back to top
More
    Homeindiaਇੰਟਰਨੈਸ਼ਨਲ ਐਮੀ ਅਵਾਰਡ 2025: ਦਿਲਜੀਤ ਦੋਸਾਂਝ ਨੂੰ ਫਿਲਮ ‘ਚਮਕੀਲਾ’ ਲਈ ਸਰਵੋਤਮ ਅਦਾਕਾਰ...

    ਇੰਟਰਨੈਸ਼ਨਲ ਐਮੀ ਅਵਾਰਡ 2025: ਦਿਲਜੀਤ ਦੋਸਾਂਝ ਨੂੰ ਫਿਲਮ ‘ਚਮਕੀਲਾ’ ਲਈ ਸਰਵੋਤਮ ਅਦਾਕਾਰ ਵਜੋਂ ਨਾਮਜ਼ਦਗੀ…

    Published on

    ਨਵੰਯਾਰਕ: ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਅਤੇ ਪੰਜਾਬ ਦੀ ਸ਼ਾਨ ਬਣਾਉਂਦੇ ਹੋਏ, ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। 53ਵੇਂ ਇੰਟਰਨੈਸ਼ਨਲ ਐਮੀ ਅਵਾਰਡ 2025 ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਆਪਣੀ ਨੈੱਟਫਲਿਕਸ ਫਿਲਮ ‘ਚਮਕੀਲਾ’ ਲਈ ਸਰਵੋਤਮ ਅਦਾਕਾਰ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ।

    ਫਿਲਮ ‘ਅਮਰ ਸਿੰਘ ਚਮਕੀਲਾ’ 2024 ਵਿੱਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ। ਇਸ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਹੀ ਭਾਰਤੀ ਅਦਾਕਾਰਾ ਪਰਨੀਤੀ ਚੋਪੜਾ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਫਿਲਮ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ, ਸੰਗਰਸ਼ ਅਤੇ ਹਿੰਸਾਤਮਕ ਮੌਤ ਨੂੰ ਦਰਸਾਉਂਦੀ ਹੈ। ਇਸ ਫਿਲਮ ਲਈ ਪ੍ਰਸਿੱਧ ਸੰਗੀਤਕਾਰ ਏ.ਆਰ. ਰਹਿਮਾਨ ਨੇ ਵੀ ਮਿਊਜ਼ਿਕ ਤਿਆਰ ਕੀਤਾ ਹੈ।

    ਦਿਲਜੀਤ ਦੋਸਾਂਝ ਦੀ ਪ੍ਰਤੀਕ੍ਰਿਆ

    ਨਾਮਜ਼ਦਗੀ ਦੀ ਖ਼ਬਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਉਸਨੇ ਆਪਣੇ ਪੋਸਟ ਵਿੱਚ ਲਿਖਿਆ, “ਇਹ ਸਫਲਤਾ ਤੁਹਾਡੇ ਸਹਿਯੋਗ ਦੇ ਬਗੈਰ ਸੰਭਵ ਨਹੀਂ ਸੀ, ਇਮਤਿਆਜ਼ ਸਰ।” ਜੇਤੂਆਂ ਦਾ ਐਲਾਨ 24 ਨਵੰਬਰ ਨੂੰ ਨਿਊਯਾਰਕ ਵਿੱਚ ਹੋਣਗੇ।

    ਫਿਲਮ ਨੂੰ ਵੀ ਮਿਲੀ ਨਾਮਜ਼ਦਗੀ

    ਭਾਰਤ ਦੀ ਦੂਜੀ ਮਹੱਤਵਪੂਰਨ ਨਾਮਜ਼ਦਗੀ ਵੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਮਿਲੀ ਹੈ। ਇਹ ਫਿਲਮ ਟੈਲੀਵਿਜ਼ਨ ਫਿਲਮ ਸ਼੍ਰੇਣੀ ਵਿੱਚ ਨਾਮਜ਼ਦ ਕੀਤੀ ਗਈ ਹੈ। ਦਿਲਜੀਤ ਦੋਸਾਂਝ ਅਤੇ ਇਸ ਫਿਲਮ ਲਈ ਇਹ ਇੱਕ ਵੱਡੀ ਕਾਮਯਾਬੀ ਹੈ, ਜੋ ਭਾਰਤ ਅਤੇ ਪੰਜਾਬੀ ਸਿਨੇਮਾ ਲਈ ਮਹੱਤਵਪੂਰਨ ਮੌਕਾ ਹੈ।

    ਅਮਰ ਸਿੰਘ ਚਮਕੀਲਾ: ਪੰਜਾਬੀ ਮਿਊਜ਼ਿਕ ਦਾ ਸਿਤਾਰਾ

    ਅਮਰ ਸਿੰਘ ਚਮਕੀਲਾ 21 ਜੁਲਾਈ 1960 ਨੂੰ ਜਨਮੇ। ਛੋਟੀ ਉਮਰ ਤੋਂ ਹੀ ਉਹ ਗਾਉਣ ਦੇ ਸ਼ੌਕੀਨ ਸਨ। ਆਪਣੇ ਜੀਵਨ ਦੀ ਸ਼ੁਰੂਆਤੀ ਦਿਨਾਂ ਵਿੱਚ, ਉਹ ਇੱਕ ਟੈਕਸਟਾਈਲ ਮਿੱਲ ਵਿੱਚ ਕੰਮ ਕਰਦੇ ਸਨ ਅਤੇ ਨਾਲ ਹੀ ਗੀਤ ਵੀ ਲਿਖਦੇ ਸਨ। ਛੋਟੀ ਉਮਰ ਵਿੱਚ ਹੀ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ। 1980 ਵਿੱਚ ਉਹਨਾਂ ਦਾ ਗੀਤ ‘ਤਕੂਆ ਤੇ ਤਕੂਆ’ ਬਹੁਤ ਪ੍ਰਸਿੱਧ ਹੋਇਆ। ਪੰਜਾਬ ਵਿੱਚ ਉਹਨਾਂ ਨੂੰ ਚਮਕੀਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

    ਇਸ ਨਿਯਤੀ ਅਤੇ ਕਲਾ ਦੀ ਖੋਜ ਨੇ ਦਿਲਜੀਤ ਦੋਸਾਂਝ ਨੂੰ ਇੰਟਰਨੈਸ਼ਨਲ ਮੰਚ ਤੇ ਪੰਜਾਬੀ ਸਿਨੇਮਾ ਦਾ ਨਾਂਮ ਚਮਕਾਉਣ ਦਾ ਮੌਕਾ ਦਿੱਤਾ ਹੈ।

    Latest articles

    PM ਮੋਦੀ ਦਾ ਬਿਹਾਰ ਰੈਲੀ ਵਿੱਚ ਵੱਡਾ ਬਿਆਨ: “ਕਾਂਗਰਸ ਦੀ ਪਛਾਣ ਸਿੱਖਾਂ ਦੇ ਕਤਲੇਆਮ ਨਾਲ ਜੁੜੀ ਹੈ” — 1984 ਸਿੱਖ ਨਸਲਕੁਸ਼ੀ ਦਾ ਜ਼ਿਕਰ ਕਰਦੇ...

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਅਰਾਹ ਵਿੱਚ...

    ਬ੍ਰਾਇਲਰ ਚਿਕਨ : ਹਕੀਕਤ ਕੀ ਹੈ, ਮਿੱਥਾਂ ਦੇ ਪਿੱਛੇ ਕਿੰਨੀ ਸੱਚਾਈ ਹੈ…

    ਭਾਰਤ ਵਿੱਚ ਚਿਕਨ ਸਭ ਤੋਂ ਵੱਧ ਖਾਧਾ ਜਾਣ ਵਾਲਾ ਮਾਸ ਹੈ। ਪਰ ਕੀ ਤੁਸੀਂ...

    ਕੀ ਹਲਦੀ ਨਾਲ ਕੈਂਸਰ ਦਾ ਇਲਾਜ ਹੋ ਸਕਦਾ ਹੈ? ਖੋਜ ਨੇ ਖੋਲ੍ਹਿਆ ਨਵਾਂ ਰਾਜ਼…

    ਭਾਰਤ ਅਤੇ ਦੱਖਣੀ ਏਸ਼ੀਆ ਦੀਆਂ ਰਸੋਈਆਂ ਵਿੱਚ ਵਰਤੀ ਜਾਣ ਵਾਲੀ ਹਲਦੀ ਸਿਰਫ਼ ਰੰਗ ਤੇ...

    More like this