Site icon Punjab Mirror

4 ਸੂਬਿਆਂ ‘ਚ ਅਲਰਟ ‘ਚੱਕਰਵਾਤ ‘ਬਿਪਰਜੋਏ’ ਦਾ ਭਾਰਤ ‘ਚ ਅਸਰ ਦਿਖਣਾ ਸ਼ੁਰੂ , 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ

Cyclone Biparjoy Update : ਚੱਕਰਵਾਤ ਬਿਪਰਜੋਏ ਭਾਰਤ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਅਸਰ ਗੁਜਰਾਤ ਵਿੱਚ ਵੀ ਦੇਖਣ ਨੂੰ ਮਿਲਣ ਲੱਗਾ ਹੈ। ਗੁਜਰਾਤ ਦੇ ਵਲਸਾਡ ‘ਚ ਸਮੁੰਦਰ ਦੇ ਕੰਢੇ ‘ਤੇ ਤੇਜ਼ ਲਹਿਰਾਂ ਉੱਠ ਰਹੀਆਂ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਸੂਰਤ

Cyclone Biparjoy Update : ਚੱਕਰਵਾਤ ਬਿਪਰਜੋਏ ਭਾਰਤ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਅਸਰ ਗੁਜਰਾਤ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ। ਗੁਜਰਾਤ ਦੇ ਵਲਸਾਡ ‘ਚ ਸਮੁੰਦਰ ਦੇ ਕੰਢੇ ‘ਤੇ ਤੇਜ਼ ਲਹਿਰਾਂ ਉੱਠ ਰਹੀਆਂ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਸੂਰਤ ‘ਚ ਵੀ ਤੂਫਾਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਦੁਮਸ ਅਤੇ ਸੁਵਾਲੀ ‘ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ, ਜਿਸ ਤੋਂ ਬਾਅਦ ਤੱਟਵਰਤੀ ਖੇਤਰ ਨੂੰ 14 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ‘ਤੇ ਬੈਨਰ ਪੋਸਟਰ ਪਾੜ ਦਿੱਤੇ ਗਏ ਹਨ। ਇੰਨਾ ਹੀ ਨਹੀਂ ਸੈਲਾਨੀਆਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਅਤੇ ਬੀਚ ‘ਤੇ ਜਾਣ ਦੀ ਮਨਾਹੀ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮਛੇਰਿਆਂ ਨੂੰ ਸਮੁੰਦਰ ਵਿੱਚ ਜਾਣ ਤੋਂ ਵੀ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ।

ਬਿਪਰਜੋਏ ਦਾ ਅਸਰ ਅਗਲੇ 36 ਘੰਟਿਆਂ ਵਿੱਚ ਦੇਸ਼ ਦੇ ਚਾਰ ਰਾਜਾਂ ਵਿੱਚ ਦਿਖਾਈ ਦੇਣ ਦੀ ਸੰਭਾਵਨਾ ਹੈ। ਦੱਖਣੀ ਅਰਬ ਸਾਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। 4 ਰਾਜਾਂ- ਕਰਨਾਟਕ-ਗੋਆ-ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਚੌਕਸੀ ਵਰਤੀ ਜਾ ਰਹੀ ਹੈ। ਇਸ ਕਾਰਨ ਮੌਸਮ ਵਿਭਾਗ ਨੇ ਮਛੇਰਿਆਂ ਨੂੰ ਕੇਰਲ, ਕਰਨਾਟਕ ਅਤੇ ਲਕਸ਼ਦੀਪ ਦੇ ਤੱਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ  ਦਿੱਤੀ ਸਲਾਹ 

ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੱਕਰਵਾਤ ਬਿਪਰਜੋਏ ਅਗਲੇ 36 ਘੰਟਿਆਂ ਵਿੱਚ ਤੇਜ਼ ਹੋਣ ਜਾ ਰਿਹਾ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਉੱਤਰ ਅਤੇ ਉੱਤਰ-ਪੱਛਮ ਵੱਲ ਵਧੇਗਾ। ਮਛੇਰਿਆਂ ਨੂੰ ਵੀ ਅਰਬ ਸਾਗਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : CM ਮਾਨ, ਕੇਜਰੀਵਾਲ ਸਣੇ ਸਾਰੇ ਮੰਤਰੀ-ਵਿਧਾਇਕ ਹੋਣਗੇ ਸ਼ਾਮਲ, ਪੰਜਾਬ ‘ਚ 20 ਜੂਨ ਨੂੰ ਹੋਵੇਗਾ ਯੋਗਾ ਅਭਿਆਸ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਚੱਕਰਵਾਤੀ ਤੂਫਾਨ ਪੂਰਬੀ-ਮੱਧ ਅਤੇ ਨਾਲ ਲੱਗਦੇ ਦੱਖਣ-ਪੂਰਬੀ ਅਰਬ ਸਾਗਰ ‘ਤੇ ਸਥਿਤ ਸੀ। ਆਈਐਮਡੀ ਮੁਤਾਬਕ ਇਹ ਚੱਕਰਵਾਤੀ ਤੂਫ਼ਾਨ ਕੇਰਲ ਦੇ ਮਾਨਸੂਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਜਿਸ ਕਾਰਨ ਮਾਨਸੂਨ ਦੀ ਰਫ਼ਤਾਰ ਲਗਾਤਾਰ ਮੱਠੀ ਹੋ ਰਹੀ ਹੈ। ਅਗਲੇ 36 ਘੰਟਿਆਂ ‘ਚ ਭਾਰਤ ਸਮੇਤ ਪਾਕਿਸਤਾਨ, ਈਰਾਨ ਅਤੇ ਅਰਬ ਸਾਗਰ ਨਾਲ ਲੱਗਦੇ ਦੇਸ਼ਾਂ ‘ਤੇ ਇਸ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

Exit mobile version