back to top
More
    HomePunjabਲੁਧਿਆਣਾਜੈਵਿਕ ਖੇਤੀ ਦੇ ਨਾਂ 'ਤੇ ਵੱਡਾ ਫਰਾਡ: ਕਰੋੜਾਂ ਦੀ ਠੱਗੀ, ਅੱਠ ਖ਼ਿਲਾਫ਼...

    ਜੈਵਿਕ ਖੇਤੀ ਦੇ ਨਾਂ ‘ਤੇ ਵੱਡਾ ਫਰਾਡ: ਕਰੋੜਾਂ ਦੀ ਠੱਗੀ, ਅੱਠ ਖ਼ਿਲਾਫ਼ ਕੇਸ ਦਰਜ, ਪੰਜ ਗ੍ਰਿਫ਼ਤਾਰ, ਤਿੰਨ ਫਰਾਰ…

    Published on

    ਖੰਨਾ (ਲੁਧਿਆਣਾ) : ਪੰਜਾਬ ਵਿੱਚ ਜੈਵਿਕ ਖੇਤੀ ਦੇ ਨਾਂ ’ਤੇ ਕਿਸਾਨਾਂ ਅਤੇ ਆਮ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਜਨਰੇਸ਼ਨ ਆਫ਼ ਫਾਰਮਿੰਗ ਨਾਮਕ ਇੱਕ ਪ੍ਰਾਈਵੇਟ ਕੰਪਨੀ ਨੇ ਪੰਜਾਬ, ਹਰਿਆਣਾ ਅਤੇ ਹੋਰ ਕਈ ਰਾਜਾਂ ਵਿੱਚ ਆਪਣੇ ਆਊਟਲੈੱਟ ਖੋਲ੍ਹ ਕੇ ਲੋਕਾਂ ਨੂੰ ਜੈਵਿਕ ਖੇਤੀ ਰਾਹੀਂ ਤੇਜ਼ੀ ਨਾਲ ਮੁਨਾਫ਼ਾ ਕਮਾਉਣ ਦੇ ਸੁਪਨੇ ਦਿਖਾਏ। ਕੰਪਨੀ ਦੇ ਵਾਅਦਿਆਂ ਅਤੇ ਮਨਘੜਤ ਯੋਜਨਾਵਾਂ ਦੇ ਆਸਰੇ ਕਈ ਲੋਕਾਂ ਨੇ ਲੱਖਾਂ ਅਤੇ ਕਰੋੜਾਂ ਰੁਪਏ ਨਿਵੇਸ਼ ਕੀਤੇ, ਪਰ ਆਖ਼ਰਕਾਰ ਉਨ੍ਹਾਂ ਨੂੰ ਵਾਪਸੀ ਵਿਚ ਕੇਵਲ ਧੋਖਾ ਹੀ ਹਾਸਲ ਹੋਇਆ।

    ਸਮਰਾਲਾ ਪੁਲਿਸ ਸਟੇਸ਼ਨ ਖੰਨਾ ਵਿੱਚ ਇਸ ਮਾਮਲੇ ‘ਚ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਤਿੰਨ ਅਜੇ ਵੀ ਫਰਾਰ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਅਵਤਾਰ ਸਿੰਘ ਵਾਸੀ ਖੀਰਨੀਆਂ (ਸਮਰਾਲਾ), ਬਿਕਰਮਜੀਤ ਸਿੰਘ ਰੰਧਾਵਾ ਵਾਸੀ ਗਹਿਲੇਵਾਲ (ਸਮਰਾਲਾ), ਜਤਿੰਦਰ ਸਿੰਘ ਉਰਫ਼ ਕਮਲ ਗਰੇਵਾਲ ਵਾਸੀ ਮੰਡੀ ਗੋਬਿੰਦਗੜ੍ਹ, ਅਮਿਤ ਖੁੱਲਰ ਵਾਸੀ ਨਵਾਂ ਪੁਰਵਾ ਫਰੀਦਕੋਟ ਰੋਡ ਫਿਰੋਜ਼ਪੁਰ ਅਤੇ ਹਰਪ੍ਰੀਤ ਸਿੰਘ ਵਾਸੀ ਗਹਿਲੇਵਾਲ (ਸਮਰਾਲਾ) ਸ਼ਾਮਲ ਹਨ। ਫਰਾਰ ਹੋਏ ਲੋਕਾਂ ਦੀ ਪਛਾਣ ਬੈਨਾ ਬੁਲੰਦ (ਫਤਿਹਗੜ੍ਹ ਸਾਹਿਬ), ਜਸਪ੍ਰੀਤ ਸਿੰਘ ਵਾਸੀ ਜਲਾਨਪੁਰ (ਸਮਰਾਲਾ) ਅਤੇ ਸਤਵਿੰਦਰ ਸਿੰਘ ਸੋਨਾ ਵਾਸੀ ਅਮਲੋਹ (ਫਤਿਹਗੜ੍ਹ ਸਾਹਿਬ) ਵਜੋਂ ਹੋਈ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਚਾਰ ਲੈਪਟਾਪ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਮਹੱਤਵਪੂਰਨ ਡਾਟਾ ਮਿਲਣ ਦੀ ਸੰਭਾਵਨਾ ਹੈ।

    ਇਹ ਕਾਰਵਾਈ ਜੋਗਿੰਦਰ ਕੁਮਾਰ ਵਾਸੀ ਬਾਬਾ ਨੰਦ ਸਿੰਘ ਨਗਰ, ਫੁੱਲਾਂਵਾਲ, ਲੁਧਿਆਣਾ ਦੀ ਲਿਖਤੀ ਸ਼ਿਕਾਇਤ ‘ਤੇ ਕੀਤੀ ਗਈ। ਆਪਣੀ ਸ਼ਿਕਾਇਤ ਵਿੱਚ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਅਤੇ ਉਸਦੇ ਸਾਲੇ ਮਨੋਜ ਕੁਮਾਰ ਨਾਲ ਲਾਖਾਂ ਦੀ ਠੱਗੀ ਕੀਤੀ। ਉਨ੍ਹਾਂ ਨੂੰ ਲੁਭਾ ਕੇ ਕਿਹਾ ਗਿਆ ਕਿ ਜਿੰਨਾ ਵੱਧ ਪੈਸਾ ਉਹ ਕੰਪਨੀ ਵਿੱਚ ਨਿਵੇਸ਼ ਕਰਨਗੇ, ਉਨ੍ਹਾਂ ਨੂੰ ਉਤਨਾ ਹੀ ਵਧੇਰੇ ਮੁਨਾਫ਼ਾ ਮਿਲੇਗਾ। ਇਸ ਲਾਲਚ ਵਿੱਚ ਆ ਕੇ ਜੋਗਿੰਦਰ ਅਤੇ ਮਨੋਜ ਨੇ 26 ਮਾਰਚ 2025 ਨੂੰ ਵੱਖ-ਵੱਖ ਖਾਤਿਆਂ ਵਿੱਚ 25 ਲੱਖ 75 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ। ਸ਼ੁਰੂ ਵਿੱਚ ਉਨ੍ਹਾਂ ਨੂੰ ਕੇਵਲ 3 ਲੱਖ ਰੁਪਏ ਵਾਪਸ ਕੀਤੇ ਗਏ, ਬਾਕੀ ਪੂਰੀ ਰਕਮ ਹੜੱਪ ਲਈ ਗਈ।

    ਪ੍ਰਾਰੰਭਿਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਨੇ ਸਿਰਫ਼ ਲੁਧਿਆਣਾ ਹੀ ਨਹੀਂ, ਸਗੋਂ ਪੰਜਾਬ ਅਤੇ ਹਰਿਆਣਾ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਲੋਕਾਂ ਨਾਲ ਐਸੇ ਹੀ ਤਰੀਕੇ ਨਾਲ ਧੋਖਾਧੜੀ ਕੀਤੀ ਹੈ। ਲੋਕਾਂ ਨੂੰ ਜੈਵਿਕ ਖੇਤੀ ਦੇ ਬਿਜ਼ਨਸ ਮਾਡਲ ਦੇ ਨਾਂ ’ਤੇ ਵੱਡੇ ਮੁਨਾਫ਼ੇ ਦੇ ਸੁਪਨੇ ਦਿਖਾ ਕੇ ਕਰੋੜਾਂ ਰੁਪਏ ਹੜਪੇ ਗਏ

    ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤਫ਼ਤੀਸ਼ ਜਾਰੀ ਹੈ। ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਅਧਿਕਾਰਕ ਤੌਰ ‘ਤੇ ਪੁਲਿਸ ਅਜੇ ਕੋਈ ਵੱਡਾ ਬਿਆਨ ਨਹੀਂ ਦੇ ਰਹੀ, ਕਿਉਂਕਿ ਕਈ ਪੀੜਤ ਲੋਕ ਵੀ ਸਾਹਮਣੇ ਆਉਣ ਤੋਂ ਹਿਚਕਿਚਾ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਹੜੇ ਵੀ ਇਸ ਕੰਪਨੀ ਦੇ ਚੱਕਰ ਵਿੱਚ ਫਸੇ ਹਨ, ਉਹ ਬੇਝਿਜਕ ਆਪਣੀ ਸ਼ਿਕਾਇਤ ਦਰਜ ਕਰਵਾਉਣ ਤਾਂ ਜੋ ਹੋਰ ਸਬੂਤ ਇਕੱਠੇ ਕਰਕੇ ਮੁਲਜ਼ਮਾਂ ਨੂੰ ਕਾਨੂੰਨੀ ਸਜ਼ਾ ਦਵਾਈ ਜਾ ਸਕੇ।

    ਇਹ ਮਾਮਲਾ ਇੱਕ ਵਾਰ ਫਿਰ ਇਹ ਚੇਤਾਵਨੀ ਦੇ ਰਿਹਾ ਹੈ ਕਿ ਉੱਚੇ ਮੁਨਾਫ਼ੇ ਦੇ ਦਾਅਵਿਆਂ ਵਾਲੀਆਂ ਸਕੀਮਾਂ ਤੋਂ ਸਾਵਧਾਨ ਰਹਿਣਾ ਕਿੰਨਾ ਜ਼ਰੂਰੀ ਹੈ, ਕਿਉਂਕਿ ਐਸੀ ਧੋਖਾਧੜੀਆਂ ਲੋਕਾਂ ਦੀ ਲਾਈਫਟਾਈਮ ਕਮਾਈ ਤੱਕ ਖਾ ਜਾਂਦੀਆਂ ਹਨ।

    Latest articles

    ਭਾਰਤ ਵਿੱਚ iPhone 17 ਦਾ ਜਨੂਨ: ਸਟੋਰ ਖੁੱਲ੍ਹਦੇ ਹੀ ਭੀੜ, ਲਾਈਨਾਂ ’ਚ ਬੇਕਾਬੂ ਉਤਸ਼ਾਹ…

    ਨਵੀਂ ਦਿੱਲੀ/ਮੁੰਬਈ – ਐਪਲ ਦਾ ਨਵਾਂ ਆਈਫੋਨ 17 ਭਾਰਤ ਵਿੱਚ ਲਾਂਚ ਹੋਣ ਨਾਲ ਹੀ...

    ਯੂਕੇ ਵਿੱਚ ਗੁਰਸਿੱਖ ਬੱਚੀ ਨਾਲ ਦਰਿੰਦਗੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪ੍ਰਗਟਾਇਆ ਕ੍ਰੋਧ, ਕਿਹਾ– ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇ ਕੇ ਹੀ...

    ਲੰਡਨ/ਅੰਮ੍ਰਿਤਸਰ : ਯੂਨਾਈਟਡ ਕਿੰਗਡਮ (ਯੂਕੇ) ਵਿੱਚ ਇਕ ਗੁਰਸਿੱਖ ਨਾਬਾਲਿਗ ਕੁੜੀ ਨਾਲ ਹੋਈ ਦਰਿੰਦਗੀ ਦੀ...

    ਦੋ ਮਹੀਨੇ ਪਹਿਲਾਂ ਕਰਵਾਇਆ 70 ਲੱਖ ਰੁਪਏ ਦਾ ਬੀਮਾ, ਦੁਰਘਟਨਾ ਵਜੋਂ ਮੌਤ ਦਿਖਾ ਕੇ ਵੱਡੀ ਧੋਖਾਧੜੀ ਦਾ ਖੁਲਾਸਾ…

    ਕਾਸਗੰਜ (ਯੂ.ਪੀ.) – ਕਾਸਗੰਜ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਧੋਖਾਧੜੀ ਦਾ ਮਾਮਲਾ ਸਾਹਮਣੇ...

    More like this

    ਭਾਰਤ ਵਿੱਚ iPhone 17 ਦਾ ਜਨੂਨ: ਸਟੋਰ ਖੁੱਲ੍ਹਦੇ ਹੀ ਭੀੜ, ਲਾਈਨਾਂ ’ਚ ਬੇਕਾਬੂ ਉਤਸ਼ਾਹ…

    ਨਵੀਂ ਦਿੱਲੀ/ਮੁੰਬਈ – ਐਪਲ ਦਾ ਨਵਾਂ ਆਈਫੋਨ 17 ਭਾਰਤ ਵਿੱਚ ਲਾਂਚ ਹੋਣ ਨਾਲ ਹੀ...

    ਯੂਕੇ ਵਿੱਚ ਗੁਰਸਿੱਖ ਬੱਚੀ ਨਾਲ ਦਰਿੰਦਗੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪ੍ਰਗਟਾਇਆ ਕ੍ਰੋਧ, ਕਿਹਾ– ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇ ਕੇ ਹੀ...

    ਲੰਡਨ/ਅੰਮ੍ਰਿਤਸਰ : ਯੂਨਾਈਟਡ ਕਿੰਗਡਮ (ਯੂਕੇ) ਵਿੱਚ ਇਕ ਗੁਰਸਿੱਖ ਨਾਬਾਲਿਗ ਕੁੜੀ ਨਾਲ ਹੋਈ ਦਰਿੰਦਗੀ ਦੀ...

    ਦੋ ਮਹੀਨੇ ਪਹਿਲਾਂ ਕਰਵਾਇਆ 70 ਲੱਖ ਰੁਪਏ ਦਾ ਬੀਮਾ, ਦੁਰਘਟਨਾ ਵਜੋਂ ਮੌਤ ਦਿਖਾ ਕੇ ਵੱਡੀ ਧੋਖਾਧੜੀ ਦਾ ਖੁਲਾਸਾ…

    ਕਾਸਗੰਜ (ਯੂ.ਪੀ.) – ਕਾਸਗੰਜ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਧੋਖਾਧੜੀ ਦਾ ਮਾਮਲਾ ਸਾਹਮਣੇ...