ਫਰੀਦਕੋਟ ਦੇ ਸਾਦਿਕ ਕਸਬੇ ਵਿੱਚ ਐਸਬੀਆਈ ਬੈਂਕ ਦੀ ਇਕ ਵੱਡੀ ਧੋਖਾਧੜੀ ਮਾਮਲੇ ‘ਚ ਮੁਲਜ਼ਮ ਅਮਿਤ ਢੀਂਗਰਾ ਨੂੰ ਆਖਿਰਕਾਰ ਮਥੁਰਾ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਹ ਲੰਮੇ ਸਮੇਂ ਤੋਂ ਫਰਾਰ ਸੀ। ਇਸ ਤੋਂ ਪਹਿਲਾਂ, ਉਸ ਦੀ ਪਤਨੀ ਰੁਪਿੰਦਰ ਕੌਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ।ਅਮਿਤ ਢੀਂਗਰਾ ਉੱਤੇ ਲੋਕਾਂ ਦੇ ਖਾਤਿਆਂ, ਐਫ.ਡੀ., ਲਾਕਰ, ਮਿਊਚੁਅਲ ਫੰਡ ਅਤੇ ਬੀਮੇ ਆਦਿ ਵਿੱਚ ਕਈ ਕਰੋੜ ਦੀ ਧੋਖਾਧੜੀ ਕਰਨ ਦੇ ਗੰਭੀਰ ਇਲਜ਼ਾਮ ਹਨ। ਇਹ ਘੁਟਾਲਾ 21 ਜੁਲਾਈ ਨੂੰ ਸਾਹਮਣੇ ਆਇਆ ਜਦੋਂ ਗਾਹਕਾਂ ਨੇ ਆਪਣੇ ਖਾਤਿਆਂ ਵਿੱਚ ਗੜਬੜ ਦੀ ਸ਼ਿਕਾਇਤ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਬੈਂਕ ਕੈਸ਼ੀਅਰ ਅਮਿਤ ਢੀਂਗਰਾ ਨੇ ਇਹ ਸਾਰੀ ਹੇਰਾਫੇਰੀ ਕੀਤੀ ਤੇ ਫਰਾਰ ਹੋ ਗਿਆ।