Site icon Punjab Mirror

ਰਿਪੋਰਟਾਂ ਮੁਤਾਬਕ ਸਾਲ 2022 ‘ਚ ZTE ਨੇ 6G Service ਦੀ ਟੈਸਟਿੰਗ ਸ਼ੁਰੂ, ਇਨ੍ਹਾਂ ਕੰਪਨੀਆਂ ਨੇ ਸ਼ੁਰੂ ਕੀਤਾ ਕੰਮ, ਮਿਲੇਗੀ 10 ਲੱਖ GB ਦੀ ਸਪੀਡ!

ਰਿਪੋਰਟਾਂ ਮੁਤਾਬਕ ਸਾਲ 2022 ‘ਚ ZTE ਨੇ 6G ਰਿਸਰਚ ‘ਤੇ 16 ਅਰਬ ਯੂਆਨ (ਕਰੀਬ 183 ਅਰਬ ਰੁਪਏ) ਖਰਚ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਇਸ ਸਮੇਂ ਦੌਰਾਨ ਕੰਪਨੀ ਦੀ ਸੰਚਾਲਨ ਕਮਾਈ ਦਾ ਲਗਭਗ 17 ਫ਼ੀਸਦੀ ਹੈ।

6G Service : 5G ਮੋਬਾਈਲ ਨੈੱਟਵਰਕ ਅਕਤੂਬਰ 2022 ‘ਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਵੱਡੀਆਂ ਟੈਲੀਕਾਮ ਕੰਪਨੀਆਂ ਨੇ ਕੁਝ ਸ਼ਹਿਰਾਂ ‘ਚ ਆਪਣੀ 5G ਸੇਵਾ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਕੁਝ ਸ਼ਹਿਰਾਂ ‘ਚ ਲਾਂਚ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਦੇਸ਼ ਭਰ ‘ਚ ਇਸ ਨੂੰ ਫੈਲਾਉਣ ‘ਚ 2 ਤੋਂ 3 ਸਾਲ ਦਾ ਸਮਾਂ ਲੱਗਣ ਦਾ ਅੰਦਾਜ਼ਾ ਹੈ। ਜੇਕਰ ਦੁਨੀਆ ਦੇ ਹੋਰ ਦੇਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਚੀਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਚੀਨ ‘ਚ 6G ‘ਤੇ ਕੰਮ ਸ਼ੁਰੂ ਹੋ ਗਿਆ ਹੈ। ਚੀਨੀ ਕੰਪਨੀ ZTE ਨੇ ਦਾਅਵਾ ਕੀਤਾ ਹੈ ਕਿ ਉਸ ਨੇ 1 ਮਿਲੀਅਨ ਗੀਗਾਬਾਈਟ (1 million Gigabits) ਦੀ ਨੈੱਟਵਰਕ ਸਪੀਡ ਦੀ ਖੋਜ ‘ਚ 6G ‘ਤੇ ਰਿਸਰਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਤਕਨੀਕ ‘ਚ ਨਵੀਂ ਕਾਢ ਚਾਹੁੰਦੀ ਹੈ।

6G ਦੀ ਰਿਸਰਚ ‘ਚ ਹੋਇਆ ਇੰਨਾ ਖ਼ਰਚਾ

ਰਿਪੋਰਟਾਂ ਮੁਤਾਬਕ ਸਾਲ 2022 ‘ਚ ZTE ਨੇ 6G ਰਿਸਰਚ ‘ਤੇ 16 ਅਰਬ ਯੂਆਨ (ਕਰੀਬ 183 ਅਰਬ ਰੁਪਏ) ਖਰਚ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਇਸ ਸਮੇਂ ਦੌਰਾਨ ਕੰਪਨੀ ਦੀ ਸੰਚਾਲਨ ਕਮਾਈ ਦਾ ਲਗਭਗ 17 ਫ਼ੀਸਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਮੋਬਾਈਲ ਸੰਚਾਰ ਦੇ ਖੇਤਰ ‘ਚ ਕ੍ਰਾਂਤੀ ਲਿਆਉਣ ਲਈ 6G ਇੱਕ ਵੱਡੀ ਚੀਜ਼ ਹੈ। ਹਾਲਾਂਕਿ ਇਸ ਦਾ ਵਿਕਾਸ ਅਜੇ ਵੀ ਇਸ ਦੇ ਸ਼ੁਰੂਆਤੀ ਪੜਾਅ ‘ਚ ਹੈ। ZTE ਨੇ ਕਿਹਾ ਕਿ ਸਾਡਾ ਉਦੇਸ਼ 6G ਦੇ ਵਿਕਾਸ ‘ਚ ਅੱਗੇ ਆਉਣਾ ਹੈ। ਕੰਪਨੀ R&D ਕਰਮਚਾਰੀਆਂ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਕਿਉਂਕਿ R&D ਰਣਨੀਤੀ ਇਸ ਉੱਦਮ ਦੇ ਵਿਕਾਸ ਦਾ ਮਹੱਤਵਪੂਰਨ ਆਧਾਰ ਹੈ। ਕੰਪਨੀ ਦੇ ਮੁਤਾਬਕ ਕੰਪਨੀ ਆਪਣੀ ਸੰਚਾਲਨ ਆਮਦਨ ਦਾ ਲਗਭਗ 10 ਫੀਸਦੀ ਆਰ ਐਂਡ ਡੀ ‘ਤੇ ਖਰਚ ਕਰ ਰਹੀ ਹੈ। ਕੰਪਨੀ ਨੇ ਅੱਗੇ ਕਿਹਾ ਕਿ ਉਹ 6G ਤਕਨੀਕ ਦੇ ਵਿਕਾਸ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ।

ਕਈ ਵੱਡੀਆਂ ਕੰਪਨੀਆਂ 6G ਦਾ ਕਰ ਰਹੀਆਂ ਹਨ ਟੈਸਟ

ਦਿੱਗਜ਼ਾਂ ਦਾ ਕਹਿਣਾ ਹੈ ਕਿ ਸਾਲ 2030 ਤੱਕ ਦੁਨੀਆ ‘ਚ 6G ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ZTE ਇਸ 6G ਦੌੜ ‘ਚ ਇਕੱਲੀ ਨਹੀਂ ਹੈ, ਸਗੋਂ ਕਈ ਵੱਡੀਆਂ ਕੰਪਨੀਆਂ 6G ਟੈਸਟਿੰਗ ਕਰ ਰਹੀਆਂ ਹਨ। ਹਾਲ ਹੀ ‘ਚ LG ਕੰਪਨੀ ਨੇ ਇਸ ‘ਚ ਸਫਲਤਾ ਹਾਸਲ ਕੀਤੀ ਹੈ। ਦੱਖਣੀ ਕੋਰੀਆਈ ਤਕਨਾਲੋਜੀ ਦਿੱਗਜ ਨੇ 320 ਮੀਟਰ ਦੀ ਦੂਰੀ ‘ਤੇ 155 ਤੋਂ 175 ਗੀਗਾਹਰਟਜ਼ (Ghz) ਦੀ ਫ੍ਰੀਕੁਐਂਸੀ ਰੇਂਜ ‘ਚ 6G ਟੇਰਾਹਰਟਜ਼ (THz) ਡਾਟਾ ਦੇ ਵਾਇਰਲੈੱਸ ਟ੍ਰਾਂਸਮਿਸ਼ਨ ਅਤੇ ਰਿਸੈਪਸ਼ਨ ਦੀ ਜਾਂਚ ਕੀਤੀ ਹੈ।

ਭਾਰਤ ਵੀ ਨਹੀਂ ਹੈ ਪਿੱਛੇ

ਭਾਰਤ ਵੀ 6G ਦੇ ਮਾਮਲੇ ‘ਚ ਪਿੱਛੇ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਇਸ ਦਹਾਕੇ ਦੇ ਅੰਤ ਤੱਕ 6G ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਪੀਐਮ ਮੋਦੀ ਨੇ ‘ਸਮਾਰਟ ਇੰਡੀਆ ਹੈਕਾਥਨ 2022’ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਇਸ ਤੋਂ ਇਲਾਵਾ ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ ਵੀ 6G ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ।

Exit mobile version