ਬਠਿੰਡਾ : ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪਿੰਡ ਗਿੱਲਪੱਤੀ ਦੇ ਨੇੜੇ ਸ਼ਨੀਵਾਰ ਸ਼ਾਮ ਇੱਕ ਅਵਾਰਾ ਪਸ਼ੂ ਦੇ ਰਸਤੇ ਵਿੱਚ ਆਉਣ ਕਾਰਨ ਬੱਜਰੀ ਭਰਿਆ ਟਰਾਲਾ ਅਚਾਨਕ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਿਆ। ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ, ਪਰ ਟਰਾਲਾ ਕਾਫੀ ਨੁਕਸਾਨੀ ਹੋਇਆ। ਹਾਦਸੇ ਦੌਰਾਨ ਪਸ਼ੂ ਦੀ ਮੌਤ ਹੋ ਗਈ।
ਟਰਾਲਾ ਪਲਟਣ ਕਰਕੇ ਦੋਹਾਂ ਪਾਸੇ ਵਾਹਨਾਂ ਦੀ ਲੰਮੀ ਕਤਾਰ ਲੱਗ ਗਈ। ਜਾਣਕਾਰੀ ਮਿਲਣ ਤੇ ਸੜਕ ਸੁਰੱਖਿਆ ਫੋਰਸ ਅਤੇ ਥਰਮਲ ਪੁਲਿਸ ਮੌਕੇ ’ਤੇ ਪਹੁੰਚੀ। ਹਾਈਡਰਾ ਮਸ਼ੀਨ ਦੀ ਮਦਦ ਨਾਲ ਟਰਾਲੇ ਨੂੰ ਹਟਾ ਕੇ ਆਵਾਜਾਈ ਦੁਬਾਰਾ ਚਾਲੂ ਕਰਵਾਈ ਗਈ।ਸੜਕ ਸੁਰੱਖਿਆ ਫੋਰਸ ਦੇ ਜਵਾਨ ਸ਼ਪਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਲ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਟਰਾਲਾ ਡਰਾਈਵਰ ਨੇ ਅਚਾਨਕ ਸਾਹਮਣੇ ਆਏ ਪਸ਼ੂ ਤੋਂ ਬਚਣ ਲਈ ਬ੍ਰੇਕ ਮਾਰੀ, ਜਿਸ ਨਾਲ ਟਰਾਲਾ ਪਲਟ ਗਿਆ। ਚਾਲਕ ਨੂੰ ਹਲਕੀਆਂ ਸੱਟਾਂ ਆਈਆਂ ਹਨ।