Amritsar News:ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕਾ, ਫੌਰੈਂਸਿਕ ਟੀਮਾਂ ਪੁੱਜੀਆਂ ,ਕਈ ਸ਼ਰਧਾਲੂ ਜ਼ਖ਼ਮੀ,

Date:

ਸ਼ਰਧਾਲੂਆਂ ਮੁਤਾਬਕ, ਧਮਾਕਾ ਹੋਣ ਤੋਂ ਬਾਅਦ ਇੱਕ ਦਮ ਅੱਗ ਦੀਆਂ ਤੇਜ ਲਪਟਾਂ ਤੇ ਧੂਆਂ ਉੱਠਣ ਲੱਗ ਪਿਆ। ਹਾਲਾਂਕਿ ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੋਈ ਬੰਬ ਧਮਾਕਾ ਨਹੀਂ ਹੈ।

Amritsar News: ਅੰਮ੍ਰਿਤਸਰ ‘ਚ ਹੈਰੀਟੇਜ ਸਟਰੀਟ ‘ਤੇ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਧਮਾਕਾ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ। ਇਹ ਸ਼ੀਸ਼ਾ 5 ਤੋਂ 6 ਸ਼ਰਧਾਲੂਆਂ ‘ਤੇ ਵੱਜਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ।

ਇਹ ਹਾਦਸਾ ਹੈਰੀਟੇਜ ਸਟਰੀਟ ‘ਤੇ ਸਾਰਾਗੜੀ ਸਰਾਂ ਦੇ ਸਾਹਮਣੇ ਅਤੇ ਪਾਰਕਿੰਗ ਦੇ ਬਿਲਕੁਲ ਬਾਹਰ ਵਾਪਰਿਆ। 12 ਵਜੇ ਦੇ ਕਰੀਬ ਲੋਕ ਹੈਰੀਟੇਜ ਸਟਰੀਟ ‘ਤੇ ਘੁੰਮ ਰਹੇ ਸਨ। ਫਿਰ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਕਈ ਲੋਕ ਜ਼ਖ਼ਮੀ ਹੋ ਗਏ। ਇਸ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਕੁਝ ਮਿੰਟਾਂ ਵਿੱਚ ਹੀ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਲੋਕਾਂ ਨੇ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਰਲਾ ਕੇ ਦੇਖਣਾ ਸ਼ੁਰੂ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਜਾਂਚ ‘ਚ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਹਮਲਾ ਨਹੀਂ ਸੀ, ਇਹ ਹਾਦਸਾ ਸੀ। ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਗਈ।

ਸੈਂਟਰਲ ਏ.ਸੀ.ਪੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਅੱਤਵਾਦੀ ਨਹੀਂ, ਸਪੱਸ਼ਟ ਹੈ। ਪਰ ਕਾਰਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਅੱਜ ਜਾਂਚ ਕਰਨਗੀਆਂ। ਸੈਂਪਲ ਲਏ ਜਾਣਗੇ। ਇਸ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਜੇਕਰ ਕੋਈ ਧਮਾਕਾ ਹੁੰਦਾ ਤਾਂ ਇਮਾਰਤ ਨੂੰ ਨੁਕਸਾਨ ਹੁੰਦਾ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਧਮਾਕਾ ਨਹੀਂ ਹੈ। ਜੇਕਰ ਧਮਾਕਾ ਹੁੰਦਾ ਤਾਂ ਇਮਾਰਤ ਨੂੰ ਨੁਕਸਾਨ ਪਹੁੰਚਣਾ ਸੀ, ਸਿਰਫ ਸ਼ੀਸ਼ੇ ਹੀ ਟੁੱਟੇ ਨਹੀਂ ਸਨ। ਧਮਾਕਾ ਹੋਣ ਦੇ ਸੰਕੇਤ ਮਿਲਣੇ ਸਨ, ਪਰ ਅਜਿਹਾ ਕੁਝ ਨਹੀਂ ਹੋਇਆ। ਬਾਹਰ ਠੰਡਾ ਮੌਸਮ ਅਤੇ ਪਾਰਕਿੰਗ ਦੇ ਅੰਦਰ ਨਮੀ ਵੀ ਸ਼ੀਸ਼ੇ ਦੇ ਟੁੱਟਣ ਦਾ ਕਾਰਨ ਬਣ ਸਕਦੀ ਹੈ। 

LEAVE A REPLY

Please enter your comment!
Please enter your name here

Share post:

Subscribe

Popular

More like this
Related