back to top
More
    Homekhannaਖੰਨਾ ‘ਚ ਅਗਵਾ ਮਾਮਲੇ ਦਾ ਪਰਦਾਫਾਸ਼ : ਮਾਛੀਵਾੜਾ ਸਾਹਿਬ ਪੁਲਿਸ ਵੱਲੋਂ ਪ੍ਰਵਾਸੀ...

    ਖੰਨਾ ‘ਚ ਅਗਵਾ ਮਾਮਲੇ ਦਾ ਪਰਦਾਫਾਸ਼ : ਮਾਛੀਵਾੜਾ ਸਾਹਿਬ ਪੁਲਿਸ ਵੱਲੋਂ ਪ੍ਰਵਾਸੀ ਪਰਿਵਾਰ ਦੇ ਢਾਈ ਸਾਲਾ ਬੱਚੇ ਨੂੰ ਸੁਰੱਖਿਅਤ ਬਰਾਮਦ, 6 ਦੋਸ਼ੀ ਗ੍ਰਿਫ਼ਤਾਰ…

    Published on

    ਖੰਨਾ : ਲੁਧਿਆਣਾ ਜ਼ਿਲ੍ਹੇ ਦੇ ਖੰਨਾ ਹਲਕੇ ਵਿੱਚ ਮਾਛੀਵਾੜਾ ਸਾਹਿਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਅਗਵਾ ਮਾਮਲੇ ਨੂੰ ਸੁਲਝਾ ਲਿਆ ਹੈ। ਐਸ.ਐਸ.ਪੀ. ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਚਲਾਈ ਗਈ ਤੇਜ਼ ਕਾਰਵਾਈ ਵਿੱਚ ਪੁਲਿਸ ਨੇ ਪ੍ਰਵਾਸੀ ਪਰਿਵਾਰ ਦੇ ਅਗਵਾ ਕੀਤੇ ਢਾਈ ਸਾਲਾ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਕੇ 6 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਇਹ ਮਾਮਲਾ 18 ਸਤੰਬਰ ਨੂੰ ਸਾਹਮਣੇ ਆਇਆ, ਜਦੋਂ ਗੜ੍ਹੀ ਤਰਖਾਣਾ ਖੰਨਾ ਦੇ ਨਿਵਾਸੀ ਵਿਕਾਸ ਕੁਮਾਰ ਨੇ ਆਪਣੇ ਪੁੱਤਰ ਦੇ ਗੁੰਮ ਹੋਣ ਦੀ ਸ਼ਿਕਾਇਤ ਥਾਣਾ ਮਾਛੀਵਾੜਾ ਸਾਹਿਬ ਵਿੱਚ ਦਰਜ ਕਰਵਾਈ। ਸ਼ਿਕਾਇਤ ਅਨੁਸਾਰ ਵਿਕਾਸ ਕੁਮਾਰ ਦਾ ਢਾਈ ਸਾਲਾ ਬੇਟਾ ਲਕਸ਼ ਉਰਫ਼ ਲੱਡੂ ਘਰ ਦੇ ਬਾਹਰ ਖੇਡਣ ਨਿਕਲਿਆ ਸੀ ਪਰ ਵਾਪਸ ਨਾ ਲੌਟਿਆ।

    ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਤੁਰੰਤ ਕਾਰਵਾਈ ਸ਼ੁਰੂ ਕਰਦਿਆਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁਟੇਜਾਂ ਖੰਗਾਲੀਆਂ ਅਤੇ ਸੰਭਾਵਿਤ ਸੁਰਾਗਾਂ ‘ਤੇ ਤਫ਼ਤੀਸ਼ ਅੱਗੇ ਵਧਾਈ। ਜਾਂਚ ਦੌਰਾਨ ਪੁਲਿਸ ਨੇ ਰਮੇਸ਼ ਕੁਮਾਰ ਅਤੇ ਚੰਦਨ ਸਾਹਨੀ ਨਾਂ ਦੇ ਦੋ ਸ਼ੱਕੀ ਲੋਕਾਂ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਦੋਵੇਂ ਨੇ ਕਬੂਲਿਆ ਕਿ ਉਹਨਾਂ ਨੇ ਬੱਚੇ ਨੂੰ ਬਬੀਤਾ ਨਾਂ ਦੀ ਔਰਤ ਦੇ ਕਹਿਣ ‘ਤੇ ਚੁੱਕਿਆ ਸੀ। ਬਬੀਤਾ ਨੇ ਇਸ ਸਾਜ਼ਿਸ਼ ਨੂੰ ਆਪਣੀ ਭੈਣ ਰੀਟਾ ਦੇਵੀ (ਵਾਸੀ ਸਿਰਸਾ, ਹਰਿਆਣਾ) ਅਤੇ ਉਸਦੇ ਪਤੀ ਸੰਤੋਸ਼ ਸਾਹਨੀ ਨਾਲ ਮਿਲ ਕੇ ਰਚਿਆ ਸੀ।

    ਤਫ਼ਤੀਸ਼ ਅਨੁਸਾਰ, ਬਬੀਤਾ ਨੇ ਆਪਣੀ ਭੈਣ ਰੀਟਾ ਦੇਵੀ ਨੂੰ ਬੱਚਾ ਸੌਂਪਣ ਦੀ ਸਾਜ਼ਿਸ਼ ਰਚੀ ਕਿਉਂਕਿ ਰੀਟਾ ਦੇਵੀ ਦੇ ਕੋਈ ਸੰਤਾਨ ਨਹੀਂ ਸੀ। ਪੈਸਿਆਂ ਦੇ ਲੈਣ-ਦੇਣ ਦੀ ਵੀ ਪੁਸ਼ਟੀ ਹੋਈ ਹੈ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਬੱਚੇ ਦੀ ਗੈਰਕਾਨੂੰਨੀ ਖਰੀਦ-ਫ਼ਰੋਖ਼ਤ ਲਈ ਕੁੱਲ 1,29,000 ਰੁਪਏ ਦੀ ਡੀਲ ਹੋਈ ਸੀ, ਜਿਸ ਵਿਚੋਂ 59 ਹਜ਼ਾਰ ਰੁਪਏ ਪਹਿਲਾਂ ਹੀ ਬਬੀਤਾ ਵੱਲੋਂ ਅਗਾਊਂ ਅਦਾ ਕਰ ਦਿੱਤੇ ਗਏ ਸਨ, ਜਦਕਿ ਬਾਕੀ 70 ਹਜ਼ਾਰ ਦੀ ਰਕਮ ਹਾਲੇ ਦਿੱਤੀ ਜਾਣੀ ਸੀ।

    ਮਾਛੀਵਾੜਾ ਸਾਹਿਬ ਪੁਲਿਸ ਨੇ ਸਿਰਸਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਰੀਟਾ ਦੇਵੀ ਦੇ ਘਰ ਛਾਪਾ ਮਾਰ ਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਇਸ ਸਾਰੇ ਮਾਮਲੇ ‘ਚ ਰਮੇਸ਼ ਕੁਮਾਰ, ਚੰਦਨ ਸਾਹਨੀ, ਬਬੀਤਾ, ਰੀਟਾ ਦੇਵੀ, ਜੈ ਨਾਥ ਅਤੇ ਸੰਤੋਸ਼ ਸਾਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਬੱਚਾ ਬਿਲਕੁਲ ਸੁਰੱਖਿਅਤ ਹੈ ਅਤੇ ਉਸਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

    ਐਸ.ਐਸ.ਪੀ. ਡਾ. ਜਯੋਤੀ ਯਾਦਵ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਕਾਰਵਾਈ ਬੱਚਿਆਂ ਦੀ ਤਸਕਰੀ ਦੇ ਖ਼ਿਲਾਫ਼ ਪੁਲਿਸ ਦੀ ਵਚਨਬੱਧਤਾ ਦਾ ਸਪੱਸ਼ਟ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਲੈਣ-ਦੇਣ ਹੋਈ ਬਾਕੀ ਰਕਮ ਦੀ ਬਰਾਮਦਗੀ ਲਈ ਵੀ ਯਤਨ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਵਾਲੇ ਗਿਰੋਹਾਂ ਲਈ ਸਪੱਸ਼ਟ ਚੇਤਾਵਨੀ ਹੈ।

    Latest articles

    ਮਾਧੋਪੁਰ ਹੈਡਵਰਕਸ ਦੇ ਗੇਟ ਟੁੱਟਣ ਮਾਮਲੇ ‘ਚ ਨਹਿਰੀ ਵਿਭਾਗ ਦੇ 3 ਅਧਿਕਾਰੀਆਂ ਮੁਅੱਤਲ, ਹੜ੍ਹਾਂ ਦੌਰਾਨ ਇੱਕ ਕਰਮਚਾਰੀ ਦੀ ਹੋਈ ਮੌਤ…

    ਪਠਾਨਕੋਟ/ਮਾਧੋਪੁਰ – ਪੰਜਾਬ ਵਿਚ ਪਿਛਲੇ ਦਿਨਾਂ ਆਏ ਹੜ੍ਹਾਂ ਦੌਰਾਨ ਮਾਧੋਪੁਰ ਹੈਡਵਰਕਸ ਦੇ ਗੇਟ ਟੁੱਟਣ...

    ਸੀ.ਬੀ.ਐੱਸ.ਈ ਵਿਦਿਆਰਥੀਆਂ ਲਈ ਵੱਡਾ ਝਟਕਾ: ਬੋਰਡ ਨੇ ਵਾਧੂ ਵਿਸ਼ਿਆਂ ਦੇ ਨਿਯਮ ਬਦਲੇ…

    ਗੁਰਦਾਸਪੁਰ: ਸੀ.ਬੀ.ਐੱਸ.ਈ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਸਿੱਖਿਆ...

    ਤਰਨਤਾਰਨ ਵਿੱਚ ਦਿਵਿਆਂਗ ਵਿਅਕਤੀ ਨੂੰ ਬਚਾਉਣ ਵਾਲੇ ਵਾਹਨ ਚਾਲਕ ‘ਤੇ ਹਮਲਾ, ਪੈਟਰੋਲ ਛਿੜਕ ਕੇ ਲਾ’ਤੀ ਅੱਗ…

    ਤਰਨਤਾਰਨ, ਪੰਜਾਬ: ਇੱਕ ਦਿਵਿਆਂਗ ਵਿਅਕਤੀ ਨੂੰ ਕੁੱਟਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਵਾਹਨ...

    ਦਿੱਲੀ ਪੁਲਿਸ ਦਾ ਮੁਲਜ਼ਮਾਂ ਖਿਲਾਫ ਵੱਡਾ ‘ਆਘਾਤ’; 63 ਗ੍ਰਿਫਤਾਰ, ਨਸ਼ੇ ਅਤੇ ਹਥਿਆਰ ਵੀ ਜਬਤ…

    ਦਿੱਲੀ ਪੁਲਿਸ ਨੇ ਰਾਜਧਾਨੀ ਵਿੱਚ ਕਾਨੂੰਨ-ਵਿਰੁੱਧ ਗਤੀਵਿਧੀਆਂ ਤੇ ਅਪਰਾਧਾਂ ਰੋਕਣ ਲਈ ਆਪਣੇ ਦਮਦਾਰ ਅਭਿਆਨ...

    More like this

    ਮਾਧੋਪੁਰ ਹੈਡਵਰਕਸ ਦੇ ਗੇਟ ਟੁੱਟਣ ਮਾਮਲੇ ‘ਚ ਨਹਿਰੀ ਵਿਭਾਗ ਦੇ 3 ਅਧਿਕਾਰੀਆਂ ਮੁਅੱਤਲ, ਹੜ੍ਹਾਂ ਦੌਰਾਨ ਇੱਕ ਕਰਮਚਾਰੀ ਦੀ ਹੋਈ ਮੌਤ…

    ਪਠਾਨਕੋਟ/ਮਾਧੋਪੁਰ – ਪੰਜਾਬ ਵਿਚ ਪਿਛਲੇ ਦਿਨਾਂ ਆਏ ਹੜ੍ਹਾਂ ਦੌਰਾਨ ਮਾਧੋਪੁਰ ਹੈਡਵਰਕਸ ਦੇ ਗੇਟ ਟੁੱਟਣ...

    ਸੀ.ਬੀ.ਐੱਸ.ਈ ਵਿਦਿਆਰਥੀਆਂ ਲਈ ਵੱਡਾ ਝਟਕਾ: ਬੋਰਡ ਨੇ ਵਾਧੂ ਵਿਸ਼ਿਆਂ ਦੇ ਨਿਯਮ ਬਦਲੇ…

    ਗੁਰਦਾਸਪੁਰ: ਸੀ.ਬੀ.ਐੱਸ.ਈ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਸਿੱਖਿਆ...

    ਤਰਨਤਾਰਨ ਵਿੱਚ ਦਿਵਿਆਂਗ ਵਿਅਕਤੀ ਨੂੰ ਬਚਾਉਣ ਵਾਲੇ ਵਾਹਨ ਚਾਲਕ ‘ਤੇ ਹਮਲਾ, ਪੈਟਰੋਲ ਛਿੜਕ ਕੇ ਲਾ’ਤੀ ਅੱਗ…

    ਤਰਨਤਾਰਨ, ਪੰਜਾਬ: ਇੱਕ ਦਿਵਿਆਂਗ ਵਿਅਕਤੀ ਨੂੰ ਕੁੱਟਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਵਾਹਨ...