Homeਮਨੋਰੰਜਨ11 ਸਾਲਾਂ ਬੱਚੇ ਦੀ ਜ਼ਿੰਦਗੀ ਬਚਾਈ ਕੇ.ਐੱਲ. ਰਾਹੁਲ ਨੇ , ਸਰਜਰੀ...

11 ਸਾਲਾਂ ਬੱਚੇ ਦੀ ਜ਼ਿੰਦਗੀ ਬਚਾਈ ਕੇ.ਐੱਲ. ਰਾਹੁਲ ਨੇ , ਸਰਜਰੀ ਲਈ ਦਿੱਤੇ 31 ਲੱਖ ਰੁ

Published on

spot_img

ਭਾਰਤੀ ਬੱਲੇਬਾਜ਼ ਕੇ.ਐੱਲ. ਰਾਹੁਲ ਅਕਸਰ ਆਪਣੇ ਬੇਮਿਸਾਲ ਪ੍ਰਦਰਸ਼ਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇੱਕ ਨੇਕ ਕੰਮ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਸ ਬਾਰੇ ਜਾਣ ਕੇ ਤੁਹਾਡਾ ਦਿਲ ਵੀ ਉਨ੍ਹਾਂ ਨੂੰ ਸਲਾਮ ਕਰਨ ਨੂੰ ਕਰੇਗਾ।

ਦਰਅਸਲ ਕੇ.ਐੱਲ. ਰਾਹੁਲ ਨੇ ਇੱਕ 11 ਸਾਲ ਦੇ ਬੱਚੇ ਵਾਰਥ ਦੀ ਸਰਜਰੀ ਲਈ 31 ਲੱਖ ਰੁਪਏ ਦਾਨ ਕੀਤੇ ਹਨ। ਰਾਹੁਲ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਭਰਤੀ ਹੈ।

ਵਾਰਥ ਨਲਵਾਡੇ ਇੱਕ ਦੁਰਲਭ ਬੀਮਾਰੀ ਨਾਲ ਜੂਝ ਰਿਹਾ ਹੈ। ਉਸ ਦੇ ਬੋਨ ਮੇਰੋ ਟਰਾਂਸਪਲਾਂਟੇਸ਼ਨ ਲਈ 35 ਲੱਖ ਰੁਪਏ ਦੀ ਲੋੜ ਸੀ। ਉਸ ਦੇ ਲਈ ਵਾਰਥ ਦੇ ਮਾਪਿਆਂ ਨੇ ਪਿਛਲੇ ਦਸੰਬਰ ਵਿੱਚ ਇੱਕ ਐੱਨ.ਜੀ.ਓ. ਰਾਹੀਂ 35 ਲੱਖ ਰੁਪਏ ਇਕੱਠਾ ਕਰਨਾ ਸ਼ੁਰੂ ਕੀਤਾ ਸੀ। ਇਸ ਦੀ ਸੂਚਨਾ ਰਾਹੁਲ ਨੂੰ ਮਿਲੀ ਤਾਂ ਉਸ ਨੇ 31 ਲੱਖ ਰੁਪਏ ਦਾਨ ਵਿੱਚ ਦਿੱਤੇ। ਕੇ.ਐੱਲ. ਰਾਹੁਲ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ।

ਰਾਹੁਲ ਨੇ ਇਸ ਬਾਰੇ ਕਿਹਾ ਕਿ ਜਦੋਂ ਮੈਨੂੰ ਵਾਰਥ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਮੇਰੀ ਟੀਮ ਨੇ ਗਿਵਇੰਡੀਆ ਨਾਲ ਸੰਪਰਕ ਕੀਤਾ, ਤਾਂਕਿ ਅਸੀਂ ਉਸ ਦੀ ਹਰ ਤਰ੍ਹਾਂ ਦੀ ਮਦਦ ਕਰ ਸਕੀਏ। ਮੈਨੂੰ ਖੁਸ਼ੀ ਹੈ ਕਿ ਸਰਜਰੀ ਸਫਲ ਰਹੀ ਤੇ ਉਹ ਰਿਕਵਰ ਕਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਵਾਰਥ ਛੇਤੀ ਤੋਂ ਛੇਤੀ ਆਪਣੇ ਪੈਰਾਂ ‘ਤੇ ਖੜ੍ਹਾ ਹੋ ਜਾਏਗਾ ਤੇ ਆਪਣੇ ਸੁਪਨਿਆਂ ਨੂੰ ਹਾਸਲ ਕਰਨ ਲਈ ਅੱਗੇ ਵਧੇਗਾ। ਆਸ ਹੈ ਕਿ ਮੇਰਾ ਯੋਗਦਾਨ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰੇਗਾ।

Latest articles

3-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ...

ਜਾਣੋ ਕਿੰਨਾ ਹੋਇਆ ਰੇਟ ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਕੀਮਤ

ਇੰਟਰਨੈਸ਼ਨਲ ਮਾਰਕੀਟ ‘ਚ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ...

ਸਾਵਧਾਨ! ਇਨ੍ਹਾਂ ਅੰਗਾਂ ‘ਤੇ ਪੈਂਦਾ ਏ ਮਾੜਾ ਅਸਰ! ਜ਼ਿਆਦਾ ਕੋਲਡ ਡ੍ਰਿੰਕ ਪੀਣਾ ਹੋ ਸਕਦੈ ਖ਼ਤ.ਰਨਾਕ

ਗਰਮੀਆਂ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਆਪਣੀ...

Petrol-Diesel Price Today: ਜਾਣੋ ਆਪਣੇ ਸ਼ਹਿਰ ‘ਚ ਤੇਲ ਦੇ ਰੇਟਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ

Petrol-Diesel Price Today: ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ ਅਤੇ...

More like this