Homeਦੇਸ਼ਇਕ ਦਿਨ 'ਚ 40 ਫੀਸਦੀ ਦਾ ਉਛਾਲ ਦੇਸ਼ 'ਚ Corona Virus ਦਾ...

ਇਕ ਦਿਨ ‘ਚ 40 ਫੀਸਦੀ ਦਾ ਉਛਾਲ ਦੇਸ਼ ‘ਚ Corona Virus ਦਾ ਕਹਿਰ, 24 ਘੰਟਿਆਂ ‘ਚ 3 ਹਜ਼ਾਰ ਤੋਂ ਵੱਧ ਮਾਮਲੇ

Published on

spot_img

ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 3 ਹਜ਼ਾਰ ਤੋਂ ਵੱਧ ਕੋਰੋਨਾ…

Corona Virus Case : ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 3 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 6 ਮਹੀਨਿਆਂ ਤੋਂ ਬਾਅਦ ਇਕ ਦਿਨ ‘ਚ ਕੋਰੋਨਾ ਦੇ ਇੰਨੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਨਾਲ ਇਨਫੈਕਟਿਡ 6 ਮਰੀਜ਼ਾਂ ਦੀ ਵੀ ਮੌਤ ਹੋ ਗਈ, ਜਿਨ੍ਹਾਂ ਵਿੱਚ 3 ਮਰੀਜ਼ ਮਹਾਰਾਸ਼ਟਰ ਦੇ ਸਨ।

ਸਿਹਤ ਮੰਤਰਾਲੇ ਦੇ ਨਵੇਂ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 3,016 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਇਕ ਦਿਨ ਪਹਿਲਾਂ ਬੁੱਧਵਾਰ ਨੂੰ 2,151 ਨਵੇਂ ਮਾਮਲੇ ਸਾਹਮਣੇ ਆਏ ਸਨ। ਦੂਜੇ ਪਾਸੇ, ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਵਧ ਕੇ 2.73% ਹੋ ਗਈ ਹੈ। ਮੁੜ ਤੋਂ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 13,509 ਹੋ ਗਈ ਹੈ, ਜੋ ਕਿ ਕੁੱਲ ਕੇਸਾਂ ਦਾ 0.03% ਹੈ। ਰਿਕਵਰੀ ਦਰ 98.78% ਹੈ।

ਕਰੀਬ 1400 ਮਰੀਜ਼ ਹੋਏ ਠੀਕ 
ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧਣ ਲੱਗੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ 6 ਮਰੀਜ਼ਾਂ ਵਿੱਚੋਂ 3 ਮਰੀਜ਼ ਮਹਾਰਾਸ਼ਟਰ ਅਤੇ 2 ਦਿੱਲੀ ਦੇ ਸਨ ਜਦਕਿ ਇੱਕ ਮਰੀਜ਼ ਹਿਮਾਚਲ ਪ੍ਰਦੇਸ਼ ਦਾ ਸੀ। ਲਗਾਤਾਰ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਤੋਂ 1,396 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਰਿਕਵਰੀ ਦੀ ਗਿਣਤੀ 4,41,68,321 ਹੋ ਗਈ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ‘ਚ ਕੋਰੋਨਾ ਤੋਂ ਇਨਫੈਕਸ਼ਨ ਦੇ 2,151 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਇਹ ਪਿਛਲੇ 5 ਮਹੀਨਿਆਂ ‘ਚ ਰੋਜ਼ਾਨਾ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ ਸਨ। ਪਿਛਲੇ ਸਾਲ 28 ਅਕਤੂਬਰ ਨੂੰ ਇੱਕ ਦਿਨ ਵਿੱਚ 2,208 ਨਵੇਂ ਮਾਮਲੇ ਸਾਹਮਣੇ ਆਏ ਸਨ।

Latest articles

ਝਾਰਖੰਡ ‘ਚ 35 ਕਰੋੜ ਕੈਸ਼ ਮਿਲਣ ਮਗਰੋਂ ED ਦਾ ਐਕਸ਼ਨ, ਹੁਣ ਮੰਤਰੀ ਦੀ ਗ੍ਰਿਫਤਾਰੀ… ਪਹਿਲਾਂ PA, ਫਿਰ ਨੌਕਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਅਤੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ...

10 ਗੱਡੀਆਂ ਸ.ੜ ਕੇ ਸੁ.ਆਹ , ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ‘ਚ ਲੱਗੀ ਭਿਆਨਕ ਅੱਗ

ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ...

ਭਾਰਤ ਸਣੇ ਕਈ ਦੇਸ਼ਾਂ ਦੇ ਯੂਜ਼ਰਸ ਹੋ ਰਹੇ ਪਰੇਸ਼ਾਨ ਤੜਕਸਾਰ ਡਾਊਨ ਹੋਏ Facebook ਤੇ Instagram!

ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਅਤੇ ਇੰਸਟਾਗ੍ਰਾਮ ਕੁਝ ਯੂਜ਼ਰਸ ਲਈ ਡਾਊਨ ਹੋ ਗਏ ਹਨ।...

ਮਹਾਰਾਸ਼ਟਰ ਦੇ ਨਾਂਦੇੜ ‘ਚ IT ਦਾ ਛਾਪਾ, 14 ਕਰੋੜ ਕੈਸ਼, 170 ਕਰੋੜ ਦੀ ਜਾਇਦਾਦ ਬਰਾਮਦ , 8 ਕਿਲੋ ਸੋਨਾ…

ਮਹਾਰਾਸ਼ਟਰ ਦੇ ਨਾਂਦੇੜ ‘ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਰੁਪਏ...

More like this