ਲੁਧਿਆਣਾ (ਪੰਕਜ): ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਆਸਾਨ ਅਤੇ ਵਧੀਆ ਸੇਵਾਵਾਂ ਦੇਣ ਦੀ ਕੋਸ਼ਿਸ਼ਾਂ ਜਾਰੀ ਹਨ। ਹੁਣ ਸੇਵਾ ਕੇਂਦਰਾਂ ‘ਤੇ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ (ਆਰ.ਸੀ.) ਸਮੇਤ 30 ਤੱਕ ਹੋਰ ਸਰਕਾਰੀ ਸੇਵਾਵਾਂ ਮਿਲਣਗੀਆਂ। ਇਨ੍ਹਾਂ ਨਾਲ ਮਾਲ ਵਿਭਾਗ ਦੀਆਂ 6 ਹੋਰ ਸੇਵਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਹੁਣ ਲੋਕਾਂ ਨੂੰ ਲਾਇਸੈਂਸ ਜਾਂ ਹੋਰ ਕੰਮ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਇਹ ਸਹੂਲਤਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
ਸੇਵਾ ਕੇਂਦਰਾਂ ‘ਤੇ ਮਿਲਣ ਵਾਲੀਆਂ ਮੁੱਖ ਸੇਵਾਵਾਂ:
ਸਟੈਂਪ ਡਿਊਟੀ ਦੀ ਅਦਾਇਗੀ
ਜਾਇਦਾਦ ਦੇ ਤਬਾਦਲੇ ਲਈ ਅਰਜ਼ੀ
ਮਾਲ ਰਿਕਾਰਡ ‘ਚ ਸੋਧ ਲਈ ਅਪੀਲ
ਫ਼ਰਦ ‘ਚ ਤਬਦੀਲੀ
ਡਿਜੀਟਲ ਦਸਤਖ਼ਤ ਵਾਲਾ ਫ਼ਰਦ
ਡਰਾਈਵਿੰਗ ਲਾਇਸੈਂਸ ਬਣਵਾਉਣਾ ਜਾਂ ਨਵੀਨਤਾ ਕਰਵਾਉਣਾ
ਆਰ.ਸੀ. ਬਣਵਾਉਣੀ
ਡਰਾਈਵਿੰਗ ਲਾਇਸੈਂਸ ਨਾਲ ਜੁੜੀਆਂ ਹੋਰ ਸੇਵਾਵਾਂ:
ਲਰਨਿੰਗ ਲਾਇਸੈਂਸ
ਨਵੀਨੀਕਰਨ (ਬਿਨਾਂ ਟਰੈਕ ਟੈਸਟ ਤੋਂ)
ਪਤਾ ਜਾਂ ਨਾਮ ਬਦਲਣਾ
ਜਨਮ ਮਿਤੀ ਸੋਧਣਾ
ਕੰਡਕਟਰ ਲਾਇਸੈਂਸ
ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ
ਸਭ ਸੇਵਾਵਾਂ ਹੁਣ ਇੱਕੋ ਥਾਂ ਤੇ ਉਪਲੱਬਧ ਹਨ। ਜੇਕਰ ਕੋਈ ਨਾਗਰਿਕ ਇਹ ਸੇਵਾਵਾਂ ਘਰ ਬੈਠੇ ਲੈਣਾ ਚਾਹੁੰਦਾ ਹੈ, ਤਾਂ ਉਹ 1076 ਨੰਬਰ ‘ਤੇ ਕਾਲ ਕਰ ਸਕਦਾ ਹੈ। ਸਰਕਾਰੀ ਕਰਮਚਾਰੀ ਘਰ ਆ ਕੇ ਇਹ ਸੇਵਾ ਮੁਹੱਈਆ ਕਰਵਾਏਗਾ।