back to top
More
    HomePunjabਲੁਧਿਆਣਾਕੇਵਲ ਫੁੱਲ ਮਾਲਾਵਾਂ ਦੀ ਭੇਟ, 47ਵਾਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ ਰੱਦ...

    ਕੇਵਲ ਫੁੱਲ ਮਾਲਾਵਾਂ ਦੀ ਭੇਟ, 47ਵਾਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ ਰੱਦ – ਬਾਕੀ ਸਾਰੇ ਪ੍ਰੋਗਰਾਮ ਨਹੀਂ ਹੋਣਗੇ…

    Published on

    ਲੁਧਿਆਣਾ: ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਨੇ 47ਵੇਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਨੂੰ ਕੇਵਲ ਫੁੱਲ ਮਾਲਾਵਾਂ ਦੀ ਭੇਟ ਸਮਾਰੋਹ ਤੱਕ ਸੀਮਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਤਾਬਕ ਮੇਲੇ ਦੇ ਬਾਕੀ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਹ ਮਹੱਤਵਪੂਰਨ ਫੈਸਲਾ ਲੁਧਿਆਣਾ ਵਿੱਚ ਫਾਊਂਡੇਸ਼ਨ ਦੀ ਇੱਕ ਅਹਿਮ ਮੀਟਿੰਗ ਦੌਰਾਨ ਕੀਤਾ ਗਿਆ।

    ਮੀਟਿੰਗ ਦੀ ਅਗਵਾਈ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕੀਤੀ। ਇਸ ਦੌਰਾਨ ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਡਾ. ਨਿਰਮਲ ਸਿੰਘ ਜੌੜਾ, ਸਕੱਤਰ ਸਰਗਰਮੀਆਂ ਮਾਸਟਰ ਕਰਮਜੀਤ ਗਰੇਵਾਲ, ਕਲਾਕਾਰ ਗੁਲਜ਼ਾਰ ਸਿੰਘ ਕਾਲਕਟ ਅਤੇ ਹੋਰ ਅਹੁਦੇਦਾਰ ਅਤੇ ਕਲਾ ਪ੍ਰੇਮੀ ਵੀ ਮੌਜੂਦ ਸਨ।

    ਮੀਟਿੰਗ ਦੌਰਾਨ ਧਾਲੀਵਾਲ ਅਤੇ ਲਵਲੀ ਨੇ ਦੱਸਿਆ ਕਿ ਹਾਲੀਆ ਸਮੇਂ ਵਿੱਚ ਪਿਛਲੇ ਹੜ੍ਹਾਂ ਅਤੇ ਕੁਝ ਘਟਨਾਵਾਂ ਕਾਰਨ ਭਾਰੀ ਜਾਨੀ ਅਤੇ ਆਰਥਿਕ ਨੁਕਸਾਨ ਹੋਇਆ ਹੈ। ਇਸਦੇ ਨਾਲ ਹੀ ਕੁਝ ਪ੍ਰਸਿੱਧ ਕਲਾਕਾਰਾਂ ਦੀ ਬੇਵਕਤੀ ਮੌਤ—ਜਿਵੇਂ ਕਿ ਜਸਵਿੰਦਰ ਭੱਲਾ, ਸੰਗੀਤਕਾਰ ਚਰਨਜੀਤ ਅਹੂਜਾ, ਲੇਖਕ ਡਾ. ਫਕੀਰ ਚੰਦ ਸ਼ੁਕਲਾ, ਅਲਗੋਜ਼ਾ ਵਾਦਕ ਕਮਲਜੀਤ ਸਿੰਘ ਬੱਗਾ ਅਤੇ ਨੌਜਵਾਨ ਫਨਕਾਰ ਰਾਜਵੀਰ ਜਵੰਦਾ—ਨੇ ਲੋਕਾਂ ਦੇ ਮਨ ਨੂੰ ਦੁਖੀ ਕੀਤਾ ਹੈ।

    ਫਾਊਂਡੇਸ਼ਨ ਦੇ ਅਨੁਸਾਰ, ਇਸ ਪ੍ਰਸੰਗ ਵਿੱਚ ਪ੍ਰਮਾਤਮਾ ਦੇ ਚਰਨਾਂ ’ਚ ਅਰਦਾਸ ਅਤੇ ਸ਼ਰਧਾਂਜ਼ਲੀ ਦਿੱਤੀ ਜਾ ਸਕਦੀ ਹੈ, ਪਰ ਮੇਲੇ ਵਰਗੇ ਜਸ਼ਨ ਮਨਾਉਣਾ ਇਸ ਸਮੇਂ ਸ਼ੋਭਾ ਨਹੀਂ ਦਿੰਦਾ। ਇਸ ਲਈ ਮੇਲੇ ਦੇ ਸਾਰੇ ਆਯੋਜਨਾਂ ਨੂੰ ਰੱਦ ਕਰਕੇ ਕੇਵਲ ਫੁੱਲ ਮਾਲਾਵਾਂ ਦੀ ਭੇਟ ਤੱਕ ਸੀਮਿਤ ਕੀਤਾ ਗਿਆ ਹੈ।

    ਫੈਸਲੇ ਦੇ ਅਨੁਸਾਰ, 18 ਅਕਤੂਬਰ, ਸ਼ਨੀਚਰਵਾਰ ਨੂੰ ਪੰਜਾਬੀ ਭਵਨ ਦੇ ਬਾਹਰ ਲੱਗੇ ਪ੍ਰੋਫੈਸਰ ਮੋਹਨ ਸਿੰਘ, ਜਗਦੇਵ ਸਿੰਘ ਜੱਸੋਵਾਲ ਅਤੇ ਉਸਤਾਦ ਜਸਵੰਤ ਸਿੰਘ ਭੰਵਰਾ ਦੇ ਬੁੱਤਾਂ ਅੱਗੇ ਸਿੱਜਦਾ ਕਰਕੇ ਫੁੱਲ ਮਾਲਾਵਾਂ ਭੇਟ ਕੀਤੀਆਂ ਜਾਣਗੀਆਂ। ਇਸ ਦੇ ਨਾਲ-ਨਾਲ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀ ਵੀ ਦਿੱਤੀ ਜਾਵੇਗੀ।

    ਫਾਊਂਡੇਸ਼ਨ ਨੇ ਸਮੂਹ ਕਲਾਕਾਰਾਂ, ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇਸ ਮੌਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਆਪਣੇ ਮਨੋਂਸ਼ਾਂਤੀ ਅਤੇ ਸ਼ਰਧਾ ਦਾ ਪ੍ਰਗਟਾਵਾ ਕਰ ਸਕਣ।

    Latest articles

    Historic Tribute : ਨਿਊਯਾਰਕ ਸਿਟੀ ਨੇ 114 ਸਟਰੀਟ ਦਾ ਨਾਂਅ ‘Guru Tegh Bahadur ji Marg’ ਰੱਖਿਆ, 350 ਸਾਲਾ ਸ਼ਤਾਬਦੀ ਮੌਕੇ ਦਿੱਤੀ ਵਿਸ਼ੇਸ਼ ਸ਼ਰਧਾਂਜਲੀ…

    ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਇਹ ਇਕ ਇਤਿਹਾਸਕ ਤੇ ਗੌਰਵਮਈ ਪਲ ਹੈ। ਅਮਰੀਕਾ...

    3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ, ਪ੍ਰਧਾਨ ਸਣੇ 11 ਮੈਂਬਰਾਂ ਦੀ ਚੋਣ ਲਈ ਤਿਆਰੀਆਂ ਜ਼ੋਰਾਂ ’ਤੇ…

    ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਪਣੀ ਨਵੀਂ ਪ੍ਰਬੰਧਕੀ ਟੀਮ ਦੀ ਚੋਣ ਲਈ...

    More like this

    Historic Tribute : ਨਿਊਯਾਰਕ ਸਿਟੀ ਨੇ 114 ਸਟਰੀਟ ਦਾ ਨਾਂਅ ‘Guru Tegh Bahadur ji Marg’ ਰੱਖਿਆ, 350 ਸਾਲਾ ਸ਼ਤਾਬਦੀ ਮੌਕੇ ਦਿੱਤੀ ਵਿਸ਼ੇਸ਼ ਸ਼ਰਧਾਂਜਲੀ…

    ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਇਹ ਇਕ ਇਤਿਹਾਸਕ ਤੇ ਗੌਰਵਮਈ ਪਲ ਹੈ। ਅਮਰੀਕਾ...

    3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ, ਪ੍ਰਧਾਨ ਸਣੇ 11 ਮੈਂਬਰਾਂ ਦੀ ਚੋਣ ਲਈ ਤਿਆਰੀਆਂ ਜ਼ੋਰਾਂ ’ਤੇ…

    ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਪਣੀ ਨਵੀਂ ਪ੍ਰਬੰਧਕੀ ਟੀਮ ਦੀ ਚੋਣ ਲਈ...