇ ਖ਼ਰਚ ਕੀਤੇ ਜਾਣਗੇ, ਉੱਥੇ ਹੀ ਵਰਕਿੰਗ ਕੈਪੀਟਲ ‘ਚ ਸਟਾਫ਼ ਦੀ 3 ਮਹੀਨੇ ਦੀ ਸੈਲਰੀ, 3 ਮਹੀਨੇ ‘ਚ ਲੱਗਣ ਵਾਲਾ ਰਾਅ ਮਟੀਰੀਅਲ ਅਤੇ ਯੂਟਿਲਿਟੀ ਪ੍ਰੋਡਕਟ ਦਾ ਖ਼ਰਚਾ ਹੋਵੇਗਾ। ਇਸ ਤੋਂ ਇਲਾਵਾ ਕਿਰਾਇਆ, ਬਿਜਲੀ, ਪਾਣੀ, ਟੈਲੀਫੋਨ ਦੇ ਬਿੱਲ ਆਦਿ ਖਰਚੇ ਵੀ ਇਸ ‘ਚ ਸ਼ਾਮਲ ਹਨ।

ਸਰਕਾਰ ਤੋਂ ਇੰਨੀ ਮਿਲੇਗੀ ਮਦਦ

ਅੱਜ ਕੇਂਦਰ ਸਰਕਾਰ ਕਈ ਨਵੇਂ ਬਿਜ਼ਨੈੱਸ ਸ਼ੁਰੂ ਕਰਨ ਲਈ ਸਸਤੇ ਲੋਨ ਦੇ ਰਹੀ ਹੈ। ਇਸ ਬਿਜ਼ਨੈੱਸ ‘ਚ ਵੀ ਤੁਸੀਂ ਸਸਤੇ ਰੇਟ ‘ਤੇ ਲੋਨ ਲੈ ਸਕੋਗੇ। ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ (NSIC) ਨੇ ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਹੈ। ਇਸ ‘ਚ ਮੁਦਰਾ ਸਕੀਮ ਤਹਿਤ ਤੁਹਾਨੂੰ ਸਸਤੀ ਦਰ ‘ਤੇ 4 ਲੱਖ ਰੁਪਏ ਦਾ ਕਰਜ਼ਾ ਮਿਲਦਾ ਹੈ। ਇਸ ਲੋਨ ਦੀ ਮਦਦ ਨਾਲ ਤੁਸੀਂ ਬਿਜ਼ਨੈੱਸ ਸ਼ੁਰੂ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਕਮਾਈ ਸ਼ੁਰੂ ਕਰਦੇ ਹੋ ਤਾਂ ਤੁਸੀਂ ਲੋਨ ਦੀ EMI ਦਾ ਭੁਗਤਾਨ ਵੀ ਕਰ ਸਕਦੇ ਹੋ।

Latest articles

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

More like this

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...