ਬਿਜ਼ਨੈੱਸ ਡੈਸਕ: ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੀਬਰ ਵਾਧਾ ਦਰਜ ਕੀਤਾ ਗਿਆ। ਸਵੇਰੇ 9:14 ਵਜੇ ਦੇ ਅੰਕੜਿਆਂ ਮੁਤਾਬਕ, 24-ਕੈਰੇਟ ਸੋਨੇ ਦੀ ਕੀਮਤ 1,23,328 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ, ਜੋ ਕਿ ਪਿਛਲੇ ਬੰਦ ਨਾਲੋਂ 1,986 ਰੁਪਏ ਜਾਂ 1.64% ਵੱਧ ਹੈ।
ਚਾਂਦੀ ਦੀਆਂ ਕੀਮਤਾਂ ਵੀ ਰਿਕਾਰਡ ਪੱਧਰ ਤੱਕ ਪਹੁੰਚ ਗਈਆਂ। ਸਵੇਰੇ 9:16 ਵਜੇ, ਚਾਂਦੀ ਦੀ ਕੀਮਤ 1,51,846 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜੋ ਕਿ 5,439 ਰੁਪਏ ਜਾਂ 3.71% ਵਾਧਾ ਦਰਸਾਉਂਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਧੇ ਦੇ ਪਿੱਛੇ ਕਈ ਕਾਰਨ ਹਨ। ਵਿਸ਼ਵ ਬਾਜ਼ਾਰਾਂ ਵਿੱਚ ਵਧਦੀ ਆਰਥਿਕ ਅਨਿਸ਼ਚਿਤਤਾ, ਡਾਲਰ ਦੀ ਕਮਜ਼ੋਰੀ ਅਤੇ ਨਿਵੇਸ਼ਕਾਂ ਦਾ ਸੁਰੱਖਿਅਤ ਸੰਪਤੀਆਂ ਵੱਲ ਰੁਝਾਨ, ਸੋਨੇ ਅਤੇ ਚਾਂਦੀ ਦੀ ਮੰਗ ਨੂੰ ਬਹੁਤ ਤੇਜ਼ੀ ਨਾਲ ਵਧਾ ਰਿਹਾ ਹੈ। ਇਸ ਤੋਂ ਇਲਾਵਾ, ਵਧਦੀ ਹੋਈ ਮੁਦਰਾਸਫੀਤੀ ਦੀਆਂ ਚਿੰਤਾਵਾਂ ਨੇ ਵੀ ਕੀਮਤੀ ਧਾਤਾਂ ਨੂੰ ਸਹਾਰਾ ਦਿੱਤਾ ਹੈ।
ਮਾਹਿਰਾਂ ਅਗਾਹ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅਸਥਿਰ ਰਹਿਣ ਦੀ ਸੰਭਾਵਨਾ ਹੈ। ਇਸ ਲਈ ਨਿਵੇਸ਼ਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਬਾਜ਼ਾਰ ਦੀਆਂ ਹਰ ਇਕ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖਣੀ ਚਾਹੀਦੀ ਹੈ।
ਸੋਨਾ ਅਤੇ ਚਾਂਦੀ ਵਿੱਚ ਹੋ ਰਹੇ ਇਸ ਤਾਜ਼ਾ ਉੱਛਾਲ ਨੇ ਨਿਵੇਸ਼ਕਾਂ ਅਤੇ ਗਹਿਣਾ ਖਰੀਦਣ ਵਾਲਿਆਂ ਲਈ ਸਿਆਸੀ ਅਤੇ ਆਰਥਿਕ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਨ ਸੰਕੇਤ ਦਿੱਤੇ ਹਨ। ਬਾਜ਼ਾਰ ਦੇ ਮਾਹਿਰਾਂ ਦਾ ਅਨੁਮਾਨ ਹੈ ਕਿ ਲਗਾਤਾਰ ਉੱਚਾਈਆਂ ਦੇ ਦੌਰਾਨ, ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸੰਭਾਵਤ ਉਤਾਰ-ਚੜ੍ਹਾਵਾਂ ਲਈ ਤਿਆਰ ਰਹਿਣਾ ਚਾਹੀਦਾ ਹੈ।