Homeਦੇਸ਼ਹਿਮਾਚਲ ‘ਚ ਵੀ ਅਲਰਟ ਜਾਰੀ ਪੰਜਾਬ ‘ਚ ਮੌਸਮ ਵਿਭਾਗ ਵੱਲੋਂ 5 ਜ਼ਿਲ੍ਹਿਆਂ...

ਹਿਮਾਚਲ ‘ਚ ਵੀ ਅਲਰਟ ਜਾਰੀ ਪੰਜਾਬ ‘ਚ ਮੌਸਮ ਵਿਭਾਗ ਵੱਲੋਂ 5 ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਚੇਤਾਵਨੀ

Published on

spot_img

ਪੰਜਾਬ ਵਿਚ ਅਜੇ ਹੜ੍ਹ ਤੋਂ ਰਾਹਤ ਨਹੀਂ ਮਿਲੀ ਹੈ। ਹੜ੍ਹ ਦਾ ਅਸਰ ਸਰਹੱਦੀ ਪਿੰਡਾਂ ਤੱਕ ਪਹੁੰਚ ਗਿਆ ਹੈ ਪਰ ਇਸ ਦਰਮਿਆਨ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ ਦੇ ਦਿੱਤਾ ਹੈ। ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਤੇ ਸੰਗਰੂਰ ਵਿਚ ਅਗਲੇ 3 ਘੰਟਿਆਂ ਵਿਚ ਮੀਂਹ ਦਾ ਅਲਰਟ ਹੈ।

ਹਿਮਾਚਲ ਵਿਚ ਵੀ ਦੁਬਾਰਾ ਮੀਂਹ ਦੇ ਆਸਾਰ ਬਣ ਰਹੇ ਹਨ। ਜੇਕਰ ਇਹ ਮੀਂਹ ਸਾਧਾਰਨ ਰਿਹਾ ਤਾਂ ਸਥਿਤੀ ਕੰਟਰੋਲ ਵਿਚ ਰਹੇਗੀ ਪਰ ਜੇਕਰ ਮੀਂਹ ਇਕ ਵਾਰ ਫਿਰ ਬੇਕਾਬੂ ਹੋ ਗਿਆ ਤਾਂ ਹਾਲਾਤ ਹਿਮਾਚਲ ਦੇ ਨਾਲ-ਨਾਲ ਇਕ ਵਾਰ ਫਿਰ ਪੰਜਾਬ ਵਿਚ ਵੀ ਖਰਾਬ ਹੋ ਸਕਦੇ ਹਨ।

ਮੁੱਖ ਮੰਤਰੀ ਮਾਨ ਅੱਜ ਫਿਰੋਜ਼ਪੁਰ ਦੌਰੇ ‘ਤੇ ਹਨ। ਫਿਰੋਜ਼ਪੁਰ ਵਿਚ ਲਗਭਗ 11 ਵਜੇ ਉਹ ਪਹੁੰਚਣਗੇ। ਫਿਰੋਜ਼ਪੁਰ ਵਿਚ ਬੀਤੇ ਦੋ ਦਿਨਾਂ ਤੋਂ ਦਿੱਕਤਾਂ ਵਧਦੀਆਂ ਜਾ ਰਹੀਆਂ ਹਨ। ਪਾਣੀ ਦਾ ਪੱਧਰ ਅਜੇ ਵੀ ਉਥੇ ਬਣਿਆ ਹੋਇਆ ਹੈ। ਫਿਰੋਜ਼ਪੁਰ ਦੇ ਪਿੰਡ ਧੱਕਾ ਬੱਸੀ ਵਿਚ 25 ਦੇ ਕਰੀਬ ਘਰ ਢਹਿ ਚੁੱਕੇ ਹਨ।

ਹੜ੍ਹ ਨਾਲ ਵੱਧ ਨੁਕਸਾਨ ਹੁਣ ਪੱਛਮੀ ਮਾਲਵਾ ਵਿਚ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਪੰਜਾਬ ਵਿਚ ਵੀ ਮੀਂਹ ਦੇ ਆਸਾਰ ਦੱਸੇ ਹਨ ਜਿਸ ਮੁਤਾਬਕ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਮੀਂਹ ਦੇ ਆਸਾਰ 50 ਫੀਸਦੀ ਤੇ ਹੋਰ ਪੂਰੇ ਪੰਜਾਬ ਵਿਚ 30 ਤੋਂ 50 ਫੀਸਦੀ ਤੱਕ ਹਨ। ਦੂਜੇ ਪਾਸੇ ਪਟਿਆਲਾ ਵਿਚ ਪਾਤੜ-ਖਨੌਰੀ ਪੁਲ ਵਹਿ ਗਿਆ। ਦੂਜੇ ਪਾਸੇ ਫਿਰੋਜ਼ਪੁਰ ਵਿਚ ਸਤੁਲਜ ਨਦੀ ‘ਤੇ ਬਣਿਆ ਹਜਾਰੇ ਵਾਲਾ ਪੁਲ ਵਹਿ ਗਿਆ ਹੈ ਜਿਸ ਦੇ ਚੱਲਦੇ ਦੋ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਫਿਰੋਜ਼ਪੁਰ ਵਿਚ 60 ਦੇ ਲਗਭਗ ਪਿੰਡ ਪਾਣੀ ਵਿਚ ਡੁੱਬ ਚੁੱਕੇ ਹਨ।

ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1631.18 ਫੁੱਟ ਤੱਕ ਪਹੁੰਚ ਗਿਆ। ਇਹ ਤੇਜ਼ੀ ਨਾਲ ਵਧ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਭਾਖੜਾ ਡੈਮ ਮੈਨੇਜਮੈਂਟ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਡੈਮ ਦੀ ਸਟੋਰੇਜ ਕਪੈਸਿਟੀ 1680 ਫੁੱਟ ਹੈ ਪਰ 1645 ਫੁੱਟ ‘ਤੇ ਫਲੱਟ ਗੇਟ ਖੋਲ੍ਹ ਦਿੱਤੇ ਜਾਂਦੇ ਹਨ। ਜੇਕਰ ਪਾਣੀ ਦਾ ਲੈਵਲ 1645 ਦੇ ਪਾਰ ਪਹੁੰਚ ਗਿਆ ਤਾਂ ਹਾਲਾਤ ਨੂੰ ਦੇਖਦੇ ਹੋਏ ਗੇਟ ਖੋਲ੍ਹਣੇ ਪੈ ਸਕਦੇ ਹਨ ਜਿਸ ਦਾ ਸਿੱਧਾ ਅਸਰ ਪੰਜਾਬ ‘ਤੇ ਹੋਵੇਗਾ।

Latest articles

ਨਵੀਂ ਤਕਨੀਕ ਨਾਲ ਰੱਖੇਗੀ ਕਦਮ ਨਵੀਂ Skoda Kodiaq 2025 ‘ਚ ਦਵੇਗੀ ਦਸਤਕ

Skoda ਛੇਤੀ ਹੀ Kodiaq ਦਾ ਅਗਲੀ ਪੀੜ੍ਹੀ ਦਾ ਮਾਡਲ ਲਾਂਚ ਕਰ ਸਕਦੀ ਹੈ। ਇਸ...

26 ਜੂਨ ਤੋਂ ਮੁੜ ਮੀਂਹ ਦੀ ਸੰਭਾਵਨਾ ਹਿਮਾਚਲ ‘ਚ ਮੀਂਹ ਤੋਂ ਬਾਅਦ 10 ਡਿਗਰੀ ਹੇਠਾਂ ਡਿੱਗਿਆ ਪਾਰਾ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ। ਪਿਛਲੇ 3 ਦਿਨਾਂ...

22-6-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥...

ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਅਟਾਰੀ ਸਰਹੱਦ ‘ਤੇ BSF ਦੇ ਜਵਾਨਾਂ ਨੇ ਕੀਤਾ ਯੋਗਾ

ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਜ਼ਿਲ੍ਹੇ ਭਰ ‘ਚ ਯੋਗਾ...

More like this

ਨਵੀਂ ਤਕਨੀਕ ਨਾਲ ਰੱਖੇਗੀ ਕਦਮ ਨਵੀਂ Skoda Kodiaq 2025 ‘ਚ ਦਵੇਗੀ ਦਸਤਕ

Skoda ਛੇਤੀ ਹੀ Kodiaq ਦਾ ਅਗਲੀ ਪੀੜ੍ਹੀ ਦਾ ਮਾਡਲ ਲਾਂਚ ਕਰ ਸਕਦੀ ਹੈ। ਇਸ...

26 ਜੂਨ ਤੋਂ ਮੁੜ ਮੀਂਹ ਦੀ ਸੰਭਾਵਨਾ ਹਿਮਾਚਲ ‘ਚ ਮੀਂਹ ਤੋਂ ਬਾਅਦ 10 ਡਿਗਰੀ ਹੇਠਾਂ ਡਿੱਗਿਆ ਪਾਰਾ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ। ਪਿਛਲੇ 3 ਦਿਨਾਂ...

22-6-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥...