ਖੰਨਾ ਤੋਂ ਦੇਰ ਰਾਤ ਪੁਲਸ ਮੁਲਾਜ਼ਮਾਂ ਨੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾ ਦਿੱਤੀ ਹੈ । ਜਿਸ ਵਿਚ ਪੁਲਸ ਮੁਲਾਜ਼ਮਾਂ ਨੇ ਆਪਣੇ ਹੀ ਵਿਭਾਗ ਦੀ ਪੋਲ ਖੋਲ੍ਹ ਦਿੱਤੀ। ਪੁਲਸ ਮੁਲਾਜ਼ਮਾਂ ਨੇ ਵੀਡੀਓ ਵਿਚ ਡਿਊਟੀ ਲਾਉਣ ਵਾਲੇ ਅਫ਼ਸਰਾਂ ‘ਤੇ ਸਵਾਲ ਚੁੱਕੇ ਹਨ।ਪੁਲਸ ਮੁਲਾਜ਼ਮਾਂ ਨੇ ਵੀਡੀਓ ਵਿਚ ਇਹ ਕਿਹਾ ਹੈ ਕਿ ‘ਸਾਡੀ ਲੁਧਿਆਣਾ ਤੋਂ ਖੰਨਾ ਡਿਊਟੀ ਲਾਈ, ਪਰ ਸਾਨੂੰ ਕੋਈ ਵੀ ਸੁਵਿਧਾ ਨਹੀਂ ਦਿਤੀ , ਨਾ ਪਾਣੀ ਦਾ ਪ੍ਰਬੰਧ, ਨਾ ਕੈਬਿਨ ਖੋਲ੍ਹਿਆ’, ਅੱਗੇ ਮੁਲਾਜ਼ਮ ਕਹਿੰਦੇ ਹਨ ਕਿ ‘ਪੈਟ੍ਰੋਲਿੰਗ ‘ਚ ਡਿਊਟੀ ਲਗਾਈ, ਪਰ ਸਾਨੂੰ ਕੋਈ ਗੱਡੀ ਵੀ ਨਹੀਂ ਦਿੱਤੀ, ਖੁਦ ਦੀ ਕਾਰ ‘ਚ ਪੈਟ੍ਰੋਲਿੰਗ ਡਿਊਟੀ ਕਰ ਰਹੇ ਹਾਂ, ਲਿਖਤੀ ‘ਚ ਦਿੱਤਾ ਕਿ ਰੋਟੀ ਦੇਵਾਂਗੇ, ਪਰ ਰੋਟੀ ਵੀ ਨਹੀਂ ਦਿੱਤੀ।ਇਸ ਤੋਂ ਬਾਅਦ ਪੁਲਿਸ ਮੁਲਾਜਮ ਨੇ ਕਿਹਾ ਕਿ Absent ਇੱਕ ਮਿੰਟ ਵਿੱਚ ਲਗਾ ਦਿੰਦੇ ਹੋ, ਸੁਵਿਧਾ ਵੀ ਦੇ ਦਿਓ।ਪੁਲਸ ਮੁਲਾਜ਼ਮ ਇਹ ਵੀ ਕਹਿ ਰਹੇ ਹਨ ਕਿ ਇਹ ਵੀਡੀਓ ਨੂੰ DGP ਤੱਕ ਪਹੁੰਚਾਵਾਂਗੇ।