ਬਰਨਾਲਾ: ਧਨੌਲਾ ਦੇ ਸ੍ਰੀ ਹਨੂਮਾਨ ਮੰਦਰ ਬਰਨੇਵਾਲੇ ਵਿੱਚ ਹੋਏ ਭਿਆਨਕ ਹਾਦਸੇ ‘ਚ ਗੰਭੀਰ ਜ਼ਖਮੀ ਹੋਏ ਹਲਵਾਈ ਰਾਮ ਜਤਨ ਦੀ ਇਲਾਜ ਦੌਰਾਨ ਮੌਤ ਹੋ ਗਈ। ਰਾਮ ਜਤਨ ਨੂੰ ਫਰੀਦਕੋਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹਨੇ ਆਖ਼ਰੀ ਸਾਹ ਲਏ।
ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਵਲੋਂ ਮਿਲੀ ਜਾਣਕਾਰੀ ਅਨੁਸਾਰ, 5 ਅਗਸਤ ਮੰਗਲਵਾਰ ਨੂੰ ਮੰਦਰ ਦੀ ਰਸੋਈ ‘ਚ ਹੋਏ ਧਮਾਕੇ ਜਾਂ ਹਾਦਸੇ ਦੌਰਾਨ ਕੁੱਲ 16 ਲੋਕ ਜ਼ਖਮੀ ਹੋ ਗਏ ਸਨ। ਉਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਹੋਣ ਕਰਕੇ ਫਰੀਦਕੋਟ ਰੈਫਰ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇੱਕ, ਰਾਮ ਜਤਨ, ਜ਼ਖਮਾਂ ਕਾਰਨ ਜਾਨ ਗਵਾ ਬੈਠਾ।
ਇਸ ਦੁਖਦਾਇਕ ਘਟਨਾ ਕਾਰਨ ਪੂਰੇ ਨਗਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।