back to top
More
    Homeaustraliaਆਸਟ੍ਰੇਲੀਆ ਵਿੱਚ ਪੰਜਾਬੀ ਜੋੜੇ ਲਈ ਕਾਨੂੰਨੀ ਮੁਸ਼ਕਿਲ: 16 ਸਾਲਾਂ ਬਾਅਦ ਦੇਸ਼ ਛੱਡਣ...

    ਆਸਟ੍ਰੇਲੀਆ ਵਿੱਚ ਪੰਜਾਬੀ ਜੋੜੇ ਲਈ ਕਾਨੂੰਨੀ ਮੁਸ਼ਕਿਲ: 16 ਸਾਲਾਂ ਬਾਅਦ ਦੇਸ਼ ਛੱਡਣ ਦਾ ਹੁਕਮ, ਪੁੱਤਰ 12 ਸਾਲਾ ਰਹੇਗਾ…

    Published on

    ਮੈਲਬੌਰਨ: ਆਸਟ੍ਰੇਲੀਆ ਵਿੱਚ ਪਿਛਲੇ 16 ਸਾਲਾਂ ਤੋਂ ਵੱਸ ਰਹੇ ਇੱਕ ਪੰਜਾਬੀ ਮੂਲ ਦੇ ਜੋੜੇ ਨੂੰ ਨਾਗਰਿਕਤਾ ਨਾ ਮਿਲਣ ਕਾਰਨ ਦੇਸ਼ ਛੱਡਣ ਦਾ ਹੁਕਮ ਜਾਰੀ ਹੋਇਆ ਹੈ। ਇਸ ਫ਼ੈਸਲੇ ਨੇ ਪਰਿਵਾਰ ਨੂੰ ਗੰਭੀਰ ਦੁਚਿੱਤੀ ਵਿੱਚ ਪਾ ਦਿੱਤਾ ਹੈ, ਕਿਉਂਕਿ ਉਨ੍ਹਾਂ ਦਾ 12 ਸਾਲਾ ਪੁੱਤਰ, ਜੋ ਆਸਟ੍ਰੇਲੀਆ ਵਿੱਚ ਹੀ ਜਨਮਿਆ ਸੀ, ਉਹ ਉੱਥੇ ਹੀ ਰਹਿ ਸਕਦਾ ਹੈ, ਪਰ ਮਾਪਿਆਂ ਨੂੰ ਦੇਸ਼ ਛੱਡਣਾ ਪਵੇਗਾ।

    ਮਾਮਲੇ ਦਾ ਪਿਛੋਕੜ

    ਜਾਣਕਾਰੀ ਮੁਤਾਬਕ, ਅਮਨਦੀਪ ਕੌਰ ਅਤੇ ਸਟੀਵਨ ਸਿੰਘ ਸਾਲ 2009 ਵਿੱਚ ਆਸਟ੍ਰੇਲੀਆ ਗਏ ਅਤੇ ਮੈਲਬੌਰਨ ਦੇ ਪੱਛਮੀ ਹਿੱਸੇ ਵਿੱਚ ਵੱਸ ਗਏ। ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਨਹੀਂ ਮਿਲ ਸਕੀ। ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਨਵੰਬਰ ਤੱਕ ਉਹ ਨੂੰ ਦੇਸ਼ ਛੱਡਣਾ ਹੋਵੇਗਾ, ਨਾ ਤਾਂ ਉਨ੍ਹਾਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕੀਤਾ ਜਾ ਸਕਦਾ ਹੈ।

    ਜੋੜੇ ਨੇ ਇਸ ਫ਼ੈਸਲੇ ਖਿਲਾਫ਼ ਟ੍ਰਿਬਿਊਨਲਾਂ ਵਿੱਚ ਅਪੀਲ ਕੀਤੀ, ਪਰ ਸਾਰੀਆਂ ਅਪੀਲਾਂ ਅਸਫ਼ਲ ਰਹੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਾਮਲਾ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਕੋਲ ਪੇਸ਼ ਕੀਤਾ, ਪਰ ਉੱਥੋਂ ਵੀ ਕੋਈ ਰਾਹਤ ਨਹੀਂ ਮਿਲੀ।

    ਪੁੱਤਰ ਦੀ ਨਾਗਰਿਕਤਾ

    ਜੋੜੇ ਦਾ 12 ਸਾਲਾ ਪੁੱਤਰ ਅਭਿਜੋਤ ਆਸਟ੍ਰੇਲੀਆ ਦਾ ਪੱਕਾ ਨਾਗਰਿਕ ਹੈ, ਕਿਉਂਕਿ ਉਸਦਾ ਜਨਮ ਉੱਥੇ ਹੋਇਆ ਸੀ। ਆਸਟ੍ਰੇਲੀਆਈ ਕਾਨੂੰਨ ਮੁਤਾਬਕ, ਜੇ ਬੱਚਾ ਉੱਥੇ ਪੈਦਾ ਹੁੰਦਾ ਹੈ, ਤਾਂ ਉਹ 10 ਸਾਲ ਦੀ ਉਮਰ ਪੂਰੀ ਕਰਨ ਬਾਅਦ ਸਥਿਰ ਨਾਗਰਿਕ ਬਣ ਜਾਂਦਾ ਹੈ। ਇਸ ਲਈ ਅਭਿਜੋਤ ਆਸਟ੍ਰੇਲੀਆ ਵਿੱਚ ਰਹਿ ਸਕਦਾ ਹੈ, ਪਰ ਮਾਪਿਆਂ ਨੂੰ ਦੇਸ਼ ਛੱਡਣਾ ਪਵੇਗਾ।

    ਮਾਪਿਆਂ ਦੀ ਚਿੰਤਾ

    ਹਵਾਈ ਅੱਡੇ ‘ਤੇ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਨ ਵਾਲੀ ਅਮਨਦੀਪ ਕੌਰ ਨੇ ਕਿਹਾ, “ਸਾਡਾ ਪੁੱਤਰ ਇਕੱਲਾ ਕਿਵੇਂ ਰਹੇਗਾ, ਇਹ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਹੈ। ਉਹ ਕਦੇ ਵੀ ਇਕੱਲਾ ਨਹੀਂ ਰਿਹਾ।” ਮਾਪੇ ਇਸ ਗੱਲ ਤੋਂ ਵੀ ਡਰਦੇ ਹਨ ਕਿ ਜੇ ਉਹ ਅਭਿਜੋਤ ਨੂੰ ਭਾਰਤ ਲੈ ਆਉਂਦੇ ਹਨ, ਤਾਂ ਉਹ ਆਪਣੀ ਆਸਟ੍ਰੇਲੀਆਈ ਨਾਗਰਿਕਤਾ ਗਵਾ ਸਕਦਾ ਹੈ ਅਤੇ ਸ਼ਾਇਦ ਕਦੇ ਵਾਪਸ ਆ ਨਾ ਸਕੇ। ਇਸੇ ਡਰ ਕਾਰਨ ਉਹ ਆਪਣੇ ਪੁੱਤਰ ਨੂੰ ਭਾਰਤ ਨਹੀਂ ਲੈ ਜਾਣਾ ਚਾਹੁੰਦੇ।

    ਕਾਨੂੰਨੀ ਮਾਹਿਰਾਂ ਦੀ ਸਲਾਹ

    ਪਰਿਵਾਰ ਦੇ ਵਕੀਲ ਨੇ ਇਸ ਫ਼ੈਸਲੇ ਨੂੰ ਹੈਰਾਨੀਜਨਕ ਦੱਸਿਆ ਹੈ। ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ, ਜੋੜੇ ਨੂੰ ਫਿਲਹਾਲ ਆਸਟ੍ਰੇਲੀਆਈ ਕਾਨੂੰਨ ਦਾ ਪਾਲਣ ਕਰਦੇ ਹੋਏ ਭਾਰਤ ਵਾਪਸ ਆਉਣਾ ਚਾਹੀਦਾ ਹੈ। ਬਾਅਦ ਵਿੱਚ, ਉਹ ਆਪਣੇ ਪੁੱਤਰ ਦੀ ਦੇਖਭਾਲ ਦੇ ਆਧਾਰ ‘ਤੇ ਦੁਬਾਰਾ ਆਸਟ੍ਰੇਲੀਆ ਵਾਪਸ ਜਾਣ ਲਈ ਅਰਜ਼ੀ ਦੇ ਸਕਦੇ ਹਨ, ਜਿਸ ਦੇ ਸਵੀਕਾਰ ਹੋਣ ਦੀ ਸੰਭਾਵਨਾ ਹੈ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this