HomeਪੰਜਾਬFlood in Punjab: ਕਰਤਾਰਪੁਰ ਸਾਹਿਬ ਦੀ ਯਾਤਰਾ ਰੱਦ ਮਾਲਵੇ ਤੇ ਦੁਆਬੇ ਤੋਂ...

Flood in Punjab: ਕਰਤਾਰਪੁਰ ਸਾਹਿਬ ਦੀ ਯਾਤਰਾ ਰੱਦ ਮਾਲਵੇ ਤੇ ਦੁਆਬੇ ਤੋਂ ਬਾਅਦ ਹੁਣ ਮਾਝੇ ‘ਚ ਹੜ੍ਹਾਂ ਦਾ ਕਹਿਰ, ਕਈ ਸਰਹੱਦੀ ਪਿੰਡਾਂ ਦਾ ਸੰਪਰਕ ਟੁੱਟਾ

Published on

spot_img

ਇਸ ਦੇ ਨਾਲ ਹੀ ਕਰਤਾਰਪੁਰ ਲਾਂਘਾ ਵੀ ਅਗਲੇ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ ਸ਼ਰਧਾਲੂ ਅਗਲੇ 3 ਦਿਨਾਂ ਤੱਕ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਣਗੇ।

Flood in Punjab: ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਮਾਲਵੇ ਤੇ ਦੁਆਬੇ ਤੋਂ ਬਾਅਦ ਹੁਣ ਮਾਝਾ ਵੀ ਹੜ੍ਹਾਂ ਦੀ ਲਪੇਟ ਵਿੱਚ ਹੈ। ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਚੱਕੀ ਪੁਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਪੁਲ ਦੀ ਨੀਂਹ ਪਾਣੀ ਦੇ ਵਹਾਅ ਕਾਰਨ ਨੁਕਸਾਨੀ ਗਈ ਹੈ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘਾ ਵੀ ਅਗਲੇ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ ਸ਼ਰਧਾਲੂ ਅਗਲੇ 3 ਦਿਨਾਂ ਤੱਕ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਣਗੇ।

ਉਂਝ ਰਾਵੀ ਦਰਿਆ ਦਾ ਪਾਣੀ ਹਾਲੇ ਕੰਟਰੋਲ  ਹੇਠ ਹੈ ਤੇ ਵਹਾਅ ਵੀ ਆਮ ਵਾਂਗ ਹੈ ਪਰ ਇਸ ਦੇ ਬਾਵਜੂਦ ਪਿੰਡ ਮਕੋੜਾ ਪੱਤਣ ਤੇ ਨੇੜਲੇ 7 ਪਿੰਡਾਂ ਦਾ ਗੁਰਦਾਸਪੁਰ ਨਾਲੋਂ ਸੰਪਰਕ ਟੁੱਟ ਗਿਆ ਹੈ। ਹੁਣ ਸੜਕ ਜਾਂ ਪਾਣੀ ਰਾਹੀਂ ਕੋਈ ਸੰਪਰਕ ਨਹੀਂ ਰਿਹਾ। ਬਜ਼ੁਰਗਾਂ, ਬੱਚਿਆਂ ਤੇ ਬਿਮਾਰਾਂ ਨੂੰ ਕੱਢਣ ਲਈ ਫੌਜ ਦੀਆਂ ਕਿਸ਼ਤੀਆਂ ਪਿੰਡਾਂ ਵਿੱਚ ਜਾ ਰਹੀਆਂ ਹਨ।


ਮਾਲਵਾ ਵਿੱਚ ਘੱਗਰ ਦਾ ਕਹਿਰ
ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦੇ ਚਾਂਦਪੁਰਾ ਬੰਨ੍ਹ ਸਮੇਤ ਕਈ ਹੋਰ ਬੰਨ੍ਹਾਂ ਦੇ ਟੁੱਟਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਨੂੰ ਮਿਲਾਉਣ ਵਾਲੇ ਦੋ ਕੌਮੀ ਮਾਰਗ ਪਿਛਲੇ ਚਾਰ ਦਿਨਾਂ ਤੋਂ ਬੰਦ ਪਏ ਹਨ। ਇਨ੍ਹਾਂ ਵਿੱਚ ਲੁਧਿਆਣਾ-ਸਿਰਸਾ ਵਾਇਆ ਮਾਨਸਾ ਤੇ ਬੁਢਲਾਡਾ ਤੋਂ ਰਤੀਆ ਫ਼ਤਿਆਬਾਦ ਮਾਰਗ ਸ਼ਾਮਲ ਹਨ ਜਿਸ ਕਾਰਨ ਹਰਿਆਣਾ, ਰਾਜਸਥਾਨ ਤੇ ਦਿੱਲੀ ’ਚੋਂ ਵਪਾਰਕ ਸਾਮਾਨ ਨੂੰ ਲਿਆਉਣ ਤੇ ਭੇਜਣ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ। 

ਇਹ ਵੀ ਪੜ੍ਹੋ : Punjab News : 26672 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ 9 ਜ਼ਿਲ੍ਹਿਆਂ ਦੇ 1441 ਪਿੰਡ ਹੜ੍ਹ ਨਾਲ ਪ੍ਰਭਾਵਿਤ

ਇਨ੍ਹਾਂ ਵੱਡੀਆਂ ਸੜਕਾਂ ਉਤੇ ਪਾਣੀ ਆਉਣ ਕਾਰਨ ਮੁੱਖ ਮਾਰਗਾਂ ਨੂੰ ਬੰਦ ਕੀਤਾ ਗਿਆ ਹੈ। ਇਨ੍ਹਾਂ ਮਾਰਗਾਂ ’ਤੇ ਹੁਣ ਦੋਨੋਂ ਸੂਬਿਆਂ ਦੀ ਬੱਸ ਸੇਵਾ ਵੀ ਪ੍ਰਭਾਵਤ ਹੋ ਗਈ ਹੈ। ਵੀਰਵਾਰ ਨੂੰ ਕੁਝ ਕੁ ਬੱਸਾਂ ਲਿੰਕ ਰੋਡ ਰਾਹੀਂ ਸਿਰਸਾ ਤੇ ਫ਼ਤਿਆਬਾਦ ਨੂੰ ਆਈਆਂ ਤੇ ਗਈਆਂ। ਉਧਰ ਪੂਰੇ ਜ਼ਿਲ੍ਹੇ ਦੇ 17 ਪਿੰਡਾਂ ਵਿੱਚ ਹੁਣ ਤੱਕ ਹੜ੍ਹ ਦਾ ਪਾਣੀ ਦਾਖ਼ਲ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਛੇ ਪਿੰਡ ਪਾਣੀ ਵਿੱਚ ਘਿਰ ਗਏ ਹਨ। 

ਪਾਣੀ ਵਿੱਚ ਘਿਰੇ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਆਪਣੀਆਂ ਗਲੀਆਂ ਤੇ ਘਰਾਂ ਮੂਹਰੇ ਉਚੇ ਬੰਨ੍ਹ ਮਾਰ ਕੇ ਘਰਾਂ ਨੂੰ ਬਚਾਇਆ ਹੋਇਆ ਹੈ। ਇਸ ਵੇਲੇ ਜ਼ਿਲ੍ਹੇ ਵਿਚਲੇ ਪਿੰਡ ਬੀਰੇਵਾਲਾ ਡੋਗਰਾ, ਗੋਰਖਨਾਥ, ਰਿਉਂਦ ਕਲਾਂ, ਰਿਉਂਦ ਖੁਰਦ, ਭਾਵਾ, ਕਾਹਨਗੜ੍ਹ, ਹਾਕਮਵਾਲਾ, ਕੁਲਰੀਆਂ, ਜੁਗਲਾਨ, ਗੰਢੂ ਕਲਾਂ, ਗੰਢੂ ਖੁਰਦ ਪਾਣੀ ਵਿੱਚ ਪੂਰੀ ਤਰ੍ਹਾਂ ਘਿਰੇ ਹੋਏ ਹਨ।

Latest articles

CBSE 10th-12th Result 2024:ਇਦਾਂ ਚੈੱਕ ਕਰੋ ਆਪਣਾ Result ਇਸ ਦਿਨ ਜਾਰੀ ਹੋਣਗੇ CBSE ਬੋਰਡ ਦੇ ਨਤੀਜੇ

CBSE Board Result 2024 Update: ਸੀਬੀਐਸਈ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਬਾਰੇ...

Earthqauke in Mexico-Guatemala: ਮੈਕਸੀਕੋ-ਗਵਾਟੇਮਾਲਾ ਬਾਰਡਰ ‘ਤੇ ਆਇਆ ਭੂਚਾਲ, ਘਰ ਤੋਂ ਬਾਹਰ ਭੱਜੇ ਲੋਕ 6.4 ਦੀ ਤੀਬਰਤਾ ਨਾਲ ਕੰਬੀ ਧਰਤੀ

Earthqauke in Mexico-Guatemala: ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਇਹ ਭੂਚਾਲ ਜ਼ਮੀਨ ਦੀ ਡੂੰਘਾਈ...

12-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ...

More like this

CBSE 10th-12th Result 2024:ਇਦਾਂ ਚੈੱਕ ਕਰੋ ਆਪਣਾ Result ਇਸ ਦਿਨ ਜਾਰੀ ਹੋਣਗੇ CBSE ਬੋਰਡ ਦੇ ਨਤੀਜੇ

CBSE Board Result 2024 Update: ਸੀਬੀਐਸਈ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਬਾਰੇ...

Earthqauke in Mexico-Guatemala: ਮੈਕਸੀਕੋ-ਗਵਾਟੇਮਾਲਾ ਬਾਰਡਰ ‘ਤੇ ਆਇਆ ਭੂਚਾਲ, ਘਰ ਤੋਂ ਬਾਹਰ ਭੱਜੇ ਲੋਕ 6.4 ਦੀ ਤੀਬਰਤਾ ਨਾਲ ਕੰਬੀ ਧਰਤੀ

Earthqauke in Mexico-Guatemala: ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਇਹ ਭੂਚਾਲ ਜ਼ਮੀਨ ਦੀ ਡੂੰਘਾਈ...