Site icon Punjab Mirror

ਵੱਡੀ ਖਬਰ : 1 ਅਪ੍ਰੈਲ ਤੋਂ ਵਧੀਆਂ ਦਰਾਂ ਹੋਣਗੀਆਂ ਲਾਗੂ ਪੰਜਾਬ ‘ਚ ਮਹਿੰਗਾ ਹੋਵੇਗਾ ਟੋਲ ਟੈਕਸ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਤੋਂ ਹੋ ਕੇ ਲੰਘਣ ਵਾਲੇ ਵੱਖ-ਵੱਖ ਨੈਸ਼ਨਲ ਹਾਈਵੇ ‘ਤੇ ਹੁਣ ਟੋਲ ਪਲਾਜ਼ਾ ‘ਤੇ ਵਾਹਨ ਚਾਲਕਾਂ ਨੂੰ 1 ਅਪ੍ਰੈਲ ਤੋਂ ਵਧੀਆਂ ਹੋਈ ਦਰ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਹੁਣ ਟੋਲ ਤੋਂ ਲੰਘਣ ਵਾਲੇ ਛੋਟੇ-ਵੱਡੇ ਸਾਰੇ ਵਾਹਨਾਂ ਨੂੰ 1 ਅਪ੍ਰੈਲ ਤੋਂ ਵਧੀਆਂ ਹੋਈਆਂ ਦਰਾਂ ਦੇ ਅਨੁਪਾਤ ਨਾਲ ਟੈਕਸ ਦੇਣਾ ਹੋਵੇਗਾ। ਵਾਹਨਾਂ ਵਿਚ ਟੈਕਸ 5 ਤੋਂ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਦਰਾਂ 31 ਮਾਰਚ 12 ਵਜੇ ਦੇ ਬਾਅਦ ਲਾਗੂ ਹੋ ਜਾਣਗੀਆਂ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਨੈਸ਼ਨਲ ਹਾਈਵੇ ‘ਤੇ ਬਣੇ ਟੋਲ ਬੂਥਾਂ ‘ਤੇ ਜਿਥੇ ਪਹਿਲਾਂ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਸੀ, ਹੁਣ 105 ਰੁਪਏ ਹੋ ਜਾਵੇਗਾ।ਵੱਡੇ ਵਾਹਨਾਂ ਦੇ 210 ਦੀ ਜਗ੍ਹਾ 220 ਰੁਪਏ ਵਸੂਲੇ ਜਾਣਗੇ। ਲੁਧਿਆਣਾ-ਜਗਰਾਓਂ ਮਾਰਗ ‘ਤੇ ਚੌਕੀਦਾਰ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਮਾਰਗ ‘ਤੇ 5 ਬਠਿੰਡਾ-ਅੰਮ੍ਰਿਤਸਰ ਮਾਰਗ ‘ਤੇ 3, ਬਠਿੰਡਾ-ਮਲੋਟ ਮਾਰਗ ‘ਤੇ 1 ਟੋਲ ਪਲਾਜ਼ਾ ਸਣੇ ਹੋਰਨਾਂ ‘ਤੇ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।

ਦੂਜੇ ਪਾਸੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਅਗੇਲ 6 ਮਹੀਨਿਆਂ ਵਿਚ ਜੀਪੀਐੱਸ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਸਣੇ ਨਵੀਂ ਤਕਨੀਕ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।

Exit mobile version