Site icon Punjab Mirror

ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ।ਅੱਜ ਤੋਂ 750 ਰੁਪਏ ਮਹਿੰਗਾ ਹੋਇਆ ਰਸੋਈ ਗੈਸ ਕੁਨੈਕਸ਼ਨ |

ਆਮ ਆਦਮੀ ਨੂੰ ਵੀਰਵਾਰ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ ਘਰੇਲੂ ਗੈਸ ਕੁਨੈਕਸ਼ਨ ਲੈਣਾ ਮਹਿੰਗਾ ਕਰ ਦਿੱਤਾ ਹੈ । ਨਵਾਂ ਘਰੇਲੂ ਰਸੋਈ ਗੈਸ ਕੁਨੈਕਸ਼ਨ ਲੈਣ ਲਈ ਹੁਣ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ ਕਿਉਂਕਿ ਨਵੇਂ ਘਰੇਲੂ LPG ਕੁਨੈਕਸ਼ਨ ਦੇ ਸਿਕਿਓਰਿਟੀ ਡਿਪਾਜ਼ਿਟ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਨਵੀਆਂ ਵਧੀਂ ਹੋਈਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਪਹਿਲਾਂ ਸਿਲੰਡਰ ਦਾ ਕੁਨੈਕਸ਼ਨ ਲੈਣ ਲਈ 1450 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਸਦੇ ਲਈ ਤੁਹਾਨੂੰ 750 ਰੁਪਏ ਹੋਰ ਯਾਨੀ 2200 ਰੁਪਏ ਦੇਣੇ ਪੈਣਗੇ।

ਦਰਅਸਲ, ਪੈਟਰੋਲੀਅਮ ਕੰਪਨੀਆਂ ਵਲੋਂ 14.2 ਕਿਲੋਗ੍ਰਾਮ ਵਜ਼ਨ ਵਾਲੇ ਗੈਸ ਸਿਲੰਡਰ ਦੇ ਕੁਨੈਕਸ਼ਨ ਵਿੱਚ 750 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ । ਜੇਕਰ ਤੁਸੀਂ ਦੋ-ਸਿਲੰਡਰ ਕੁਨੈਕਸ਼ਨ ਲੈਂਦੇ ਹੋ, ਤਾਂ ਤੁਹਾਨੂੰ 1500 ਰੁਪਏ ਦੀ ਵਾਧੂ ਰਕਮ ਅਦਾ ਕਰਨੀ ਪਵੇਗੀ । ਯਾਨੀ ਇਸ ਦੇ ਲਈ ਤੁਹਾਨੂੰ 4400 ਰੁਪਏ ਸਕਿਓਰਿਟੀ ਦੇ ਤੌਰ ‘ਤੇ ਦੇਣੇ ਹੋਣਗੇ । ਪਹਿਲਾਂ ਇਸ ਲਈ 2900 ਰੁਪਏ ਦੇਣੇ ਪੈਂਦੇ ਸਨ।

ਉੱਥੇ ਹੀ ਦੂਜੇ ਪਾਸੇ ਰੈਗੂਲੇਟਰ ਦੀ ਕੀਮਤ ਵੀ 150 ਰੁਪਏ ਤੋਂ ਵਧਾ ਕੇ 250 ਰੁਪਏ ਹੋ ਗਈ ਹੈ । ਪਾਈਪ ਦੇ ਲਈ ਅਲੱਗ ਤੋਂ 150 ਰੁਪਏ ਤੇ ਪਾਸ ਬੁੱਕ ਦੇ ਲਈ 25 ਰੁਪਏ ਦੇਣੇ ਪੈਣਗੇ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ 5 ਕਿਲੋ ਦੇ ਸਿਲੰਡਰ ਦੀ ਸੁਰੱਖਿਆ ਹੁਣ 800 ਦੀ ਬਜਾਏ 1150 ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਨਵੀਂਆਂ ਦਰਾਂ ਲਾਗੂ ਹੋਣ ਨਾਲ ਕੇਂਦਰ ਸਰਕਾਰ ਦੀ ਅਭਿਲਾਸ਼ੀ ਯੋਜਨਾ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਵਾਲੇ ਗਾਹਕਾਂ ਨੂੰ ਵੀ ਝਟਕਾ ਲੱਗੇਗਾ। ਜੇਕਰ ਉੱਜਵਲਾ ਯੋਜਨਾ ਦੇ ਗਾਹਕ ਆਪਣੇ ਕੁਨੈਕਸ਼ਨ ‘ਤੇ ਸਿਲੰਡਰ ਦੁੱਗਣਾ ਕਰਦੇ ਹਨ, ਤਾਂ ਉਨ੍ਹਾਂ ਨੂੰ ਦੂਜੇ ਸਿਲੰਡਰ ਲਈ ਵਧੀ ਹੋਈ ਸੁਰੱਖਿਆ ਜਮ੍ਹਾ ਕਰਵਾਉਣੀ ਪਵੇਗੀ। ਹਾਲਾਂਕਿ ਜੇਕਰ ਕੋਈ ਨਵਾਂ ਕੁਨੈਕਸ਼ਨ ਲੈਂਦਾ ਹੈ ਤਾਂ ਉਸ ਨੂੰ ਪਹਿਲਾਂ ਵਾਂਗ ਹੀ ਸਿਲੰਡਰ ਦੀ ਸੁਰੱਖਿਆ ਦੇਣੀ ਪਵੇਗੀ।

Exit mobile version