ਤਾਮਿਲਨਾਡੂ ਦੀ ਰਾਜਨੀਤੀ ‘ਚ ਅੱਜ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਦੀ ਅਗਵਾਈ ਵਾਲੀ AIADMK ਕੈਡਰ ਰਾਈਟਸ ਰਿਟ੍ਰੀਵਲ ਕਮੇਟੀ ਨੇ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ (NDA/ਰਾਜਗ) ਤੋਂ ਅਪਣਾ ਨਾਤਾ ਤੋੜ ਲਿਆ ਹੈ।ਇਸ ਗੱਲ ਦੀ ਪੁਸ਼ਟੀ ਕਮੇਟੀ ਦੇ ਸੀਨੀਅਰ ਆਗੂ ਪੀ.ਐੱਸ. ਰਾਮਚੰਦਰਨ ਨੇ ਵੀਰਵਾਰ ਨੂੰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹੁਣੋਂ ਬਾਅਦ ਉਹਨਾਂ ਦੀ ਪਾਰਟੀ NDA ਦਾ ਹਿੱਸਾ ਨਹੀਂ ਰਹੇਗੀ।ਰਾਮਚੰਦਰਨ ਨੇ ਇਹ ਵੀ ਕਿਹਾ ਕਿ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਸੂਬੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨਗੇ, ਅਤੇ ਭਵਿੱਖ ‘ਚ ਕਿਸੇ ਵੀ ਗਠਜੋੜ ਬਾਰੇ ਫੈਸਲਾ ਮੌਜੂਦਾ ਹਾਲਾਤਾਂ ਦੇ ਅਧਾਰ ‘ਤੇ ਲਿਆ ਜਾਵੇਗਾ।