Homeਦੇਸ਼RBI ਦਾ ਵੱਡਾ ਝਟਕਾ ! ਰੈਪੋ ਰੇਟ ਨੂੰ 0.50 ਫੀਸਦੀ ਵਧਾ ਕੇ...

RBI ਦਾ ਵੱਡਾ ਝਟਕਾ ! ਰੈਪੋ ਰੇਟ ਨੂੰ 0.50 ਫੀਸਦੀ ਵਧਾ ਕੇ 4.90 ਫੀਸਦੀ ਕਰ ਦਿੱਤਾ ਹੈ, ਹੁਣ ਹੋਰ ਮਹਿੰਗੀ ਹੋਈ EMI

Published on

spot_img

RBI ਨੇ ਵੱਡਾ ਝਟਕਾ ਦਿੰਦੇ ਹੋਏ ਬੁੱਧਵਾਰ ਨੂੰ ਰੈਪੋ ਰੇਟ ਵਿੱਚ ਫਿਰ ਇਜ਼ਾਫਾ ਕਰ ਦਿੱਤਾ ਹੈ। ਰੈਪੋ ਰੇਟ ਨੂੰ 0.50 ਫੀਸਦੀ ਵਧਾ ਕੇ 4.90 ਫੀਸਦੀ ਕਰ ਦਿੱਤਾ ਹੈ ।ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਗਲੋਬਲ ਆਰਥਿਕ ਗਤੀਵਿਧੀ ਅਤੇ ਰਫ਼ਤਾਰ ਵਿੱਚ ਕਮੀ ਆਈ ਹੈ ਅਤੇ ਇਸ ਦਾ ਅਸਰ ਭਾਰਤੀ ਬਾਜ਼ਾਰਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਵਧਦਾ ਜਾ ਰਿਹਾ ਹੈ।

ਦਰਅਸਲ, ਕਈ ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚੀ ਮਹਿੰਗਾਈ ਕਾਰਨ ਰਿਜ਼ਰਵ ਬੈਂਕ ਨੇ ਬੁੱਧ ਨੂੰ ਇੱਕ ਵਾਰ ਫਿਰ ਤੋਂ ਰੈਪੋ ਰੇਟ ਵਧਾਉਣ ਦਾ ਐਲਾਨ ਕਰ ਦਿੱਤਾ। ਹੁਣ ਰੈਪੋ ਰੇਟ 0.50 ਫ਼ੀਸਦੀ ਤੋਂ ਵੱਧ ਕੇ 4.890 ਫ਼ੀਸਦੀ ਹੋ ਗਈ ਹੈ। ਇਹ ਕਰੀਬ ਇੱਕ ਮਹੀਨੇ ਦੇ ਅੰਤਰਾਲ ਵਿੱਚ ਰੈਪੋ ਰੇਟ ਵਿੱਚ ਲਗਾਤਾਰ ਦੂਜੀ ਵਾਰ ਵਾਧਾ ਹੋਇਆ ਹੈ।

ਦੱਸ ਦੇਈਏ ਕਿ ਇਹ ਜਾਣਕਾਰੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਠਕ ਤੋਂ ਦਿੱਤੀ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਦਿਨਾਂ ਦੀ ਇਹ ਬੈਠਕ ਸੋਮਵਾਰ ਤੋਂ ਚੱਲ ਰਹੀ ਸੀ। ਆਰਬੀਆਈ ਗਵਰਨਰ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਵਧ ਰਹੀ ਹੈ। ਕੋਵਿਡ ਮਹਾਮਾਰੀ ਤੋਂ ਬਾਅਦ, ਆਰਬੀਆਈ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਦਮ ਚੁੱਕਦਾ ਰਿਹਾ ਹੈ । ਉਨ੍ਹਾਂ ਕਿਹਾ ਹੈ ਕਿ ਗਲੋਬਲ ਆਰਥਿਕ ਗਤੀਵਿਧੀ ਅਤੇ ਰਫਤਾਰ ਵਿੱਚ ਗਿਰਾਵਟ ਆਈ ਹੈ ਅਤੇ ਇਸ ਦਾ ਅਸਰ ਭਾਰਤੀ ਬਾਜ਼ਾਰਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਲੰਬੇ ਅੰਤਰਾਲ ਦੇ ਬਾਅਦ ਪਿਛਲੇ ਮਹੀਨੇ ਅਚਾਨਕ ਰੈਪੋ ਰੇਟ ਵਧਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਸੀ ਕਿ ਰੈਪੋ ਰੇਟ ਨੂੰ 0.40 ਫ਼ੀਸਦੀ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਬੈਠਕ ਵਿੱਚ MPC ਦੇ ਮੈਂਬਰਾਂ ਨੇ ਸਹਿਮਤੀ ਨਾਲ ਰੈਪੋ ਰੇਟ ਨੂੰ 0.40 ਫ਼ੀਸਦੀ ਵਧਾਉਣ ਦਾ ਫ਼ੈਸਲਾ ਕੀਤਾ ਸੀ।

Latest articles

Petrol Diesel Limit: ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ!

Petrol Diesel Limit: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ...

ਕੀਮਤ 7 ਲੱਖ ਰੁਪਏ ਤੋਂ ਵੀ ਘੱਟ ਮਾਰੂਤੀ ਸੁਜ਼ੂਕੀ ਸਵਿਫਟ ਭਾਰਤੀ ਬਾਜ਼ਾਰ ‘ਚ ਹੋਈ ਲਾਂਚ

ਮਾਰੂਤੀ ਸੁਜ਼ੂਕੀ ਨੇ 9 ਮਈ ਨੂੰ ਭਾਰਤ ਵਿੱਚ ਆਪਣੀ ਸਭ ਤੋਂ ਮਸ਼ਹੂਰ ਕਾਰ ਸਵਿਫਟ...

ਪੰਜਾਬ ‘ਚ ਹਨੇਰੀ-ਤੂਫਾਨ ਨਾਲ ਪਏਗਾ ਮੀਂਹ ਪੈ ਰਹੀ ਭਿਆ.ਨਕ ਗਰਮੀ ਵਿਚਾਲੇ ਬਦਲੇਗਾ ਮੌਸਮ

ਪੰਜਾਬ ‘ਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਦੁਪਹਿਰ ਵੇਲੇ ਪੈ ਰਹੀ ਗਰਮੀ...

More like this

Petrol Diesel Limit: ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ!

Petrol Diesel Limit: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ...

ਕੀਮਤ 7 ਲੱਖ ਰੁਪਏ ਤੋਂ ਵੀ ਘੱਟ ਮਾਰੂਤੀ ਸੁਜ਼ੂਕੀ ਸਵਿਫਟ ਭਾਰਤੀ ਬਾਜ਼ਾਰ ‘ਚ ਹੋਈ ਲਾਂਚ

ਮਾਰੂਤੀ ਸੁਜ਼ੂਕੀ ਨੇ 9 ਮਈ ਨੂੰ ਭਾਰਤ ਵਿੱਚ ਆਪਣੀ ਸਭ ਤੋਂ ਮਸ਼ਹੂਰ ਕਾਰ ਸਵਿਫਟ...