Site icon Punjab Mirror

27 ਜੁਲਾਈ ਤੱਕ ਕਰੋ ਆਨਲਾਈਨ ਆਪਲਾਈ ਬ੍ਰਿਟੇਨ ਜਾਣ ਦਾ ਸੁਨਹਿਰੀ ਮੌਕਾ!

Young Professionals Scheme: ਬਰਤਾਨਵੀ ਸਰਕਾਰ ਨੇ ਮੰਗਲਵਾਰ ਤੋਂ 18 ਤੋਂ 30 ਸਾਲ ਦੇ ਭਾਰਤੀਆਂ ਲਈ ‘ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ’ ਸਕੀਮ ਤਹਿਤ ਯੂਕੇ ਦੇ ਵੀਜ਼ਾ ਲਈ ਦੂਜਾ ਬੈਲੇਟ ਖੋਲ੍ਹ ਦਿੱਤਾ ਹੈ। ਇਹ ਬੈਲੇਟ 27 ਜੁਲਾਈ ਨੂੰ ਬੰਦ ਹੋਵੇਗਾ।

Young Professionals Scheme: ਬਰਤਾਨਵੀ ਸਰਕਾਰ ਨੇ ਮੰਗਲਵਾਰ ਤੋਂ 18 ਤੋਂ 30 ਸਾਲ ਦੇ ਭਾਰਤੀਆਂ ਲਈ ‘ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ’ ਸਕੀਮ ਤਹਿਤ ਯੂਕੇ ਦੇ ਵੀਜ਼ਾ ਲਈ ਦੂਜਾ ਬੈਲੇਟ ਖੋਲ੍ਹ ਦਿੱਤਾ ਹੈ। ਇਹ ਬੈਲੇਟ 27 ਜੁਲਾਈ ਨੂੰ ਬੰਦ ਹੋਵੇਗਾ। ਇਹ ਯੋਗ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ, ਕੰਮ ਕਰਨ ਤੇ ਪੜ੍ਹਾਈ ਕਰਨ ਦਾ ਮੌਕਾ ਦਿੰਦਾ ਹੈ। 

ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਸ ਬਾਰੇ ਟਵੀਟ ਕੀਤਾ, “ਯੰਗ ਪ੍ਰੋਫੈਸ਼ਨਲ ਸਕੀਮ ਦਾ ਦੂਜਾ ਬੈਲੇਟ ਖੁੱਲ੍ਹ ਚੁੱਕਾ ਹੈ। ਜੇ ਤੁਸੀਂ 18 ਤੋਂ 30 ਸਾਲ ਤੱਕ ਦੇ ਭਾਰਤੀ ਨਾਗਰਿਕ ਹੋ ਤੇ ਤੁਹਾਡੇ ਕੋਲ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਦੀ ਡਿਗਰੀ ਹੈ ਤਾਂ ਤੁਸੀਂ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਇਹ ਬੈਲੇਟ 27 ਜੁਲਾਈ ਨੂੰ ਦੁਪਹਿਰ 1:30 ਵਜੇ ਬੰਦ ਹੋਵੇਗਾ।’’ 

ਦੱਸ ਦਈਏ ਕਿ ਬੈਲੇਟ ਲਈ ਅਪਲਾਈ ਕਰਨਾ ਮੁਫ਼ਤ ਹੈ ਪਰ ਉਹ ਬਿਨੈਕਾਰ ਹੀ ਅਪਲਾਈ ਕਰੇ ਜੋ ਵੀਜ਼ੇ ਲਈ ਵੀ ਅਰਜ਼ੀ ਦੇਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਯੋਗ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ, ਕੰਮ ਕਰਨ ਤੇ ਪੜ੍ਹਾਈ ਕਰਨ ਦਾ ਮੌਕਾ ਦਿੰਦਾ ਹੈ।

Exit mobile version