ਚੰਡੀਗੜ੍ਹ:
ਪੰਜਾਬੀ ਮਿਊਜ਼ਿਕ ਇੰਡਸਟਰੀ, ਜੋ ਅਜੇ ਵੀ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੇ ਅਕਾਲੀ ਚਲੇ ਜਾਣ ਦੇ ਗਮ ’ਚ ਸੀ, ਉਸਨੂੰ ਹੁਣ ਇੱਕ ਹੋਰ ਵੱਡਾ ਸਦਮਾ ਲੱਗਾ ਹੈ। ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਮੀਤ ਮਾਨ ਦੇ ਦੇਹਾਂਤ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਇਸ ਖ਼ਬਰ ਨੇ ਪ੍ਰਸ਼ੰਸਕਾਂ ਤੇ ਸੰਗੀਤ ਜਗਤ ਨੂੰ ਗਹਿਰੇ ਸੋਗ ਵਿੱਚ ਡੁੱਬੋ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ, ਗੁਰਮੀਤ ਮਾਨ, ਜੋ ਕਿ ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਨਾਲ ਸਬੰਧਤ ਸਨ, ਕਈ ਸਾਲਾਂ ਤੋਂ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਸਨ। ਗਾਇਕੀ ਦੇ ਨਾਲ-ਨਾਲ ਉਹ ਪੰਜਾਬ ਪੁਲਿਸ ਵਿੱਚ ਵੀ ਆਪਣੀ ਡਿਊਟੀ ਨਿਭਾ ਰਹੇ ਸਨ।
ਲੋਕ ਗਾਇਕੀ ਦੇ ਮੰਚ ਦਾ ਚਮਕਦਾ ਤਾਰਾ ਸੀ ਗੁਰਮੀਤ ਮਾਨ
ਗੁਰਮੀਤ ਮਾਨ ਨੇ ਆਪਣੀ ਮਿੱਠੀ ਤੇ ਰੂਹਾਨੀ ਆਵਾਜ਼ ਨਾਲ ਪੰਜਾਬੀ ਲੋਕ ਗਾਇਕੀ ਨੂੰ ਜਿਉਂਦਾ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਦੀ ਤੇ ਪ੍ਰੀਤ ਪਾਇਲ ਦੀ ਦੋਗਾਣਾ ਜੋੜੀ ਨੇ ਕਈ ਯਾਦਗਾਰ ਗੀਤ ਦਿੱਤੇ ਜੋ ਅੱਜ ਵੀ ਲੋਕਾਂ ਦੇ ਦਿਲਾਂ ‘ਚ ਬਸੇ ਹੋਏ ਹਨ। ਇਹ ਜੋੜੀ ਪੰਜਾਬੀ ਸੱਭਿਆਚਾਰ ਦੀ ਰੂਹ ਬਣੀ ਰਹੀ ਅਤੇ ਮਿੱਟੀ ਦੀ ਖੁਸ਼ਬੂ ਨੂੰ ਹਰ ਘਰ ਤੱਕ ਪਹੁੰਚਾਇਆ।
ਰਾਜਵੀਰ ਜਵੰਦਾ ਦੇ ਗੁਜ਼ਰ ਜਾਣ ਤੋਂ ਬਾਅਦ ਮੁੜ ਛਾਇਆ ਸੋਗ
ਕਾਬਿਲੇਗੌਰ ਹੈ ਕਿ 8 ਅਕਤੂਬਰ ਨੂੰ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਹ 27 ਸਤੰਬਰ 2025 ਨੂੰ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ ਅਤੇ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਸਨ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਨੂੰ ਗੰਭੀਰ ਚੋਟਾਂ ਆਈਆਂ ਸਨ, ਜਿਸ ਤੋਂ ਬਾਅਦ ਉਹ ਬਚ ਨਾ ਸਕੇ।
ਰਾਜਵੀਰ ਜਵੰਦਾ ਦੀ ਮੌਤ ਨਾਲ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਸੀ। ਹੁਣ ਗੁਰਮੀਤ ਮਾਨ ਦੇ ਚਲੇ ਜਾਣ ਨਾਲ ਇਹ ਦੁੱਖ ਹੋਰ ਵੱਧ ਗਿਆ ਹੈ।
ਪੰਜਾਬੀ ਸੰਗੀਤ ਜਗਤ ’ਚ ਦੋਹਰੀ ਚੋਟ
ਕੁਝ ਹੀ ਦਿਨਾਂ ਵਿੱਚ ਪੰਜਾਬੀ ਸੰਗੀਤ ਦੁਨੀਆ ਨੇ ਆਪਣੇ ਦੋ ਚਮਕਦੇ ਤਾਰੇ ਗੁਆਏ ਹਨ — ਰਾਜਵੀਰ ਜਵੰਦਾ ਅਤੇ ਗੁਰਮੀਤ ਮਾਨ। ਦੋਵੇਂ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਪੰਜਾਬ ਦੀ ਧਰਤੀ, ਸੱਭਿਆਚਾਰ ਤੇ ਲੋਕ-ਜੀਵਨ ਨੂੰ ਆਪਣੀ ਆਵਾਜ਼ ਦਿੱਤੀ।
ਸੰਗੀਤ ਪ੍ਰੇਮੀ, ਕਲਾਕਾਰ ਤੇ ਸੱਭਿਆਚਾਰਕ ਸੰਗਠਨਾਂ ਵੱਲੋਂ ਗੁਰਮੀਤ ਮਾਨ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਕਈਆਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਪੰਜਾਬੀ ਲੋਕ ਸੰਗੀਤ ਲਈ ਅਪੂਰਣੀਯ ਖੋਹ ਹੈ।
ਸਰਕਾਰੀ ਪੱਧਰ ’ਤੇ ਵੀ ਗੁਰਮੀਤ ਮਾਨ ਦੇ ਸੰਗੀਤਕ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਸਮਰਪਣ ਸਮਾਗਮ ਆਯੋਜਿਤ ਕਰਨ ਦੀ ਸੰਭਾਵਨਾ ਹੈ।
ਕੁਝ ਹੀ ਦਿਨਾਂ ਦੇ ਅੰਤਰਾਲ ਵਿੱਚ ਪੰਜਾਬ ਨੇ ਆਪਣੇ ਦੋ ਸੁਰਮੇ ਗੁਆਏ ਹਨ, ਪਰ ਉਨ੍ਹਾਂ ਦੀ ਆਵਾਜ਼ ਅਤੇ ਸੰਗੀਤ ਹਮੇਸ਼ਾ ਪੰਜਾਬ ਦੇ ਦਿਲਾਂ ਵਿੱਚ ਗੂੰਜਦਾ ਰਹੇਗਾ।

