ਧਮਕੀਆਂ ਮਿਲਣ ਤੋਂ ਬਾਅਦ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਬੰਦੂਕ ਦਾ ਲਾਇਸੈਂਸ ਮਿਲ ਗਿਆ ਹੈ।

ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਬੰਦੂਕ ਦਾ ਲਾਇਸੈਂਸ ਮਿਲ ਗਿਆ ਹੈ। ਅਦਾਕਾਰ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ, ਸਲਮਾਨ ਨੇ ਆਪਣੀ ਸੁਰੱਖਿਆ ਲਈ ਬੰਦੂਕ ਦੇ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਐਕਟਰ ਸਲਮਾਨ ਖਾਨ 22 ਜੁਲਾਈ ਨੂੰ ਲਾਈਸੈਂਸ ਲਈ ਅਪਲਾਈ ਕਰਨ ਤੋਂ ਬਾਅਦ ਵੈਰੀਫਿਕੇਸ਼ਨ ਲਈ ਮੁੰਬਈ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ ਸਨ।

ਖਬਰ ਇਹ ਵੀ ਹੈ ਕਿ ਸਲਮਾਨ ਖਾਨ ਤੋਂ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਇੱਕ ਨਵਾਂ ਬੁਲੇਟਪਰੂਫ ਸ਼ੀਸ਼ਾ ਅਤੇ ਬਖਤਰਬੰਦ ਗੱਡੀ ਖਰੀਦੀ ਸੀ, ਜੋ ਸਲਮਾਨ ਖਾਨ ਦੇ ਘਰ ਦੇ ਕੰਪਾਊਂਡ ਵਿੱਚ ਦਿਖਾਈ ਦਿੱਤੀ ਸੀ। ਇੰਨਾ ਹੀ ਨਹੀਂ ਸਲਮਾਨ ਖਾਨ ਨੇ ਆਪਣੀ ਹਾਲੀਆ ਲੈਂਡ ਕਰੂਜ਼ਰ ਨੂੰ ਬੁਲੇਟਪਰੂਫ ਫੀਚਰ ਨਾਲ ਅਪਗ੍ਰੇਡ ਕੀਤਾ ਹੈ। ਹੁਣ ਸਲਮਾਨ ਖਾਨ ਨੂੰ ਵੀ ਬੰਦੂਕ ਦਾ ਲਾਇਸੈਂਸ ਮਿਲ ਗਿਆ ਹੈ।

Leave a Reply

Your email address will not be published.