Site icon Punjab Mirror

ਮਾਨ ਸਰਕਾਰ ਦੀ ਕਾਰਵਾਈ,ਹੁਣ ਤੱਕ 6 ਅਫ਼ਸਰ ਹਟਾਏ, ਪਟਿਆਲਾ ਝੜਪ ਮਗਰੋਂ 2 SHOs ਦੇ ਤਬਾਦਲੇ |

2 SHOs transferred

ਬੀਤੇ ਦਿਨ ਹੋਈ ਪਟਿਆਲਾ ਵਿੱਚ ਹਿੰਸਾ ਦੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ 2 ਹੋਰ ਐੱਸ.ਐੱਚ.ਓਜ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਇਨ੍ਹਾਂ ਵਿੱਚ ਥਾਣਾ ਲਾਹੌਰੀ ਗੇਟ ਦੇ ਐੱਸ.ਐੱਚ.ਓ. SI ਗੁਰਪ੍ਰੀਤ ਸਿੰਘ ਤੇ ਥਾਣਾ ਕੋਤਵਾਲੀ ਵਿਖੇ ਤਾਇਨਾਤ ਐੱਸ.ਐੱਚ.ਓ. ਇੰਸਪੈਕਟਰ ਬਿਕਰਮ ਸਿੰਘ ਦੇ ਨਾਂ ਸ਼ਾਮਲ ਹਨ।

ਇਸ ਤੋਂ ਪਹਿਲਾਂ ਅੱਜ ਆਈ.ਜੀ. ਰਾਕੇਸ਼ ਅਗਰਵਾਲ ਤੇ ਐੱਸ.ਐੱਸ.ਪੀ. ਨਾਨਕ ਸਿੰਘ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ਮੁਖਵਿੰਦਰ ਸਿੰਘ ਛੀਨਾ ਨੂੰ IG ਤੇ ਦੀਪਕ ਪਾਰਿਖ ਨੂੰ SSP ਲਾਇਆ ਗਿਆ ਹੈ। ਸਿਟੀ ਐੱਸ.ਪੀ. ਨੂੰ ਹਟਾ ਕੇ ਵਜ਼ੀਰ ਸਿੰਘ ਖਹਿਰਾ ਨੂੰ ਲਾਇਆ ਗਿਆ ਹੈ। ਡੀ.ਐੱਸ.ਪੀ. ਅਸ਼ੋਕ ਕੁਮਾਰ ਨੂੰ ਵੀ ਹਟਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪਟਿਆਲਾ ਹਿੰਸਾ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਤੇ ਡੀਜੀਪੀ ਵੀ.ਕੇ. ਭਾਵਰਾ ਦੀ ਅਗਵਾਈ ਵਿੱਚ ਅਫਸਰਾਂ ਨੂੰ ਤਲਬ ਕੀਤਾ ਸੀ। ਉਨ੍ਹਾਂ ਡੀਜੀਪੀ ਵੀਕੇ ਭਾਵਰਾ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਜ਼ਿੰਮੇਵਾਰ ਅਫਸਰਾਂ ‘ਤੇ ਹਾਈ ਲੈਵਲ ਇਨਕੁਆਰੀ ਦੇ ਹੁਕਮ ਦਿੱਤੇ। ਇਸ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਜਾਂਚ ਹੋਵੇਗੀ।

Exit mobile version