ਕਾਨਪੁਰ : ਅਗਨੀਵੀਰਾਂ ਨੂੰ ਹੁਣ ਫਾਇਨੈਂਸ਼ਲ ਮਦਦ ਮਿਲਣਾ ਹੋਵੇਗਾ ਹੋਰ ਵੀ ਆਸਾਨ। ਸਟੇਟ ਬੈਂਕ ਆਫ ਇੰਡੀਆ (SBI) ਨੇ ਅਗਨੀਵੀਰਾਂ ਲਈ ਇੱਕ ਨਵੀਂ ਪਰਸਨਲ ਲੋਨ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਦੇ ਤਹਿਤ, ਅਗਨੀਵੀਰ 1 ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਦਾ ਲੋਨ ਲੈ ਸਕਣਗੇ।
- ਲੋਨ ਮਿਆਦ: 3.5 ਸਾਲ
- ਵਿਆਜ ਦਰ: ਪਹਿਲੇ 2 ਸਾਲ ਲਈ 13.5%
- ਕੋਈ ਮਾਰਜਿਨ, ਸੁਰੱਖਿਆ ਜਾਂ ਗਾਰੰਟਰ ਦੀ ਲੋੜ ਨਹੀਂ
- ਐੱਸਬੀਆਈ ਵਿੱਚ ਖਾਤਾ ਹੋਣਾ ਲਾਜ਼ਮੀ
- ਘੱਟੋ ਘੱਟ 1 ਮਹੀਨੇ ਦੀ ਤਨਖਾਹ ਖਾਤੇ ਵਿੱਚ ਆਈ ਹੋਣੀ ਚਾਹੀਦੀ
ਐੱਸਬੀਆਈ ਨੇ ਜੁਲਾਈ ਵਿੱਚ ਜਾਰੀ ਸਰਕੂਲਰ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਅਗਨੀਵੀਰਾਂ ਦੀ ਉਮਰ ਘੱਟੋ-ਘੱਟ 18 ਸਾਲ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ।