air india to start

ਏਅਰ ਇੰਡੀਆ ਦਾ ਫ਼ੈਸਲ ਯੂਕਰੇਨ ‘ਚ ਫ਼ਸੇ ਭਾਰਤੀਆਂ ਲਈ 22 ਫ਼ਰਵਰੀ ਤੋਂ ਸ਼ੁਰੂ ਕਰੇਗੀ ਸਪੈਸ਼ਲ ਉਡਾਨਾਂ |

ਰੂਸ ਤੋਂ ਹਮਲੇ ਦੇ ਖਤਰੇ ਦਾ ਸਾਹਮਣਾ ਕਰ ਰਹੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਅੱਗੇ ਆਈ ਹੈ। ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਮਹੀਨੇ ਦੇ ਅਖੀਰ ਵਿੱਚ ਭਾਰਤ ਤੇ ਯੂਕਰੇਨ ਵਿੱਚ 22, 24 ਤੇ 26 ਫਰਵਰੀ ਨੂੰ ਤਿੰਨ ਸਪੈਸ਼ਲ ਉਡਾਨਾਂ ਸੰਚਾਲਿਤ ਕਰੇਗੀ।

ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਅਗਲੇ ਹਫ਼ਤੇ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਭਾਰਤ ਤੋਂ ਯੂਕਰੇਨ ਲਈ 256 ਸੀਟਾਂ ਵਾਲੀ ਬੋਇੰਗ 787 ਡ੍ਰੀਮਲਾਈਨਰ ਉਡਾਨਾਂ ਭੇਜੀਆਂ ਜਾਣਗੀਆਂ। ਯੂਕ੍ਰੇਨ ਤੋਂ ਭਾਰਤ ਆਉਣ ਵਾਲੇ ਨਾਗਰਿਕ ਏਅਰ ਇੰਡੀਆ ਦੀ ਬੁਕਿੰਗ ਆਫਿਸਾਂ, ਵੈੱਬਸਾਈਟਸ, ਕਾਲ ਸੈਂਟਰ ਤੇ ਅਧਿਕਾਰਤ ਟ੍ਰੈਵਲ ਏਜੰਟਾਂ ਰਾਹੀਂ ਬੁਕਿੰਗ ਸ਼ੁਰੂ ਕਰ ਸਕਦੇ ਹਨ।

ਦੱਸ ਦੇਈਏ ਕਿ ਭਾਰਤ ਦੇ ਸਿਵਲ ਏਵੀਏਸ਼ਨ ਮੰਤਰਾਲਾ ਨੇ ਦੋਵਾਂ ਧਿਰਾਂ ਵਿਚਾਲੇ ਕੀਤੇ ਗਏ ‘ਏਅਰ ਬਬਲ’ ਸਮਝੌਤੇ ਤਹਤ ਭਾਰਤ ਤੇ ਯੂਕਰੇਨ ਵਿਚਾਲੇ ਸੰਚਾਲਿਤ ਹੋਣ ਵਾਲੀਆਂ ਡਾਨਾਂ ਦੀ ਗਿਣਤੀ ਤੋਂ ਬੈਨ ਹਟਾ ਦਿੱਤਾ ਸੀ, ਤਾਂਕਿ ਪੂਰਬੀ ਯੂਰਪੀ ਦੇਸ਼ ਤੋਂ ਭਾਰਤੀ ਆਪਣੇ ਦੇਸ਼ ਆ ਸਕਣ। ਯੂਕਰੇਨ ਵਿੱਚ ਫਸੇ ਭਾਰਤੀਆਂ ਨੇ ਯੂਕਰੇਨ ਵਿੱਚ ਭਾਰਤੀ ਦੂਤਘਰ ਤੋਂ ਫਲਾਈਟਸ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ।

Leave a Reply

Your email address will not be published.