back to top
More
    Homeindiaਐਂਟੀ-ਗਲੇਅਰ ਬਲੂ ਕੱਟ ਐਨਕਾਂ: ਕੀ ਸੱਚਮੁੱਚ ਅੱਖਾਂ ਨੂੰ ਕਰਦੀਆਂ ਹਨ ਸੁਰੱਖਿਅਤ? ਮਾਹਿਰਾਂ...

    ਐਂਟੀ-ਗਲੇਅਰ ਬਲੂ ਕੱਟ ਐਨਕਾਂ: ਕੀ ਸੱਚਮੁੱਚ ਅੱਖਾਂ ਨੂੰ ਕਰਦੀਆਂ ਹਨ ਸੁਰੱਖਿਅਤ? ਮਾਹਿਰਾਂ ਨੇ ਖੋਲ੍ਹੀ ਸੱਚਾਈ…

    Published on

    ਅੱਜਕੱਲ੍ਹ ਵੱਡੀ ਗਿਣਤੀ ਵਿੱਚ ਲੋਕ, ਚਾਹੇ ਉਨ੍ਹਾਂ ਨੂੰ ਨਜ਼ਰ ਦੀ ਕੋਈ ਸਮੱਸਿਆ ਨਹੀਂ ਹੈ, ਫਿਰ ਵੀ ਮਹਿੰਗੀਆਂ ਐਂਟੀ-ਗਲੇਅਰ ਜਾਂ ਬਲੂ ਕੱਟ ਐਨਕਾਂ ਪਹਿਨਦੇ ਹਨ। ਕਈ ਲੋਕ ਤਾਂ ਇਨ੍ਹਾਂ ਦੇ ਆਦੀ ਹੋ ਗਏ ਹਨ ਕਿ ਬਿਨਾਂ ਐਨਕਾਂ ਦੇ ਲੈਪਟਾਪ, ਮੋਬਾਈਲ ਜਾਂ ਟੀਵੀ ਦੇਖਣ ‘ਤੇ ਉਨ੍ਹਾਂ ਨੂੰ ਸਿਰ ਦਰਦ ਹੋਣ ਲੱਗਦਾ ਹੈ। ਆਮ ਧਾਰਨਾ ਇਹ ਹੈ ਕਿ ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਹ ਐਨਕਾਂ ਉਸ ਰੌਸ਼ਨੀ ਤੋਂ ਬਚਾਉਂਦੀਆਂ ਹਨ।

    ਪਰ ਕੀ ਇਹ ਧਾਰਨਾ ਸਹੀ ਹੈ? ਕੀ ਵਾਕਈ ਇਹ ਐਨਕਾਂ ਅੱਖਾਂ ਨੂੰ ਸੁਰੱਖਿਅਤ ਕਰਦੀਆਂ ਹਨ?

    ਦਿੱਲੀ ਦੇ ਪ੍ਰਸਿੱਧ ਨੇਤ੍ਰ ਵਿਸ਼ੇਸ਼ਗਿਆ ਡਾ. ਅਜੇ ਡਾਬੇ ਦੇ ਅਨੁਸਾਰ, ਨੀਲੀ ਰੌਸ਼ਨੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ—ਇੱਕ ਨੁਕਸਾਨਦੇਹ ਤੇ ਦੂਜੀ ਗੈਰ-ਨੁਕਸਾਨਦੇਹ। ਮੋਬਾਈਲ, ਟੀਵੀ ਜਾਂ ਲੈਪਟਾਪ ਦੀਆਂ ਸਕ੍ਰੀਨਾਂ ਤੋਂ ਜੋ ਨੀਲੀ ਰੌਸ਼ਨੀ ਨਿਕਲਦੀ ਹੈ, ਉਹ ਗੈਰ-ਨੁਕਸਾਨਦੇਹ ਸ਼੍ਰੇਣੀ ਵਿੱਚ ਆਉਂਦੀ ਹੈ। ਇਸਦਾ ਅਸਰ ਰੈਟੀਨਾ ਜਾਂ ਨਜ਼ਰ ‘ਤੇ ਇੰਨਾ ਨਹੀਂ ਹੁੰਦਾ ਕਿ ਅੱਖਾਂ ਨੂੰ ਕੋਈ ਵੱਡਾ ਨੁਕਸਾਨ ਹੋਵੇ।

    ਦਿੱਲੀ ਮੁਖਰਜੀ ਆਈ ਕਲੀਨਿਕ ਦੇ ਸੀਨੀਅਰ ਸਲਾਹਕਾਰ ਅਤੇ ਸਰਜਨ ਡਾ. ਰਾਜੀਵ ਮੁਖਰਜੀ ਵੀ ਕਹਿੰਦੇ ਹਨ ਕਿ ਸਾਡੀਆਂ ਅੱਖਾਂ ਦੇ ਅੰਦਰ ਕੁਦਰਤੀ ਤਰੀਕੇ ਨਾਲ ਇੱਕ ਐਸਾ ਪ੍ਰਬੰਧ ਹੁੰਦਾ ਹੈ ਜੋ ਨੀਲੀ ਰੌਸ਼ਨੀ ਅਤੇ ਹੋਰ ਕਿਰਨਾਂ ਤੋਂ ਅੱਖਾਂ ਦੀ ਸੁਰੱਖਿਆ ਕਰਦਾ ਹੈ। ਅਧਿਐਨ ਵੀ ਇਹ ਸਾਬਤ ਕਰ ਚੁੱਕੇ ਹਨ ਕਿ ਬਲੂ ਲਾਈਟ ਤੋਂ ਬਚਾਅ ਲਈ ਵਾਧੂ ਐਨਕਾਂ ਦੀ ਲੋੜ ਨਹੀਂ ਹੁੰਦੀ।

    ਉਹ ਦੱਸਦੇ ਹਨ ਕਿ ਅਸਲ ਸਮੱਸਿਆ ਨੀਲੀ ਰੌਸ਼ਨੀ ਨਹੀਂ, ਬਲਕਿ ਲੋਕਾਂ ਦੀ ਸਕ੍ਰੀਨ ਵਰਤਣ ਦੀ ਆਦਤ ਹੈ। ਫ਼ੋਨ ਜਾਂ ਲੈਪਟਾਪ ਨੂੰ ਬਿਨਾਂ ਬ੍ਰੇਕ ਲਈ ਕਈ ਘੰਟਿਆਂ ਤੱਕ ਬਹੁਤ ਨੇੜੇ ਰੱਖ ਕੇ ਦੇਖਣ ਨਾਲ ਅੱਖਾਂ ਸੁੱਕਣ, ਮਾਇਓਪੀਆ (ਘਟਾਓ ਨੰਬਰ) ਅਤੇ ਦੂਰ ਦੀ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਵੱਧ ਰਹੀ ਹੈ।

    ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਮਹਿੰਗੀਆਂ ਬਲੂ ਕੱਟ ਐਨਕਾਂ ਖ਼ਰੀਦਣ ਦੀ ਥਾਂ ਸਕ੍ਰੀਨ ਵਰਤਣ ਦੀਆਂ ਆਦਤਾਂ ਸੁਧਾਰੋ—ਜਿਵੇਂ ਕਿ 20 ਮਿੰਟ ਬਾਅਦ 20 ਸੈਕਿੰਡ ਲਈ 20 ਫੁੱਟ ਦੂਰ ਕੋਈ ਚੀਜ਼ ਦੇਖਣ ਵਾਲਾ 20-20-20 ਰੂਲ ਅਪਣਾਓ। ਇਸ ਨਾਲ ਅੱਖਾਂ ਨੂੰ ਬਿਹਤਰ ਆਰਾਮ ਮਿਲਦਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

    Latest articles

    “ਵੋਟ ਚੋਰ” ਤੋਂ ਬਾਅਦ ਹੁਣ “ਰਾਸ਼ਨ ਚੋਰ” ਬਣੀ ਭਾਜਪਾ, ਕੇਂਦਰ ਦੇ ਫ਼ੈਸਲੇ ‘ਤੇ CM ਮਾਨ ਦਾ ਸਿੱਧਾ ਹਮਲਾ…

    ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਬੋਲਦਿਆਂ...

    ਅੰਮ੍ਰਿਤਸਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਭਗਤਾਂਵਾਲਾ ਵਿੱਚ ਵਿਸ਼ੇਸ਼ ਨਿਯਮ ਲਾਗੂ

    ਅੰਮ੍ਰਿਤਸਰ – ਅੰਮ੍ਰਿਤਸਰ ਜ਼ਿਲ੍ਹੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਭਗਤਾਂਵਾਲਾ ਵਿੱਚ ਝੋਨੇ ਦੇ...

    Hoshiarpur Tanker Blast Update : ਹੁਸ਼ਿਆਰਪੁਰ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ…

    ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ਵਿਖੇ ਸ਼ੁੱਕਰਵਾਰ ਦੀ ਰਾਤ ਵਾਪਰੇ ਭਿਆਨਕ ਹਾਦਸੇ ਨੇ ਪੂਰੇ ਇਲਾਕੇ...

    ਹੁਸ਼ਿਆਰਪੁਰ ਵਿੱਚ ਗੈਸ ਟੈਂਕਰ ਧਮਾਕਾ : ਦੋ ਮੌਤਾਂ, 30 ਤੋਂ ਵੱਧ ਜ਼ਖਮੀ, ਦਰਜਨਾਂ ਘਰਾਂ ਤੇ ਦੁਕਾਨਾਂ ਸੁਆਹ…

    ਹੁਸ਼ਿਆਰਪੁਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਵਿੱਚ ਸ਼ੁੱਕਰਵਾਰ ਰਾਤ ਦੇਰ ਇਕ ਭਿਆਨਕ ਹਾਦਸਾ ਵਾਪਰਿਆ, ਜਦੋਂ...

    More like this