Site icon Punjab Mirror

ਇੰਡੋਨੇਸ਼ੀਆ ਵਿੱਚ ਫੁੱਟਬਾਲ ਮੈਚ ਦੌਰਾਨ ਇੱਕ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ । ਫੁੱਟਬਾਲ ਮੈਚ ਦੌਰਾਨ ਸਟੇਡੀਅਮ ‘ਚ ਖੂਨੀ ਝੜਪ, 129 ਲੋਕਾਂ ਦੀ ਦਰਦਨਾਕ ਮੌਤ, 180 ਜ਼ਖਮੀ

ਇੰਡੋਨੇਸ਼ੀਆ ਵਿੱਚ ਫੁੱਟਬਾਲ ਮੈਚ ਦੌਰਾਨ ਇੱਕ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ । ਇੱਥੇ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ ਗਈ, ਜਿਸ ਤੋਂ ਬਾਅਦ ਇਹ ਝੜਪ ਇੰਨੀ ਹਿੰਸਕ ਹੋ ਗਈ ਕਿ ਇਸ ਵਿੱਚ ਹੁਣ ਤੱਕ 129 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦਰਅਸਲ, ਪ੍ਰਸ਼ੰਸਕਾਂ ਦੇ ਆਪਸ ਵਿੱਚ ਭਿੜਨ ਤੋਂ ਬਾਅਦ ਇੰਡੋਨੇਸ਼ੀਆਈ ਪੁਲਿਸ ਹਰਕਤ ਵਿੱਚ ਆ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ, ਪਰ ਇਸ ਕਾਰਨ ਭੀੜ ਬੇਕਾਬੂ ਹੋ ਗਈ । ਗੁੱਸੇ ਵਿੱਚ ਆਏ ਪ੍ਰਸ਼ੰਸਕਾਂ ਨੇ ਪੁਲਿਸ ਵਾਲਿਆਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਸੈਂਕੜੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।

ਨਿਊਜ਼ ਏਜੰਸੀ ਮੁਤਾਬਕ ਪੂਰਬੀ ਜਾਵਾ ਦੇ ਇੱਕ ਫੁੱਟਬਾਲ ਮੈਦਾਨ ਵਿੱਚ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ । ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਮੈਦਾਨ ਵਿੱਚ ਪੁੱਜੇ ਹੋਏ ਸਨ। ਜਦੋਂ ਫੁੱਟਬਾਲ ਮੈਚ ਦਾ ਨਤੀਜਾ ਆਇਆ ਤਾਂ ਮੈਦਾਨ ਵਿੱਚ ਮੈਚ ਦੇਖਣ ਪਹੁੰਚੇ ਪ੍ਰਸ਼ੰਸਕ ਗੁੱਸੇ ਵਿੱਚ ਆ ਗਏ। ਗੁੱਸੇ ਵਿੱਚ ਆਏ ਪ੍ਰਸ਼ੰਸਕਾਂ ਨੇ ਫੁੱਟਬਾਲ ਦੇ ਮੈਦਾਨ ਵਿੱਚ ਦਾਖਲ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਹਰ ਪਾਸੇ ਹਫੜਾ-ਦਫੜੀ ਮਚ ਗਈ। ਪੂਰਬੀ ਜਾਵਾ ਪੁਲਿਸ ਦੇ ਮੁਖੀ ਨਿਕੋ ਇਫ਼ਿੰਟਾ ਦੇ ਅਨੁਸਾਰ, ਇਸ ਹਿੰਸਕ ਘਟਨਾ ਵਿੱਚ ਮੈਦਾਨ ਵਿੱਚ ਹੀ 34 ਲੋਕਾਂ ਦੀ ਮੌਤ ਹੋ ਗਈ ਸੀ । ਪੂਰਬੀ ਜਾਵਾ ਦੇ ਪੁਲਿਸ ਮੁਖੀ ਨਿਕੋ ਇਫ਼ਿੰਟਾ ਅਨੁਸਾਰ ਬਾਕੀ 93 ਲੋਕਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਵਿੱਚ ਸਥਿਤ ਇੱਕ ਸਟੇਡੀਅਮ ਵਿੱਚ Persebaya Surabaya ਅਤੇ Arema FC ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਅਰੇਮਾ ਐਫਸੀ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਹਾਰ ਤੋਂ ਬਾਅਦ ਗੁੱਸੇ ਵਿੱਚ ਆਏ ਪ੍ਰਸ਼ੰਸਕ ਮੈਦਾਨ ਵਿੱਚ ਆ ਗਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਇਸ ਹਿੰਸਾ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ ਹੈ । ਫੁੱਟਬਾਲ ਸਟੇਡੀਅਮ ਵਿੱਚ ਹੋਈ ਹਿੰਸਾ ਦੀ ਸੂਚਨਾ ਕਿਸੇ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਅਤੇ ਇੰਡੋਨੇਸ਼ੀਆ ਦੀ ਰਾਸ਼ਟਰੀ ਆਰਮਡ ਫੋਰਸ ਦੇ ਜਵਾਨਾਂ ਨੇ ਕਿਸੇ ਤਰ੍ਹਾਂ ਖਿਡਾਰੀਆਂ ਨੂੰ ਸੁਰੱਖਿਅਤ ਮੈਦਾਨ ਵਿੱਚੋਂ ਬਾਹਰ ਕੱਢਿਆ।

Exit mobile version