Site icon Punjab Mirror

Astrology Remedies :ਪਿੱਪਲ ਹੇਠਾਂ ਪੜ੍ਹੋ ਹਨੂਮਾਨ ਚਾਲੀਸਾ, ਦੁਸ਼ਮਣਾਂ ਨੂੰ ਹਰਾਉਣ ਦਾ ਸਭ ਤੋਂ ਆਸਾਨ ਤਰੀਕਾ

Astrology Remedies : ਜ਼ਿੰਦਗੀ ਵਿਚ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਤੇ ਤੁਸੀਂ ਉਸਨੂੰ ਹਰਾਉਣਾ ਚਾਹੁੰਦੇ ਹੋ ਤਾਂ ਲੜਨ ਦੀ ਲੋੜ ਨਹੀਂ। ਜੋਤਿਸ਼ ‘ਚ ਦੱਸਿਆ ਗਿਆ ਹੈ ਕਿ ਪਿੱਪਲ ਦੇ ਦਰੱਖ਼ਤ ਹੇਠਾਂ ਹਨੂਮਾਨ ਚਾਲੀਸਾ ਦਾ ਪਾਠ ਕਰਨ ਨਾਲ ਦੁਸ਼ਮਣਾਂ ਦੀ ਜਿੱਤ ਹੁੰਦੀ ਹੈ। ਘਰ, ਪਰਿਵਾਰ ਤੇ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੀਵਨ ਵਿੱਚ ਵਿਆਪਕ ਸਕਾਰਾਤਮਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਜੋਤੀਸ਼ ਆਚਾਰੀਆ ਪੰਡਿਤ ਦੇਵ ਕੁਮਾਰ ਪਾਠਕ ਅਨੁਸਾਰ ਜੇਕਰ ਜੀਵਨ ਵਿਚ ਦੁਸ਼ਮਣੀ ਵਧ ਰਹੀ ਹੈ, ਦੁਸ਼ਮਣਾਂ ਦਾ ਡਰ ਹੈ ਤਾਂ ਅਜਿਹੀ ਸਥਿਤੀ ‘ਚ ਡਰਨਾ ਨਹੀਂ ਚਾਹੀਦਾ। ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਇਹ ਡਰ ਖ਼ਤਮ ਹੋ ਜਾਂਦਾ ਹੈ। ਹੌਲੀ-ਹੌਲੀ ਦੁਸ਼ਮਣ ਵੀ ਘੱਟ ਜਾਂਦੇ ਹਨ। ਜੇਕਰ ਕੋਈ ਵਿਅਕਤੀ ਨਿਯਮਿਤ ਤੌਰ ‘ਤੇ ਪੀਪਲ ਦੇ ਦਰੱਖ਼ਤ ਹੇਠਾਂ ਸ਼ਿਵਲਿੰਗ ਦੀ ਸਥਾਪਨਾ ਕਰਦਾ ਹੈ ਤੇ ਜਲ ਚੜ੍ਹਾਉਣ ਦੇ ਨਾਲ-ਨਾਲ ਇਸ ਦੀ ਪੂਜਾ ਕਰਦਾ ਹੈ, ਤਾਂ ਉਸ ਨੂੰ ਜ਼ਿਆਦਾ ਲਾਭ ਮਿਲਦਾ ਹੈ।

ਸਨਾਤਨ ਧਰਮ ‘ਚ ਰੁੱਖਾਂ, ਪੌਦਿਆਂ ਤੇ ਪਹਾੜਾਂ ਦੀ ਪੂਜਾ ਦਾ ਵਿਸ਼ੇਸ਼ ਵਰਣਨ ਹੈ। ਪਿੱਪਲ ਦੇ ਰੁੱਖ ਨੂੰ ਦੇਵ ਰੁੱਖ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ ‘ਚ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਇਸ ਰੁੱਖ ਦੀ ਸੇਵਾ ਪੂਰੀ ਸ਼ਰਧਾ ਨਾਲ ਕਰਦਾ ਹੈ, ਉਸ ਨੂੰ ਜੀਵਨ ਦੇ ਹਰ ਖੇਤਰ ਵਿਚ ਲਾਭ ਮਿਲਦਾ ਹੈ ਅਤੇ ਉਸ ਵਿਅਕਤੀ ਦੀ ਕਿਸਮਤ ਚਮਕਣ ਲੱਗਦੀ ਹੈ। ਪਿੱਪਲ ਦਾ ਰੁੱਖ ਲਗਾਉਣ ਤੇ ਸੇਵਾ ਕਰਨ ਵਾਲੇ ਵਿਅਕਤੀ ਦੀ ਕੁੰਡਲੀ ਦੇ ਸਾਰੇ ਗ੍ਰਹਿ ਦੋਸ਼ ਦੂਰ ਹੋ ਜਾਂਦੇ ਹਨ।

ਸ਼ਨੀ ਦੋਸ਼ ਤੋਂ ਵੀ ਮਿਲਦੀ ਹੈ ਰਾਹਤ

ਜੋਤਿਸ਼ ਆਚਾਰੀਆ ਪੰਡਿਤ ਪਾਠਕ ਅਨੁਸਾਰ ਪਿੱਪਲ ਦੇ ਦਰੱਖ਼ਤ ਦੀ ਪੂਜਾ ਕਰਨ ਨਾਲ ਸ਼ਨੀ ਦੋਸ਼ ਤੋਂ ਵੀ ਛੁਟਕਾਰਾ ਮਿਲਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਨੀ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਤਾਂ ਉਸ ਨੂੰ ਹਰ ਸ਼ਨੀਵਾਰ ਨੂੰ ਪਿੱਪਲ ਦੀ ਜੜ੍ਹ ‘ਚ ਜਲ ਚੜ੍ਹਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਰੁੱਖ ਦੀ ਸੱਤ ਵਾਰ ਪਰਿਕਰਮਾ ਕਰਨੀ ਚਾਹੀਦੀ ਹੈ।

Also Read: Numbers Meaning: ਜਾਣੋ ਕੀ ਕਹਿੰਦਾ ਹੈ ਜੋਤਿਸ਼ ਸ਼ਾਸਤਰ , 3 ਨੰਬਰ ਨੂੰ ਕਿਉਂ ਮੰਨਿਆ ਜਾਂਦਾ ਹੈ ਅਸ਼ੁੱਭ

ਪਰਿਕਰਮਾ ਕਰਦੇ ਸਮੇਂ ਭਗਵਾਨ ਸ਼ਨੀ ਦੇਵ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਮੁਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਅਕਤੀ ਨੂੰ ਕਦੇ ਵੀ ਸ਼ਨੀ ਦੋਸ਼ ਨਹੀਂ ਮਿਲਦਾ। ਦੂਜੇ ਪਾਸੇ ਜਿਹੜੇ ਲੋਕ ਪਹਿਲਾਂ ਹੀ ਸ਼ਨੀ ਦੀ ਸਾੜ੍ਹਸਤੀ ਜਾਂ ਢਈਏ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਵੀ ਰਾਹਤ ਮਿਲੇਗੀ। ਇਸ ਦੌਰਾਨ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਸ਼ਨੀਵਾਰ ਨੂੰ ਇਹ ਪ੍ਰਕਿਰਿਆ ਘੱਟੋ-ਘੱਟ 11, 21 ਜਾਂ 51 ਸ਼ਨੀਵਾਰ ਸ਼ਰਧਾ ਨਾਲ ਕਰਨੀ ਹੈ।

Exit mobile version