Site icon Punjab Mirror

ਯੂਥ ਕਾਂਗਰਸ ਚੋਣਾਂ ਦੇ ਨਤੀਜੇ ਐਲਾਨੇ, ਐਡਵੋਕੇਟ ਬਲਜੀਤ ਸਿੰਘ ਪਾਹੜਾ ਬਣੇ ਜ਼ਿਲ੍ਹਾ ਪ੍ਰਧਾਨ

2011 ਤੋਂ ਯੂਥ ਕਾਂਗਰਸ ‘ਤੇ ਪਾਹੜਾ ਪਰਿਵਾਰ ਦੀ ਪਕੜ ਇਸ ਵਾਰ ਵੀ ਬਰਕਰਾਰ ਰਹੀ। ਇਕ ਵਾਰ ਫਿਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਆਪਣੇ ਵਿਰੋਧੀ ਨੂੰ 10367 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜ਼ਲਿ੍ਹਾ ਪ੍ਰਧਾਨ ਦੀ ਕੁਰਸੀ ‘ਤੇ ਕਬਜ਼ਾ ਕਰ ਲਿਆ। ਜਦੋਂ ਕਿ ਜ਼ਿਲ੍ਹਾ ਟੀਮ ਵਿੱਚ ਜ਼ਿਆਦਾਤਰ ਅਹੁਦੇਦਾਰ ਵੀ ਪਾਹੜਾ ਗਰੁੱਪ ਨਾਲ ਸਬੰਧਤ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਹੜਾ ਗਰੁੱਪ ਪਾਰਟੀ ਉਮੀਦਵਾਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਗੌਰਤਲਬ ਹੈ ਕਿ ਕਾਂਗਰਸ ਪਾਰਟੀ ਵੱਲੋਂ ਯੂਥ ਕਾਂਗਰਸ ਦੀਆਂ ਆਨਲਾਈਨ ਚੋਣਾਂ ਕਰਵਾਈਆਂ ਗਈਆਂ। ਇਹ ਚੋਣ ਪ੍ਰਕਿਰਿਆ 10 ਮਾਰਚ ਤੋਂ 17 ਅਪ੍ਰਰੈਲ ਤੱਕ ਚੱਲੀ, ਜਿਸ ਦਾ ਨਤੀਜਾ ਮੰਗਲਵਾਰ ਨੂੰ ਐਲਾਨਿਆ ਗਿਆ। ਜਿਸ ਵਿੱਚ ਮੋਹਿਤ ਮਹਿੰਦਰਾ 240600 ਵੋਟਾਂ ਪ੍ਰਰਾਪਤ ਕਰਕੇ ਪੰਜਾਬ ਪ੍ਰਧਾਨ ਬਣੇ ਅਤੇ ਐਡਵੋਕੇਟ ਬਲਜੀਤ ਸਿੰਘ ਪਾਹੜਾ 15439 ਵੋਟਾਂ ਪ੍ਰਰਾਪਤ ਕਰਕੇ ਜ਼ਲਿ੍ਹਾ ਪ੍ਰਧਾਨ ਬਣੇ। ਜ਼ਕਿਰਯੋਗ ਹੈ ਕਿ ਪੰਜਾਬ ਪ੍ਰਧਾਨ ਦੀ ਚੋਣ ਲਈ ਵੀ ਹਰ ਜ਼ਲਿ੍ਹੇ ਵਿੱਚ ਵੋਟਾਂ ਪਈਆਂ ਸਨ। ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਮੋਹਿਤ ਮਹਿੰਦਰਾ ਨੂੰ ਵੀ ਪਾਹੜਾ ਗਰੁੱਪ ਦਾ ਪੂਰਾ ਸਮਰਥਨ ਹਾਸਲ ਸੀ। ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਪਹਾੜਾ ਨੇੜੇ ਹਿਮਾਂਸ਼ੂ ਗੋਸਾਈਂ 7985 ਵੋਟਾਂ ਪ੍ਰਰਾਪਤ ਕਰਕੇ ਸੂਬਾ ਜਨਰਲ ਸਕੱਤਰ ਬਣੇ ਹਨ। ਕੁੱਲ ਮਿਲਾ ਕੇ ਯੁਵਾ ਚੋਣਾਂ ਵਿੱਚ ਪਾਹੜਾ ਗਰੁੱਪ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ।

ਜ਼ਿਲ੍ਹਾ ਦੇ ਅਹੁਦੇਦਾਰ – ਚੋਣ ਦੇ ਐਲਾਨ ਤੋਂ ਬਾਅਦ ਐਡਵੋਕੇਟ ਬਲਜੀਤ ਸਿੰਘ ਪਾਹੜਾ 15439 ਵੋਟਾਂ ਨਾਲ ਜ਼ਲਿ੍ਹਾ ਪ੍ਰਧਾਨ, ਸਨਮਜੀਤ ਸਿੰਘ 5072 ਵੋਟਾਂ ਨਾਲ ਉੱਪ ਪ੍ਰਧਾਨ, ਅੰਮਿ੍ਤਪਾਲ ਸਿੰਘ ਜਨਰਲ ਸਕੱਤਰ 4181 ਵੋਟਾਂ ਨਾਲ, ਦੀਪਕ ਰਾਜ (ਐੱਸਸੀ ਕੋਟਾ) 848 ਵੋਟਾਂ ਨਾਲ ਉੱਪ ਪ੍ਰਧਾਨ, ਨਵਜੀਤ ਕੁਮਾਰ ਜਨਰਲ ਸਕੱਤਰ 441 ਵੋਟਾਂ ਨਾਲ, ਅਮਨਦੀਪ ਸਿੰਘ (ਬੀਸੀ ਕੋਟਾ) 99 ਵੋਟਾਂ ਪ੍ਰਰਾਪਤ ਕਰਕੇ ਉਪ ਪ੍ਰਧਾਨ, ਜਤਿੰਦਰ ਸਿੰਘ 861 ਵੋਟਾਂ ਪ੍ਰਰਾਪਤ ਕਰਕੇ ਜਨਰਲ ਸਕੱਤਰ, ਗੁਰਬਿੰਦਰ ਸਿੰਘ 128 ਵੋਟਾਂ ਪ੍ਰਰਾਪਤ ਕਰਕੇ ਜਨਰਲ ਸਕੱਤਰ ਅਤੇ ਕ੍ਰਿਸ਼ਨ ਸਿੰਘ 121 ਵੋਟਾਂ ਪ੍ਰਰਾਪਤ ਕਰਕੇ ਜਨਰਲ ਸਕੱਤਰ ਬਣੇ।

ਇਹ ਬਣੇ ਹਲਕਾ ਪ੍ਰਧਾਨ – ਗੁਰਦਾਸਪੁਰ ਹਲਕੇ ਤੋਂ ਨਕੁਲ ਮਹਾਜਨ, ਸ੍ਰੀਹਰਗੋਬਿੰਦਪੁਰ ਤੋਂ ਹਰਮਨਦੀਪ ਸਿੰਘ, ਬਟਾਲਾ ਤੋਂ ਪ੍ਰਭਜੀਤ ਸਿੰਘ ਚੱਠਾ, ਦੀਨਾਨਗਰ ਤੋਂ ਰਮਨੀਕ ਠਾਕੁਰ, ਫਤਿਹਗੜ੍ਹ ਚੂੜੀਆਂ ਤੋਂ ਕਰਨਬੀਰ ਸਿੰਘ, ਕਾਦੀਆਂ ਤੋਂ ਸਤਿੰਦਰ ਸਿੰਘ ਅਤੇ ਡੇਰਾ ਬਾਬਾ ਨਾਨਕ ਤੋਂ ਮਨਿੰਦਰ ਸਿੰਘ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ।

ਵੱਖ-ਵੱਖ ਅਹੁਦਿਆਂ ‘ਤੇ ਰਹਿ ਚੁੱਕੇ ਹਨ ਜ਼ਿਲ੍ਹਾ ਪ੍ਰਧਾਨ ਪਾਹੜਾ

ਯੂਥ ਕਾਂਗਰਸ ਦੇ ਜ਼ਲਿ੍ਹਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਵੀ ਕਰ ਰਹੇ ਹਨ | 2011 ਵਿੱਚ ਉਹ ਲੋਕ ਸਭਾ ਦੇ ਜਨਰਲ ਸਕੱਤਰ, 2015 ਵਿੱਚ ਜ਼ਲਿ੍ਹਾ ਪ੍ਰਧਾਨ, 2019 ਵਿੱਚ ਜ਼ਲਿ੍ਹਾ ਪ੍ਰਧਾਨ ਅਤੇ 2023 ਵਿੱਚ ਮੁੜ ਜ਼ਲਿ੍ਹਾ ਪ੍ਰਧਾਨ ਬਣੇ। ਇਸ ਤੋਂ ਇਲਾਵਾ ਪੰਜਾਬ ਪ੍ਰਧਾਨ ਦੀ ਚੋਣ ਲਈ ਪਾਰਟੀ ਵੱਲੋਂ ਜਾਰੀ ਕੀਤੀ ਗਈ ਫਾਰਮ ਸੂਚੀ ਵਿੱਚ ਐਡਵੋਕੇਟ ਪਾਹੜਾ ਦਾ ਨਾਂ ਵੀ ਸ਼ਾਮਲ ਸੀ। ਹਾਲਾਂਕਿ, ਉਨਾਂ੍ਹ ਨੇ ਮੋਹਿਤ ਮਹਿੰਦਰਾ ਦੇ ਸਮਰਥਨ ਵਿੱਚ ਪੰਜਾਬ ਪ੍ਰਧਾਨ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਵਾਪਸ ਲੈ ਲਈ। ਇਸ ਤੋਂ ਇਲਾਵਾ ਐਡਵੋਕੇਟ ਪਾਹੜਾ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਵਜੋਂ ਕੰਮ ਕਰ ਚੁੱਕੇ ਹਨ। ਜਦਕਿ ਇਸ ਸਮੇਂ ਉਹ ਮਿਲਕਫੈੱਡ ਪੰਜਾਬ ਦੇ ਡਾਇਰੈਕਟਰ ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਹਨ।

ਪਾਹੜਾ ਪਰਿਵਾਰ ਦੀ 2011 ਤੋਂ ਯੂਥ ਕਾਂਗਰਸ ‘ਤੇ ਪਕੜ

2011 ਤੋਂ ਪਾਹੜਾ ਪਰਿਵਾਰ ਦੇ ਮੈਂਬਰ ਲਗਾਤਾਰ ਯੂਥ ਕਾਂਗਰਸ ਦੀਆਂ ਚੋਣਾਂ ਲੜਦੇ ਅਤੇ ਜਿੱਤਦੇ ਆ ਰਹੇ ਹਨ। 2011 ਵਿੱਚ ਬਰਿੰਦਰਮੀਤ ਸਿੰਘ ਪਾਹੜਾ ਪਹਿਲੀ ਵਾਰ ਚੋਣ ਜਿੱਤ ਕੇ ਹਲਕਾ ਪ੍ਰਧਾਨ ਬਣੇ। ਇਸ ਤੋਂ ਬਾਅਦ ਉਨਾਂ੍ਹ ਦਾ ਪਰਿਵਾਰ ਯੂਥ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ‘ਤੇ ਲਗਾਤਾਰ ਜਿੱਤ ਪ੍ਰਰਾਪਤ ਕਰਦਾ ਆ ਰਿਹਾ ਹੈ। 2011 ਤੋਂ ਬਾਅਦ ਹੋਈਆਂ 2015 ਦੀਆਂ ਚੋਣਾਂ ਵਿੱਚ ਬਰਿੰਦਰਮੀਤ ਸਿੰਘ ਪਾਹੜਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਬਣੇ। ਇਸ ਤੋਂ ਬਾਅਦ 2019 ਵਿੱਚ ਉਨਾਂ੍ਹ ਦੇ ਛੋਟੇ ਭਰਾ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਜ਼ਲਿ੍ਹਾ ਪ੍ਰਧਾਨ ਦੀ ਚੋਣ ਜਿੱਤੀ ਅਤੇ ਇਸ ਵਾਰ 2023 ਵਿੱਚ ਮੁੜ ਬਲਜੀਤ ਸਿੰਘ ਪਾਹੜਾ ਭਾਰੀ ਵੋਟਾਂ ਨਾਲ ਜਿੱਤੇ ਹਨ।

ਜ਼ਿਲ੍ਹੇ ‘ਚ ਪਾਹੜਾ ਗਰੁੱਪ ਦਾ ਦਬਦਬਾ

ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪਾਹੜਾ ਗਰੁੱਪ ਜ਼ਲਿ੍ਹੇ ਵਿੱਚ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ। ਹਲਕਾ ਗੁਰਦਾਸਪੁਰ ਦੇ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਇਸ ਸਮੇਂ ਕਾਂਗਰਸ ਦੇ ਜ਼ਲਿ੍ਹਾ ਪ੍ਰਧਾਨ ਹਨ। ਜਦਕਿ ਉਨਾਂ੍ਹ ਦੇ ਛੋਟੇ ਭਰਾ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੂਜੀ ਵਾਰ ਚੋਣ ਜਿੱਤ ਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣੇ।

Exit mobile version