back to top
More
    HomePunjabਹੁਸ਼ਿਆਰਪੁਰPunjab News : ਭੱਖਦਾ ਜਾ ਰਿਹਾ ਹੈ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ...

    Punjab News : ਭੱਖਦਾ ਜਾ ਰਿਹਾ ਹੈ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਮਾਮਲਾ, ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ…

    Published on

    ਹੁਸ਼ਿਆਰਪੁਰ – ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਪ੍ਰਵਾਸੀਆਂ ਖ਼ਿਲਾਫ਼ ਲੋਕਾਂ ਦੇ ਗੁੱਸੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਹੁਸ਼ਿਆਰਪੁਰ ਵਿੱਚ ਇੱਕ ਮਾਸੂਮ ਨਾਲ ਪ੍ਰਵਾਸੀ ਵੱਲੋਂ ਦਰਿੰਦਗੀ ਦੇ ਮਾਮਲੇ ਤੋਂ ਬਾਅਦ ਇਹ ਮਸਲਾ ਹੋਰ ਗੰਭੀਰ ਹੋ ਗਿਆ ਹੈ। ਇਸਦੇ ਮੱਦੇਨਜ਼ਰ ਹੁਣ ਪੰਜਾਬ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਕੜੇ ਫ਼ੈਸਲੇ ਕੀਤੇ ਜਾ ਰਹੇ ਹਨ।

    ਤਾਜ਼ਾ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਗ੍ਰਾਮ ਪੰਚਾਇਤ ਵੱਲੋਂ ਇੱਕ ਖ਼ਾਸ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਵਿੱਚ ਪ੍ਰਵਾਸੀਆਂ ਨੂੰ ਪਿੰਡ ਦੇ ਅੰਦਰ ਵੱਸਣ ਅਤੇ ਵੋਟਰ ਕਾਰਡ ਬਣਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਨਾਲ ਹੀ ਜਿਹੜੇ ਪ੍ਰਵਾਸੀ ਪਿੰਡ ਵਿੱਚ ਕੰਮ ਕਰਨ ਆਉਣਗੇ, ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ।

    ਪਿੰਡ ਦੇ ਸਰਪੰਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਸਮੇਤ ਕਈ ਹੋਰ ਥਾਵਾਂ ‘ਤੇ ਹੋ ਰਹੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਵਾਸੀਆਂ ਦੀ ਮੰਗ ‘ਤੇ ਇਹ ਇਜਲਾਸ ਸੱਦਿਆ ਗਿਆ ਸੀ। ਇਸ ਇਜਲਾਸ ਵਿੱਚ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਮਹੱਤਵਪੂਰਨ ਮਤਾ ਪਾਸ ਕੀਤਾ ਗਿਆ। ਸਰਪੰਚ ਨੇ ਸਪੱਸ਼ਟ ਕੀਤਾ ਕਿ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਕੰਮ ਕਰਨ ਤੋਂ ਰੋਕਿਆ ਨਹੀਂ ਜਾਵੇਗਾ, ਪਰ ਉਹ ਵਿਅਕਤੀ ਬਿਨਾਂ ਪੁਲਿਸ ਜਾਂਚ ਦੇ ਪਿੰਡ ਵਿੱਚ ਰੁਜ਼ਗਾਰ ਨਹੀਂ ਕਰ ਸਕੇਗਾ

    ਸੁਰਿੰਦਰ ਕੁਮਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਪਿਛਲੇ ਸਮੇਂ ਪਿੰਡ ਵਿੱਚ ਪ੍ਰਵਾਸੀਆਂ ਵੱਲੋਂ ਕੁਝ ਅਣਚਾਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਰਕੇ ਲੋਕਾਂ ਵਿੱਚ ਚਿੰਤਾ ਵਧੀ ਹੋਈ ਸੀ। ਇਸ ਲਈ ਪ੍ਰਵਾਸੀਆਂ ਨੂੰ ਪਿੰਡ ਵਿੱਚ ਰਿਹਾਇਸ਼ ਅਤੇ ਵੋਟਾਂ ਬਣਾਉਣ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਕੰਮਕਾਜ ਲਈ ਪੁਲਿਸ ਜਾਂਚ ਜ਼ਰੂਰੀ ਕਰ ਦਿੱਤੀ ਗਈ ਹੈ।

    ਇਸ ਇਜਲਾਸ ਵਿੱਚ ਸਰਪੰਚ ਸੁਰਿੰਦਰ ਕੁਮਾਰ ਦੇ ਨਾਲ ਪੰਚ ਚਰਨਜੀਤ ਸਿੰਘ, ਊਸ਼ਾ ਰਾਣੀ, ਰਾਜ ਰਾਣੀ, ਮਰੀਕ ਸਿੰਘ ਤੇ ਰਾਹੁਲ ਕੁਮਾਰ ਵੀ ਮੌਜੂਦ ਸਨ। ਪਿੰਡ ਵਾਸੀਆਂ ਵੱਲੋਂ ਇਸ ਫ਼ੈਸਲੇ ਦਾ ਸਮਰਥਨ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਹੋਰ ਪਿੰਡ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣ ਤਾਂ ਅਪਰਾਧਾਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲ ਸਕਦੀ ਹੈ।

    👉 ਇਹ ਮਸਲਾ ਹੁਣ ਰਾਜਨੀਤਿਕ ਅਤੇ ਸਮਾਜਕ ਤਰਕਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ ਅਤੇ ਅਗਲੇ ਦਿਨਾਂ ਵਿੱਚ ਇਸ ਸਬੰਧੀ ਹੋਰ ਪਿੰਡਾਂ ਵੱਲੋਂ ਵੀ ਇਸੇ ਤਰ੍ਹਾਂ ਦੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ।

    Latest articles

    ਰਾਮਪੁਰਾ ਹਾਦਸਾ : ਪਿੰਡ ਜੇਠੂਕੇ ਕੋਲ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਪਰਿਵਾਰ ‘ਚ ਮਾਤਮ ਦਾ ਮਾਹੌਲ…

    ਬਠਿੰਡਾ–ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਤੇਜ਼ ਰਫਤਾਰ ਦਾ ਕਹਿਰ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ...

    Harcharan Bhullar Case : ਸਾਬਕਾ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ 5 ਦਿਨਾਂ ਦੇ ਰਿਮਾਂਡ ‘ਤੇ ਭੇਜੇ ਗਏ, ਸੀ.ਬੀ.ਆਈ. ਤੇ ਵਿਜੀਲੈਂਸ ਵਿਚਾਲੇ ਤਕਰਾਰ…

    ਪੰਜਾਬ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਇਕ ਵੱਡੀ ਤਰੱਕੀ ਸਾਹਮਣੇ...

    ਕੌਫ਼ੀ ਪੀਣ ਦੇ ਫਾਇਦੇ ਤੇ ਨੁਕਸਾਨ : ਕਿੰਨੀ ਮਾਤਰਾ ਸਹੀ ਹੈ, ਜਾਣੋ ਮਾਹਰਾਂ ਦੀ ਰਾਇ…

    ਕੌਫ਼ੀ ਸਿਰਫ਼ ਇੱਕ ਪੇਯ ਨਹੀਂ, ਸਗੋਂ ਇਹ ਦੁਨੀਆ ਭਰ ਦੇ ਲੱਖਾਂ ਕਰੋੜਾਂ ਲੋਕਾਂ ਦੀ...

    ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਭਗਦੜ ਨਾਲ ਮਚਿਆ ਕਹਿਰ : 9 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ…

    ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਕਾਸ਼ੀਬੁੱਗਾ...

    More like this