ਮੁੱਦਕੀ (ਜਸਵੰਤ ਸਿੰਘ ਗਰੋਵਰ) – ਬਲਾਕ ਘੱਲ ਖ਼ੁਰਦ ਦੇ ਪਿੰਡ ਖੂਹ ਚਾਹ ਪਰਸੀਆਂ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਰਾਖਵੇਂ ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਬਲਵੀਰ ਕੌਰ ਨੇ ਮੀਨਾ ਦੇਵੀ ਨੂੰ 10 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਹ ਸੀਟ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੀਂ ਸੀ।ਵੋਟਾਂ ਦੀ ਗਿਣਤੀ ਦੌਰਾਨ ਕੁੱਲ 199 ਵੋਟਾਂ ਵਿੱਚੋਂ 126 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਬਲਵੀਰ ਕੌਰ ਨੂੰ 67 ਤੇ ਮੀਨਾ ਦੇਵੀ ਨੂੰ 57 ਵੋਟਾਂ ਮਿਲੀਆਂ। ਇੱਕ ਵੋਟ ਨੋਟਾ ਨੂੰ ਪਈ ਅਤੇ ਇੱਕ ਰੱਦ ਹੋ ਗਈ।
ਜਿੱਤ ਤੋਂ ਬਾਅਦ, ਬਲਵੀਰ ਕੌਰ ਨੇ ਪਿੰਡ ਵਾਸੀਆਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਦੇ ਵਿਕਾਸ ਲਈ ਲਗਾਤਾਰ ਕੰਮ ਕਰਨਗੇ।ਦੂਜੇ ਪਾਸੇ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਨੇ ਇਨ੍ਹਾਂ ਚੋਣਾਂ ’ਚ ਧਾਂਧਲੀ ਦੇ ਦੋਸ਼ ਲਾਏ। ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਦੁਰਵਰਤੋਂ ਅਤੇ ਧੱਕੇਸ਼ਾਹੀ ਰਾਹੀਂ ਚੋਣਾਂ ਜਿਤਣ ਦੇ ਇਲਜ਼ਾਮ ਲਾਏ।ਉਹਨੇ ਕਿਹਾ ਕਿ 2024 ਦੀਆਂ ਚੋਣਾਂ ਦੌਰਾਨ ਵੀ ਵਿਰੋਧੀਆਂ ਨੂੰ ਡਰਾਉਣ ਲਈ ਹਥਿਆਰਾਂ ਦੀ ਵਰਤੋਂ ਹੋਈ ਸੀ। ਜਿੰਦੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 2027 ਦੀਆਂ ਚੋਣਾਂ ’ਚ ਲੋਕ ‘ਆਪ’ ਤੋਂ ਇਸ ਸਾਰੀ ਕਾਰਵਾਈ ਦਾ ਹਿਸਾਬ ਲੈਣਗੇ।