ਸੋਮਵਾਰ ਸਵੇਰੇ ਕੋਚੀ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਉਡਾਣ ਲੈਂਡਿੰਗ ਦੌਰਾਨ ਰਨਵੇਅ ‘ਤੇ ਫਿਸਲ ਗਈ। ਇਹ ਹਾਦਸਾ ਮੁੰਬਈ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਵਾਪਰਿਆ। ਲੈਂਡਿੰਗ ਵੇਲੇ ਜਹਾਜ਼ ਰਨਵੇਅ ਤੋਂ ਹੇਠਾਂ ਲੁੱਟ ਗਿਆ ਅਤੇ ਇਸ ਦੇ ਤਿੰਨ ਟਾਇਰ ਫਟ ਗਏ।ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸੇ ਦੇ ਸਮੇਂ ਮੌਸਮ ਬਹੁਤ ਖ਼ਰਾਬ ਸੀ ਅਤੇ ਰਨਵੇਅ ‘ਤੇ ਫਿਸਲਣ ਵਾਲੀ ਸਥਿਤੀ ਸੀ। ਸੂਤਰਾਂ ਅਨੁਸਾਰ, ਨਾ ਸਿਰਫ ਟਾਇਰ ਫਟੇ ਹਨ, ਸਗੋਂ ਜਹਾਜ਼ ਦੇ ਇੰਜਣ ਨੂੰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ, ਲੈਂਡਿੰਗ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਰੇ ਯਾਤਰੀ ਅਤੇ ਜਹਾਜ਼ ਸਟਾਫ਼ ਬਿਲਕੁਲ ਸੁਰੱਖਿਅਤ ਹਨ।ਏਅਰ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ, “21 ਜੁਲਾਈ 2025 ਨੂੰ ਕੋਚੀ ਤੋਂ ਮੁੰਬਈ ਆ ਰਹੀ ਉਡਾਣ AI2744 ਭਾਰੀ ਬਾਰਿਸ਼ ਕਾਰਨ ਲੈਂਡਿੰਗ ਵੇਲੇ ਰਨਵੇਅ ਤੋਂ ਫਿਸਲ ਗਈ। ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਗੇਟ ‘ਤੇ ਲਿਆਤਾ ਗਿਆ ਅਤੇ ਸਾਰੇ ਯਾਤਰੀ ਬੇਖ਼ੌਫ਼ ਉਤਰੇ।”
ਜਹਾਜ਼ ਨੂੰ ਹੁਣ ਜਾਂਚ ਲਈ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਅਤੇ ਕਰਿਊ ਮੈਂਬਰਾਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ।ਇਸ ਘਟਨਾ ਤੋਂ ਬਾਅਦ ਕੁਝ ਸਮੇਂ ਲਈ ਹਵਾਈ ਅੱਡੇ ‘ਤੇ ਹਲਚਲ ਮਚੀ ਰਹੀ ਅਤੇ ਐਮਰਜੈਂਸੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ।