ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਵਲੋਂ ਰਚੀ ਗਈ ਇਕ ਸਾਜ਼ਿਸ਼ ਹੈ ਤਾਕਿ ਉਹ ਬਿਕਰਮ ਸਿੰਘ ਮੀਜੀਠੀਆਂ ਨੂੰ ਝੂਠੇ ਕੇਸ ਵਿਚ ਫ਼ਸਾ ਸੱਕਣ।ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਦਮਨਕਾਰੀ ਕਾਰਵਾਈ ਕਾਇਰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਭਗਵੰਤ ਮਾਨ ਬਿਕਰਮ ਸਿੰਘ ਮੀਜੀਠੀਆਂ ਨੂੰ ਮਿਲ ਰਹੇ ਜਨਤਕ ਸਮਰਥਨ ਤੋਂ ਡਰ ਰਹੇ ਹਨ ।
ਸੁਖਬੀਰ ਸਿੰਘ ਬਾਦਲ ਨੇ ਆਮ ਸਰਕਾਰ ਤੇ ਗੰਭੀਰ ਦੋਸ਼ ਲਗਾਏ।ਉਨ੍ਹਾਂ ਨੇ ਕਿਹਾ ਕਿ CM ਭਗਵੰਤ ਮਾਨ ਨੇ ਸੂਬੇ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ ਨਾਲ ਇਕਜੁੱਟਤਾ ਪ੍ਰਗਟ ਨਾ ਕਰ ਸਕਨ ਇਸ ਲਈ ਮੋਹਾਲੀ ਵੱਲ ਜਾ ਰਹੇ ਵਰਕਰਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿਤਾ ਗਿਆ ਹੈ ਜਾਂ ਉਨ੍ਹਾਂ ਨੂੰ ਚੈੱਕ ਪੋਸਟਾਂ ਤੇ ਰੋਕ ਦਿੱਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਇਸ ਦੇ ਵਰਕਰ ਇਸ ਤਰਾਂ ਦੀ ਦਮਨਕਾਰੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾ ਵੀ ਜਨਤਾ ਦੀ ਮਦਦ ਨਾਲ ਦਮਨ ਦਾ ਵਿਰੋਧ ਕੀਤਾ ਹੈ ਅਤੇ ਹੁਣ ਵੀ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਅਸੀਂ ਇਸ ਭ੍ਰਿਸ਼ਟ ਅਤੇ ਤਾਨਾਸ਼ਾਹ ਦਾ ਆਮ ਪਾਰਟੀ ਨੂੰ
ਢੁਕਵਾਂ ਜਵਾਬ ਦੇਵਾਂਗੇ।”