ਬਠਿੰਡਾ (ਵਿਜੈ ਵਰਮਾ) – ਬਠਿੰਡਾ ਪੁਲਿਸ ਦੀ PCR ਟੀਮ ਨੇ ਮਨੁੱਖਤਾ ਅਤੇ ਬਹਾਦਰੀ ਦੀ ਮਿਸਾਲ ਕਾਇਮ ਕਰਦਿਆਂ ਸਰਹਿੰਦ ਨਹਿਰ ‘ਚ ਡਿੱਗੀ ਕਾਰ ‘ਚੋਂ 11 ਲੋਕਾਂ ਦੀ ਜਾਨ ਬਚਾ ਲਈ। ਇਹ ਕਾਰਨਾਮਾ 23 ਜੁਲਾਈ ਨੂੰ ਹੋਇਆ, ਜਦੋਂ ਬਹਿਮਨ ਪੁਲ ਨੇੜੇ ਰਾਹਗੀਰ ਵਲੋਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇੱਕ ਕਾਰ ਨਹਿਰ ਵਿੱਚ ਡਿੱਗ ਗਈ ਹੈ। ਕਾਰ ‘ਚ 6 ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ।ਪੁਲਿਸ ਟੀਮ ਨੇ ਬਿਨਾਂ ਦੇਰੀ ਕੀਤੇ ਮੌਕੇ ’ਤੇ ਪਹੁੰਚ ਕੇ ਲੋਕਾਂ ਅਤੇ ਵੈਲਫੇਅਰ ਸੰਸਥਾਵਾਂ ਦੀ ਮਦਦ ਨਾਲ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਾਨ ਜੋਖਮ ‘ਚ ਪਾ ਕੇ ਉਨ੍ਹਾਂ ਨੇ ਇਹ ਕਾਰਨਾਮਾ ਕਰਕੇ ਸਭ ਦੀਆਂ ਦਿਲਾਂ ਵਿੱਚ ਥਾਂ ਬਣਾਈ।
ਇਹ ਬਹਾਦਰੀ ਦਿਖਾਉਣ ਵਾਲੇ ਪੁਲਿਸ ਕਰਮਚਾਰੀ ਹਨ – ASI ਰਾਜਿੰਦਰ ਸਿੰਘ, ASI ਨਰਿੰਦਰ ਸਿੰਘ, C.C. ਜਸਵੰਤ ਸਿੰਘ ਅਤੇ ਲੇਡੀ C.C. ਹਰਪਾਲ ਕੌਰ। ਉਨ੍ਹਾਂ ਨੂੰ DGP ਗੌਰਵ ਯਾਦਵ ਵੱਲੋਂ ਕਮੈਂਡੇਸ਼ਨ ਡਿਸਕ ਅਤੇ ₹25,000 ਨਕਦ ਇਨਾਮ ਦਿੱਤਾ ਗਿਆ, ਜੋ SSP ਅਮਨੀਤ ਕੌਂਡਲ ਵੱਲੋਂ ਵਧਾਈ ਦੇਣ ਸਮੇਂ ਭੇਂਟ ਕੀਤਾ ਗਿਆ।ਇਸ ਬਚਾਅ ਕਾਰਜ ਵਿੱਚ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਵੀ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਬੱਚਿਆਂ ਨੂੰ ਤੁਰੰਤ ਸਿਹਤ ਸਹਾਇਤਾ ਦਿੱਤੀ ਅਤੇ ਹਸਪਤਾਲ ਤੱਕ ਪਹੁੰਚਾਇਆ।ਇਹ ਮਿਸਾਲ ਸਾਨੂੰ ਦੱਸਦੀ ਹੈ ਕਿ ਜੇਕਰ ਹਰ ਕੋਈ ਆਪਣੇ ਫ਼ਰਜ਼ ਨੂੰ ਇਮਾਨਦਾਰੀ ਨਾਲ ਨਿਭਾਏ ਤਾਂ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਪੁਲਿਸ ਦੀ ਬਹਾਦਰੀ ਸਿਰਫ਼ ਤਾਰੀਫ਼ਯੋਗ ਨਹੀਂ, ਸਗੋਂ ਸਾਰੇ ਸਮਾਜ ਲਈ ਪ੍ਰੇਰਣਾ ਹੈ।