ਚੰਡੀਗੜ੍ਹ (ਅੰਕੁਰ): ਪੰਜਾਬ ਵਿੱਚ ਭਾਜਪਾ ਨੇ ਆਪਣੀ ਸੰਗਠਨਕ ਤਾਕਤ ਵਧਾਉਣ ਅਤੇ 2027 ਦੀਆਂ ਚੋਣਾਂ ਦੀ ਤਿਆਰੀ ਲਈ ਵੱਡਾ ਕਦਮ ਚੁੱਕਿਆ ਹੈ। ਪਾਰਟੀ ਵੱਲੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ 21 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਹਨ।
ਇਹ ਨਿਯੁਕਤੀਆਂ ਪਾਰਟੀ ਦੀ ਰਾਜਨੀਤਕ ਰਣਨੀਤੀ ਅਤੇ ਮਜ਼ਬੂਤ ਢਾਂਚੇ ਦੀ ਪਲੇਨਿੰਗ ਦਾ ਹਿੱਸਾ ਹਨ। ਨਵੇਂ ਨੇਤਾ ਵੱਖ-ਵੱਖ ਪੇਸ਼ਾਵਾਂ ਅਤੇ ਸਿਆਸੀ ਤਜਰਬਿਆਂ ਵਾਲੇ ਹਨ, ਜੋ ਭਾਜਪਾ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨਗੇ।
ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ:
1.ਅੰਮ੍ਰਿਤਸਰ ਦੇਹਾਤ – ਅਮਰਪਾਲ ਸਿੰਘ ਬੋਨੀ
2.ਅੰਮ੍ਰਿਤਸਰ ਦੇਹਾਤ II – ਹਰਦੀਪ ਸਿੰਘ ਗਿੱਲ
3.ਬਟਾਲਾ – ਹਰਸਿਮਰਨ ਸਿੰਘ ਵਾਲੀਆ
4.ਬਠਿੰਡਾ ਦੇਹਾਤ – ਗੁਰਪ੍ਰੀਤ ਸਿੰਘ ਮਲੂਕਾ
5.ਬਠਿੰਡਾ ਅਰਬਨ – ਸਰੂਪ ਚੰਦ ਸਿੰਗਲਾ
6.ਫ਼ਤਹਿਗੜ੍ਹ ਸਾਹਿਬ – ਦਿਦਾਰ ਸਿੰਘ ਭੱਟੀ
7.ਫਿਰੋਜ਼ਪੁਰ – ਸਰਬਜੀਤ ਸਿੰਘ ਬਾਥ
8.ਗੁਰਦਾਸਪੁਰ – ਬਘੇਲ ਸਿੰਘ
9.ਜਗਰਾਓਂ – ਰਜਿੰਦਰ ਪਾਲ ਸ਼ਰਮਾ
10.ਖੰਨਾ – ਭੁਪਿੰਦਰ ਸਿੰਘ ਚੀਮਾ
11.ਲੁਧਿਆਣਾ ਦੇਹਾਤ – ਗਗਨਦੀਪ ਸੱਨੀ ਕੈਂਤ
12.ਮਾਲੇਰਕੋਟਲਾ – ਜਗਤ ਕਥੂਰੀਆ
13.ਮਾਨਸਾ – ਗੋਮਾ ਰਾਮ ਪੁਨੀਆ
14.ਮੋਗਾ – ਡਾ. ਹਰਜੋਤ ਕਮਲ
15.ਮੋਹਾਲੀ – ਸੰਜੀਵ ਵਸ਼ਿਸ਼ਟ
16.ਨਵਾਂਸ਼ਹਿਰ – ਰਾਜਵਿੰਦਰ ਸਿੰਘ ਲੱਕੀ
17.ਪਠਾਨਕੋਟ – ਸੁਰੇਸ਼ ਸ਼ਰਮਾ
18.ਪਟਿਆਲਾ ਦੇਹਾਤ (ਉੱਤਰੀ) – ਜਸਪਾਲ ਸਿੰਘ ਗਗਰੋਲੀ
19.ਪਟਿਆਲਾ ਦੇਹਾਤ (ਦੱਖਣ) – ਹਰਮੇਸ਼ ਗੋਯਲ
20.ਪਟਿਆਲਾ ਅਰਬਨ – ਵਿਜੇ ਕੁਮਾਰ ਗਰਗ (ਕੂਕਾ)
21.ਸੰਗਰੂਰ-2 – ਦਮਨ ਥਿੰਦ ਬਾਜਵਾ