Mohali Blast ‘ਚ ਵੱਡਾ ਖੁਲਾਸਾ: ਨਿਸ਼ਾਨ ਸਿੰਘ ਨੂੰ ਅਦਾਲਤ ਨੇ ਭੇਜਿਆ 9 ਦਿਨ ਦੇ ਰਿਮਾਂਡ ‘ਤੇ

ਮੋਹਾਲੀ ਪੁਲਿਸ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੋ ਦੋਸ਼ੀ ਨਿਸ਼ਾਨ ਸਿੰਘ ਨੂੰ ਪ੍ਰੋਡਕਸ਼ਨ ਰਿਮਾਂਡ ‘ਤੇ ਲੈ ਕੇ ਆਈ ਹੈ। ਪੁਲਿਸ ਨੇ ਸੈਕਟਰ 6 ਦੇ ਹਸਪਤਾਲ ਵਿੱਚ ਦੋਸ਼ੀ ਦਾ ਮੈਡੀਕਲ ਕਰਵਾਇਆ। ਪੁਲਿਸ ਨੇ ਉਸ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕਰਕੇ 9 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਦੱਸ ਦੇਈਏ ਕਿ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਅਟੈਕ ਮਾਮਲੇ ਵਿੱਚ ਨਿਸ਼ਾਨ ਸਿੰਘ ਨੂੰ ਫਰੀਦਕੋਟ ਸੀ.ਆਈ.ਏ. ਨੇ ਅੰਮ੍ਰਿਤਸਰ ਤੋਂ ਫੜਿਆ ਹੈ। ਉਹ ਦੋ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ। ਨਿਸ਼ਾਨ ਸਿੰਘ ਤਰਨਤਾਰਨ ਦੇ ਭਿਖੀਵਿੰਡ ਦੇ ਪਿੰਡ ਕੁੱਲਾ ਦਾ ਰਹਿਣ ਵਾਲਾ ਹੈ।

ਉਸ ਦੀ ਨਿਸ਼ਾਨਦੇਹੀ ‘ਤੇ ਉਸ ਦੇ ਸਾਲੇ ਸੋਨੂਬ ਅੰਬਰਸਰੀਆ ਤੇ ਖੇਮਕਰਣ ਦੇ ਮਹਿੰਦੀਪੁਰ ਦੇ ਜਗਰੂਪ ਸਿੰਘ ਨੂੰ ਫੜਿਆ ਜਾ ਚੁੱਕਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਸਰ ਵਿੱਚ ਉਨ੍ਹਾਂ ਨੂੰ ਰੂਸੀ ਆਰ.ਪੀ.ਜੀ. ਮੁਹੱਈਈਆ ਕਰਵਾਇਆ ਗਿਆ। ਇਨ੍ਹਾਂ ਦਾ ਸੰਪਰਕ ਪਾਕਿ ਵਿੱਚ ਬੈਠੇ ਗੈਂਗਸਟਰ ਰਿੰਦਾ ਦੇ ਗੁਰਗਿਆਂ ਨਾਲ ਹੋਇਆ, ਜਿਸ ਮਗਰੋਂ ਲੋਕਾਂ ਨੂੰ ਹਾਇਰ ਕਰਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਤੋਂ ਕੁਝ ਹੋਰ ਜਾਣਕਾਰੀ ਹਾਸਲ ਕਰਨ ਲਈ ਪੁੱਛਗਿੱਛ ਕਰੇਗੀ।

Leave a Reply

Your email address will not be published.