Site icon Punjab Mirror

ਅਫ਼ਗਾਨਿਸਤਾਨ : 31 ਲੱਖ ਬੱਚਿਆਂ ਸਣੇ ਔਰਤਾਂ ਕੁਪੋਸ਼ਣ ਦੀ ਕਗਾਰ ‘ਤੇ! 95 ਫੀਸਦੀ ਅਬਾਦੀ ‘ਚ ਫੈਲੀ ਭੁਖਮਰੀ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ। ਵਰਲਡ ਫੂਡ ਪ੍ਰੋਗਰਾਮ (WFP) ਦੇ ਅਨੁਸਾਰ, ਅਫਗਾਨਿਸਤਾਨ ਵਿੱਚ 3.1 ਮਿਲੀਅਨ ਬੱਚੇ ਅਤੇ 8.40 ਮਿਲੀਅਨ ਔਰਤਾਂ ਕੁਪੋਸ਼ਣ ਦੀ ਕਗਾਰ ‘ਤੇ ਹਨ। ਇਸ ਦੇ ਨਾਲ ਹੀ ਦੇਸ਼ ਦੀ 95% ਆਬਾਦੀ ਨੂੰ ਪੂਰਾ ਭੋਜਨ ਨਹੀਂ ਮਿਲ ਰਿਹਾ ਹੈ।

ਜਾਣਕਾਰੀ ਅਨੁਸਾਰ ਅਫਗਾਨਿਸਤਾਨ ਵਿਚ 8 ਲੱਖ 75 ਹਜ਼ਾਰ ਬੱਚਿਆਂ ਦੇ ਗੰਭੀਰ ਕੁਪੋਸ਼ਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ 23 ਲੱਖ ਬੱਚੇ ਅਤੇ 8 ਲੱਖ 40 ਹਜ਼ਾਰ ਔਰਤਾਂ ਦਰਮਿਆਨੇ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ। ਰੂਸ-ਯੂਕਰੇਨ ਯੁੱਧ ਕਾਰਨ ਅਫਗਾਨਿਸਤਾਨ ਵਿੱਚ ਅਨਾਜ ਸੰਕਟ ਵੀ ਵੱਧ ਗਿਆ ਹੈ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੱਧ ਗਈਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।

ਅੰਤਰਰਾਸ਼ਟਰੀ ਅਨੁਮਾਨਾਂ ਅਨੁਸਾਰ ਅਫਗਾਨਿਸਤਾਨ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। 2 ਕਰੋੜ 30 ਲੱਖ ਤੋਂ ਵੱਧ ਲੋਕਾਂ ਨੂੰ ਮਦਦ ਦੀ ਲੋੜ ਹੈ। ਅਫਗਾਨਿਸਤਾਨ ਦੇ ਬੱਚੇ ਅਤੇ ਔਰਤਾਂ ਭੁੱਖਮਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਸਬੰਧੀ ਦੋ ਬੱਚਿਆਂ ਦੀ ਮਾਂ ਖਾਲ ਬੀਬੀ ਨੇ ਦੱਸਿਆ ਕਿ ਉਸ ਦੇ ਦੋਵੇਂ ਬੱਚੇ ਭੋਜਨ ਦੀ ਘਾਟ ਕਾਰਨ ਕੁਪੋਸ਼ਣ ਦਾ ਸ਼ਿਕਾਰ ਹੋ ਗਏ ਹਨ। ਗੰਦੇ ਇਲਾਕੇ ਵਿੱਚ ਰਹਿਣ ਅਤੇ ਕੱਪੜਿਆਂ ਦੀ ਘਾਟ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਇਹ ਸਭ ਪੈਸੇ ਦੀ ਕਮੀ ਕਾਰਨ ਹੋ ਰਿਹਾ ਹੈ।

Exit mobile version