ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਐਤਵਾਰ ਸ਼ਾਮ ਤਕਨੀਕੀ ਖਰਾਬੀ ਅਤੇ ਖਰਾਬ ਮੌਸਮ ਕਾਰਨ ਚੇਨਈ ਵੱਲ ਮੋੜਨਾ ਪਿਆ। ਜਹਾਜ਼ ਵਿੱਚ ਪੰਜ ਸੰਸਦ ਮੈਂਬਰ — ਕੇ. ਵੇਣੂਗੋਪਾਲ, ਕੋਡਿਕੁਨਿਲ ਸੁਰੇਸ਼, ਅਦੂਰ ਪ੍ਰਕਾਸ਼, ਕੇ. ਰਾਧਾਕ੍ਰਿਸ਼ਨਨ ਅਤੇ ਰਾਬਰਟ ਬਰੂਸ — ਵੀ ਸਫਰ ਕਰ ਰਹੇ ਸਨ।
ਏਅਰਲਾਈਨ ਮੁਤਾਬਕ, ਉਡਾਣ ਨੰਬਰ AI2455 ਦੇ ਚਾਲਕ ਦਲ ਨੂੰ ਰਸਤੇ ਵਿੱਚ ਮੌਸਮ ਖਰਾਬ ਹੋਣ ਨਾਲ ਨਾਲ ਤਕਨੀਕੀ ਗੜਬੜ ਦਾ ਸ਼ੱਕ ਹੋਇਆ, ਜਿਸ ਕਰਕੇ ਸੁਰੱਖਿਆ ਵਜੋਂ ਜਹਾਜ਼ ਨੂੰ ਚੇਨਈ ਵੱਲ ਮੋੜ ਦਿੱਤਾ ਗਿਆ। ਪਰ ਉੱਥੇ ਰਨਵੇਅ ‘ਤੇ ਇਕੱਠੇ ਦੋ ਜਹਾਜ਼ ਆ ਜਾਣ ਕਾਰਨ ਇਸ ਉਡਾਣ ਨੂੰ ਮੁੜ ਹਵਾ ਵਿੱਚ ਭੇਜਣਾ ਪਿਆ।
ਦੋ ਘੰਟੇ ਹਵਾ ਵਿੱਚ ਭਟਕਣ ਤੋਂ ਬਾਅਦ ਜਹਾਜ਼ ਚੇਨਈ ਵਿੱਚ ਸੁਰੱਖਿਅਤ ਉਤਰਿਆ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਦੀ ਪੂਰੀ ਜਾਂਚ ਕੀਤੀ ਜਾਵੇਗੀ। ਉਡਾਣ ਨੇ ਤਿਰੂਵਨੰਤਪੁਰਮ ਤੋਂ ਉੱਡਣ ਦੇ ਕੁਝ ਸਮੇਂ ਬਾਅਦ ਹੀ ਇਹ ਮੁਸ਼ਕਲਾਂ ਦਾ ਸਾਹਮਣਾ ਕੀਤਾ।