back to top
More
    HomePunjabਰਾਜਵੀਰ ਜਵੰਦਾ ਨੂੰ ਵਿਲੱਖਣ ਸ਼ਰਧਾਂਜਲੀ: ਬਠਿੰਡਾ ਦੇ ਆਰਟਿਸਟ ਨੇ ਗਾਇਕ ਦਾ ਬਣਾਇਆ...

    ਰਾਜਵੀਰ ਜਵੰਦਾ ਨੂੰ ਵਿਲੱਖਣ ਸ਼ਰਧਾਂਜਲੀ: ਬਠਿੰਡਾ ਦੇ ਆਰਟਿਸਟ ਨੇ ਗਾਇਕ ਦਾ ਬਣਾਇਆ ‘ਸੋਪ ਮਾਡਲ’, ਕਲਾ ਰਾਹੀਂ ਜਿਊਂਦੀ ਰੱਖੀ ਯਾਦ…

    Published on

    ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੀ ਅਚਾਨਕ ਮੌਤ ਨੇ ਪੂਰੇ ਪੰਜਾਬ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਉਨ੍ਹਾਂ ਦੇ ਚਾਹੁਣ ਵਾਲੇ ਅਜੇ ਵੀ ਉਨ੍ਹਾਂ ਨੂੰ ਭੁੱਲ ਨਹੀਂ ਪਾ ਰਹੇ। ਹਰ ਪਾਸੇ ਤੋਂ ਉਨ੍ਹਾਂ ਨੂੰ ਵੱਖ-ਵੱਖ ਢੰਗਾਂ ਨਾਲ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਪਰ ਬਠਿੰਡਾ ਜ਼ਿਲ੍ਹੇ ਦੇ ਇੱਕ ਕਲਾਕਾਰ ਨੇ ਰਾਜਵੀਰ ਜਵੰਦਾ ਨੂੰ ਅਜਿਹੀ ਅਨੋਖੀ ਸ਼ਰਧਾਂਜਲੀ ਦਿੱਤੀ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੀ ਓਰ ਖਿੱਚ ਲਿਆ ਹੈ।

    ਰਾਮਾਂ ਮੰਡੀ ਦੇ ਪ੍ਰਸਿੱਧ ਆਰਟਿਸਟ ਅਤੇ ਮੂਰਤੀਕਾਰ ਰਾਮਪਾਲ ਬਹਿਣੀਵਾਲ ਨੇ ਰਾਜਵੀਰ ਜਵੰਦਾ ਦੀ ਯਾਦ ਵਿੱਚ ਉਨ੍ਹਾਂ ਦਾ ‘ਸੋਪ ਮਾਡਲ’ (Soap Model) ਤਿਆਰ ਕੀਤਾ ਹੈ। ਇਸ ਵਿਲੱਖਣ ਕਲਾਕ੍ਰਿਤੀ ਰਾਹੀਂ ਉਨ੍ਹਾਂ ਨੇ ਸਿਰਫ਼ ਇੱਕ ਮੂਰਤ ਨਹੀਂ ਬਣਾਈ, ਬਲਕਿ ਇੱਕ ਜੀਵੰਤ ਸ਼ਰਧਾਂਜਲੀ ਪੇਸ਼ ਕੀਤੀ ਹੈ, ਜੋ ਜਵੰਦਾ ਦੀ ਯਾਦ ਨੂੰ ਸਦੀਵੀ ਬਣਾ ਦੇਵੇਗੀ।

    ਰਾਮਪਾਲ ਬਹਿਣੀਵਾਲ ਨੇ ਕਿਹਾ ਕਿ ਰਾਜਵੀਰ ਜਵੰਦਾ ਸਿਰਫ਼ ਇੱਕ ਗਾਇਕ ਨਹੀਂ ਸਨ, ਸਗੋਂ ਪੰਜਾਬੀ ਸੰਗੀਤ ਦਾ ਇਕ ਅਹਿਸਾਸ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਮਿੱਠਾਸ, ਅੰਦਾਜ਼ ਵਿੱਚ ਸਾਦਗੀ ਤੇ ਗੀਤਾਂ ਵਿੱਚ ਲੋਕਾਂ ਨਾਲ ਜੋੜ ਸੀ। “ਮੈਂ ਸੋਚਿਆ ਕਿ ਇੱਕ ਅਜਿਹੀ ਕਲਾ ਬਣਾਈ ਜਾਵੇ ਜੋ ਉਨ੍ਹਾਂ ਦੀ ਯਾਦ ਨੂੰ ਜਿਉਂਦਾ ਰੱਖੇ, ਇਸ ਲਈ ਮੈਂ ਸੋਪ ਮਾਡਲ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ,” ਰਾਮਪਾਲ ਨੇ ਕਿਹਾ।

    ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪਹਿਲਾਂ ਵੀ ਕਈ ਮਸ਼ਹੂਰ ਹਸਤੀਆਂ ਦੇ ਮਾਡਲ ਤੇ ਮੂਰਤੀਆਂ ਬਣਾ ਚੁੱਕੇ ਹਨ, ਪਰ ਰਾਜਵੀਰ ਜਵੰਦਾ ਲਈ ਬਣਾਇਆ ਇਹ ਮਾਡਲ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਹੈ। ਇਸ ਮਾਡਲ ਵਿੱਚ ਉਨ੍ਹਾਂ ਨੇ ਜਵੰਦਾ ਦੀ ਹਸਤੀ ਅਤੇ ਸ਼ਖ਼ਸੀਅਤ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।


    ਰਾਜਵੀਰ ਜਵੰਦਾ ਦੇ ਹਾਦਸੇ ਨੇ ਹਿਲਾ ਦਿੱਤਾ ਸੀ ਪੰਜਾਬ

    ਯਾਦ ਰਹੇ ਕਿ 27 ਸਤੰਬਰ 2025 ਨੂੰ ਰਾਜਵੀਰ ਜਵੰਦਾ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ। ਉਹ ਆਪਣੀ ਬਾਈਕ ‘ਤੇ ਪਿੰਜੌਰ ਤੋਂ ਸ਼ਿਮਲਾ ਜਾ ਰਹੇ ਸਨ ਜਦੋਂ ਹਾਦਸਾ ਵਾਪਰਿਆ। ਉਨ੍ਹਾਂ ਨੂੰ ਗੰਭੀਰ ਚੋਟਾਂ ਆਈਆਂ ਅਤੇ ਤੁਰੰਤ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ 11 ਦਿਨਾਂ ਤੱਕ ਵੈਂਟੀਲੇਟਰ ‘ਤੇ ਰਹੇ। ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, 8 ਅਕਤੂਬਰ 2025 ਨੂੰ ਉਨ੍ਹਾਂ ਨੇ 35 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।

    ਰਾਜਵੀਰ ਜਵੰਦਾ ਨੇ ਆਪਣੀ ਗਾਇਕੀ ਅਤੇ ਫ਼ਿਲਮੀ ਕਲਾ ਰਾਹੀਂ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਵਿਲੱਖਣ ਪਛਾਣ ਬਣਾਈ ਸੀ। ਉਹ ਆਪਣੇ ਗੀਤਾਂ ਰਾਹੀਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਮੋਹਬਤਾਂ ਤੇ ਜਵਾਨੀ ਦੇ ਜਜ਼ਬੇ ਨੂੰ ਜਿਉਂਦਾ ਕਰਦੇ ਰਹੇ।

    ਅੱਜ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਰਾਮਪਾਲ ਬਹਿਣੀਵਾਲ ਦੀ ਇਹ ਕਲਾ ਸਿਰਫ਼ ਇੱਕ ਮਾਡਲ ਨਹੀਂ, ਬਲਕਿ ਉਹ ਇੱਕ ਅਜਿਹੀ ਸ਼ਰਧਾਂਜਲੀ ਹੈ ਜੋ ਕਹਿੰਦੀ ਹੈ — “ਕਲਾਕਾਰ ਮਰਦੇ ਨਹੀਂ, ਉਹ ਆਪਣੀ ਕਲਾ ਵਿੱਚ ਹਮੇਸ਼ਾਂ ਜਿਉਂਦੇ ਰਹਿੰਦੇ ਹਨ।”

    Latest articles

    Chandigarh Thar Accident : ਚੰਡੀਗੜ੍ਹ ਵਿੱਚ ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ — VIP ਨੰਬਰ ਵਾਲੀ ਥਾਰ ਗੱਡੀ ਦੇ ਓਵਰਸਪੀਡ ਦੇ 16 ਚਲਾਨ ਪੈਂਡਿੰਗ, ਪੁਲਿਸ...

    ਚੰਡੀਗੜ੍ਹ ਦੇ ਸੈਕਟਰ-46 ਵਿੱਚ ਬੁੱਧਵਾਰ ਦੁਪਹਿਰ ਨੂੰ ਵਾਪਰੇ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ...

    More like this